ਅਜਾ ਭੋਗੰਤ ਕੰਦ ਮੂਲੰ ਬਸੰਤੇ ਸਮੀਪਿ ਕੇਹਰਹ

The goat enjoys eating fruits and roots, but if it lives near a tiger, it is always anxious.

ਬੱਕਰੀ ਗਾਜਰ-ਮੂਲੀ ਆਦਿਕ ਖਾਂਦੀ ਹੋਵੇ, ਪਰ ਸ਼ੇਰ ਦੇ ਨੇੜੇ ਵੱਸਦੀ ਹੋਵੇ, ਅਜਾ = ਬਕਰੀ (अजा)।ਭੋਗੰਤ = ਖਾਂਦੀ। ਕੰਦ = (कंद) ਗਾਜਰ ਆਦਿਕ ਪਦਾਰਥ ਜੋ ਧਰਤੀ ਦੇ ਅੰਦਰ ਹੀ ਪੈਦਾ ਹੁੰਦੇ ਹਨ। ਮੂਲੰ = ਗਾਜਰ-ਮੂਲੀ ਆਦਿਕ ਧਰਤੀ ਦੇ ਅੰਦਰ ਪੈਦਾ ਹੋਣ ਵਾਲੇ। ਸਮੀਪ = ਨੇੜੇ (समीप)। ਕੇਹਰਹ = ਸ਼ੇਰ (कद्धसरिन्)।

ਤਤ੍ਰ ਗਤੇ ਸੰਸਾਰਹ ਨਾਨਕ ਸੋਗ ਹਰਖੰ ਬਿਆਪਤੇ ॥੪੧॥

This is the condition of the world, O Nanak; it is afflicted by pleasure and pain. ||41||

(ਉਸ ਨੂੰ ਮਨ ਭਾਉਂਦਾ ਖਾਣਾ ਮਿਲਣ ਦੀ ਪ੍ਰਸੰਨਤਾ ਤਾਂ ਜ਼ਰੂਰ ਹੈ ਪਰ ਹਰ ਵੇਲੇ ਸ਼ੇਰ ਤੋਂ ਡਰ ਭੀ ਟਿਕਿਆ ਰਹਿੰਦਾ ਹੈ); ਹੇ ਨਾਨਕ! ਇਹੀ ਹਾਲ ਹੈ ਜਗਤ ਦਾ, ਇਸ ਨੂੰ ਖ਼ੁਸ਼ੀ ਤੇ ਗ਼ਮੀ ਦੋਵੇਂ ਹੀ ਵਿਆਪਦੇ ਰਹਿੰਦੇ ਹਨ ॥੪੧॥ ਤਤ੍ਰ ਗਤੇ = ਤਤ੍ਰ ਗਤਿ, ਉਹੀ ਰੀਤ, ਉਹੀ ਚਾਲ। ਬਿਆਪਤੇ = ਪ੍ਰਭਾਵ ਪਾਈ ਰਖਦੇ ਹਨ ॥੪੧॥