ਮੰਤ੍ਰੰ ਰਾਮ ਰਾਮ ਨਾਮੰ ਧੵਾਨੰ ਸਰਬਤ੍ਰ ਪੂਰਨਹ ॥
Through the Mantra of the Name of the Lord, Raam, Raam, one meditates on the All-pervading Lord.
ਪਰਮਾਤਮਾ ਦਾ ਨਾਮ (ਜੀਭ ਨਾਲ) ਜਪਣਾ ਅਤੇ ਉਸ ਨੂੰ ਸਰਬ-ਵਿਆਪਕ ਜਾਣ ਕੇ ਉਸ ਵਿਚ ਸੁਰਤ ਜੋੜਨੀ; ਮੰਤ੍ਰੰ = ਕਿਸੇ ਦੇਵਤਾ ਨੂੰ ਪ੍ਰਸੰਨ ਕਰਨ ਲਈ ਜਪਣ-ਯੋਗ ਸ਼ਬਦ। ਧ੍ਯ੍ਯਾਨੰ = ਕਿਸੇ ਚੀਜ਼ ਵਿਚ ਬਿਰਤੀ ਨੂੰ ਲਿਵਲੀਨ ਕਰਨਾ (ध्यान)।
ਗੵਾਨੰ ਸਮ ਦੁਖ ਸੁਖੰ ਜੁਗਤਿ ਨਿਰਮਲ ਨਿਰਵੈਰਣਹ ॥
Those who have the wisdom to look alike upon pleasure and pain, live the immaculate lifestyle, free of vengeance.
ਸੁਖਾਂ ਦੁਖਾਂ ਨੂੰ ਇਕੋ ਜਿਹਾ ਸਮਝਣਾ ਅਤੇ ਪਵਿਤ੍ਰ ਤੇ ਵੈਰ-ਰਹਿਤ ਜੀਵਨ ਜੀਊਣਾ; ਗ੍ਯ੍ਯਾਨੰ = ਸਮਝ (ज्ञान)।ਸਮ = ਬਰਾਬਰ। ਜੁਗਤਿ = ਜੀਵਨ ਗੁਜ਼ਾਰਨ ਦਾ ਤਰੀਕਾ।
ਦਯਾਲੰ ਸਰਬਤ੍ਰ ਜੀਆ ਪੰਚ ਦੋਖ ਬਿਵਰਜਿਤਹ ॥
They are kind to all beings; they have overpowered the five thieves.
ਸਾਰੇ ਜੀਵਾਂ ਨਾਲ ਪਿਆਰ-ਹਮਦਰਦੀ ਰੱਖਣੀ ਅਤੇ ਕਾਮਾਦਿਕ ਪੰਜੇ ਵਿਕਾਰਾਂ ਤੋਂ ਬਚੇ ਰਹਿਣਾ;
ਭੋਜਨੰ ਗੋਪਾਲ ਕੀਰਤਨੰ ਅਲਪ ਮਾਯਾ ਜਲ ਕਮਲ ਰਹਤਹ ॥
They take the Kirtan of the Lord's Praise as their food; they remain untouched by Maya, like the lotus in the water.
ਪਰਮਾਤਮਾ ਦੀ ਸਿਫ਼ਤ-ਸਾਲਾਹ ਨੂੰ ਜ਼ਿੰਦਗੀ ਦਾ ਆਸਰਾ ਬਣਾਣਾ ਅਤੇ ਮਾਇਆ ਤੋਂ ਇਉਂ ਨਿਰਲੇਪ ਰਹਿਣਾ ਜਿਵੇਂ ਕਉਲ ਫੁੱਲ ਪਾਣੀ ਤੋਂ, ਅਲਪ = ਅਲਿਪ, ਅਲੇਪ, ਨਿਰਲੇਪ।
ਉਪਦੇਸੰ ਸਮ ਮਿਤ੍ਰ ਸਤ੍ਰਹ ਭਗਵੰਤ ਭਗਤਿ ਭਾਵਨੀ ॥
They share the Teachings with friend and enemy alike; they love the devotional worship of God.
ਸੱਜਣ ਤੇ ਵੈਰੀ ਨਾਲ ਇਕੋ ਜਿਹਾ ਪ੍ਰੇਮ-ਭਾਵ ਰੱਖਣ ਦੀ ਸਿੱਖਿਆ ਗ੍ਰਹਿਣ ਕਰਨੀ ਅਤੇ ਪਰਮਾਤਮਾ ਦੀ ਭਗਤੀ ਵਿਚ ਪਿਆਰ ਬਣਾਣਾ; ਭਾਵਨੀ = ਭਾਵਨਾ, ਸਰਧਾ, ਪਿਆਰ।
ਪਰ ਨਿੰਦਾ ਨਹ ਸ੍ਰੋਤਿ ਸ੍ਰਵਣੰ ਆਪੁ ਤੵਿਾਗਿ ਸਗਲ ਰੇਣੁਕਹ ॥
They do not listen to slander; renouncing self-conceit, they become the dust of all.
ਪਰਾਈ ਨਿੰਦਿਆ ਆਪਣੇ ਕੰਨਾਂ ਨਾਲ ਨਾਹ ਸੁਣਨੀ ਅਤੇ ਆਪਾ-ਭਾਵ ਤਿਆਗ ਕੇ ਸਭ ਦੇ ਚਰਨਾਂ ਦੀ ਧੂੜ ਬਣਨਾ; ਸ੍ਰੋਤਿ = ਸੁਣਨਾ। ਸ੍ਰਵਣੰ = ਕੰਨ (श्रवण)।ਆਪੁ = ਆਪਾ-ਭਾਵ। ਤ੍ਯ੍ਯਿਗ = ਤਿਆਗ ਕੇ। ਰੇਣੁਕਹ = ਚਰਨ-ਧੂੜ।
ਖਟ ਲਖੵਣ ਪੂਰਨੰ ਪੁਰਖਹ ਨਾਨਕ ਨਾਮ ਸਾਧ ਸ੍ਵਜਨਹ ॥੪੦॥
Whoever has these six qualities, O Nanak, is called a Holy friend. ||40||
ਹੇ ਨਾਨਕ! ਪੂਰਨ ਪੁਰਖਾਂ ਵਿਚ ਇਹ ਛੇ ਲੱਛਣ ਹੁੰਦੇ ਹਨ, ਉਹਨਾਂ ਨੂੰ ਹੀ ਸਾਧ ਗੁਰਮੁਖਿ ਆਖੀਦਾ ਹੈ ॥੪੦॥ ਖਟ = ਛੇ। ਲਖ੍ਯ੍ਯਣ = ਲੱਛਣ (लक्षण) ॥੪੦॥