ਨਹ ਸੀਤਲੰ ਚੰਦ੍ਰ ਦੇਵਹ ਨਹ ਸੀਤਲੰ ਬਾਵਨ ਚੰਦਨਹ

The moon-god is not cool and calm, nor is the white sandalwood tree.

ਚੰਦ੍ਰਮਾ (ਉਤਨਾ) ਠੰਢ ਅਪੜਾਣ ਵਾਲਾ ਨਹੀਂ ਹੈ, ਨਾਹ ਹੀ ਚਿੱਟਾ ਚੰਦਨ (ਉਤਨੀ) ਠੰਢ ਅਪੜਾ ਸਕਦਾ ਹੈ, ਸੀਤਲੰ = ਠੰਢਾ। ਚੰਦ੍ਰ ਦੇਵਹ = ਚੰਦ੍ਰ ਦੇਵਤਾ, ਚੰਦ੍ਰਮਾ। ਬਾਵਨ ਚੰਦਨਹ = ਵਾਮਨ ਚੰਦਨ, ਚਿੱਟਾ ਚੰਦਨ ਜੋ ਸੁਗੰਧੀ ਵਾਲਾ ਹੁੰਦਾ ਹੈ।

ਨਹ ਸੀਤਲੰ ਸੀਤ ਰੁਤੇਣ ਨਾਨਕ ਸੀਤਲੰ ਸਾਧ ਸ੍ਵਜਨਹ ॥੩੯॥

The winter season is not cool; O Nanak, only the Holy friends, the Saints, are cool and calm. ||39||

ਨਾਹ ਹੀ ਸਰਦੀਆਂ ਦੀ ਬਹਾਰ (ਉਤਨੀ) ਠੰਢ ਦੇ ਸਕਦੀ ਹੈ, ਹੇ ਨਾਨਕ! (ਜਿਤਨੀ) ਠੰਢ-ਸ਼ਾਂਤੀ ਗੁਰਮੁਖ ਸਾਧ ਜਨ ਦੇਂਦੇ ਹਨ ॥੩੯॥ ਸੀਤਲੰ = ਠੰਢਾ। ਸੀਤ ਰੁਤੇਣ = ਠੰਢੀ ਰੁੱਤ, ਸਰਦੀਆਂ ਦੀ ਰੁੱਤ ॥੩੯॥