ਸਰਬ ਸੀਲ ਮਮੰ ਸੀਲੰ ਸਰਬ ਪਾਵਨ ਮਮ ਪਾਵਨਹ ॥
He blesses all with humility; He has blessed me with humility as well. He purifies all, and He has purified me as well.
ਜੋ ਪ੍ਰਭੂ ਸਭ ਜੀਵਾਂ ਨੂੰ ਸ਼ਾਂਤੀ ਸੁਭਾਉ ਦੇਣ ਵਾਲਾ ਹੈ ਮੈਨੂੰ ਭੀ ਉਹੀ ਸ਼ਾਂਤੀ ਦੇਂਦਾ ਹੈ; ਜੋ ਸਭ ਨੂੰ ਪਵਿਤ੍ਰ ਕਰਨ ਦੇ ਸਮਰਥ ਹੈ, ਮੇਰਾ ਭੀ ਉਹੀ ਪਵਿਤ੍ਰ-ਕਰਤਾ ਹੈ; ਸਰਬ = ਸਾਰੇ ਜੀਵ। ਸੀਲ = ਸ਼ਾਂਤੀ ਸੁਭਾਉ, ਪਵਿਤ੍ਰ ਜੀਵਨ। ਪਾਵਨ = ਪਵਿਤ੍ਰ ਕਰਨ ਵਾਲਾ (पु to make pure Caus. पावयति)।
ਸਰਬ ਕਰਤਬ ਮਮੰ ਕਰਤਾ ਨਾਨਕ ਲੇਪ ਛੇਪ ਨ ਲਿਪੵਤੇ ॥੩੮॥
The Creator of all is the Creator of me as well. O Nanak, no blame or stain sticks to Him. ||38||
ਜੋ ਪ੍ਰਭੂ ਸਭ ਜੀਵਾਂ ਨੂੰ ਰਚਨ ਦੇ ਸਮਰਥ ਹੈ, ਉਹੀ ਮੇਰਾ ਕਰਤਾ ਹੈ। ਹੇ ਨਾਨਕ! ਉਹ ਪ੍ਰਭੂ ਵਿਕਾਰਾਂ ਦੇ ਪੋਚੇ ਨਾਲ ਨਹੀਂ ਲਿਬੜਦਾ ॥੩੮॥ ਸਰਬ = ਸਾਰੇ ਜੀਵ। ਕਰਤਬ = ਕਰਤਾ, ਰਚਨਹਾਰ, ਕਰਨ-ਯੋਗ। ਮਮੰ = ਮੇਰਾ (मम)। ਛੇਪ = ਦੋਸ, ਕਲੰਕ (क्षेप)। ਨ ਲਿਪ੍ਯ੍ਯਤੇ = ਨਹੀਂ ਲਿੱਬੜਦਾ ॥੩੮॥