ਬਿਖਯਾ ਭਯੰਤਿ ਅੰਮ੍ਰਿਤੰ ਦ੍ਰੁਸਟਾਂ ਸਖਾ ਸ੍ਵਜਨਹ ॥
Poison is transformed into nectar, and enemies into friends and companions.
ਜ਼ਹਿਰ ਉਸ ਦੇ ਵਾਸਤੇ ਅੰਮ੍ਰਿਤ ਬਣ ਜਾਂਦਾ ਹੈ, ਦੋਖੀ ਉਸ ਦੇ ਮਿਤ੍ਰ ਤੇ ਕਰੀਬੀ ਰਿਸ਼ਤੇਦਾਰ ਬਣ ਜਾਂਦੇ ਹਨ, ਬਿਖਯਾ = ਵਿਹੁ, ਜ਼ਹਿਰ। ਭਯੰਤਿ = ਹੋ ਜਾਂਦਾ ਹੈ, ਬਣ ਜਾਂਦਾ ਹੈ (भवषि, भवतः, भवन्ति)। ਅੰਮ੍ਰਿਤੰ = ਆਤਮਕ ਜੀਵਨ ਦੇਣ ਵਾਲਾ, ਅਮਰ ਕਰਨ ਵਾਲਾ। ਦ੍ਰੁਸਟਾਂ = ਦ੍ਵੇਸ਼ ਕਰਨ ਵਾਲਾ, ਵਿਰੋਧ ਕਰਨ ਵਾਲਾ। ਸਖਾ = ਮਿਤ੍ਰ। ਸ੍ਵਜਨਹ = ਸ੍ਵ-ਜਨਹ, ਆਪਣੇ ਆਦਮੀ, ਕਰੀਬੀ ਰਿਸ਼ਤੇਦਾਰ।
ਦੁਖੰ ਭਯੰਤਿ ਸੁਖੵੰ ਭੈ ਭੀਤੰ ਤ ਨਿਰਭਯਹ ॥
Pain is changed into pleasure, and the fearful become fearless.
ਦੁੱਖ-ਕਲੇਸ਼ ਸੁਖ ਬਣ ਜਾਂਦੇ ਹਨ, ਜੇ ਉਹ (ਪਹਿਲਾਂ) ਅਨੇਕਾਂ ਡਰਾਂ ਨਾਲ ਸਹਿਮਿਆ ਰਹਿੰਦਾ ਸੀ, ਤਾਂ ਨਿਡਰ ਹੋ ਜਾਂਦਾ ਹੈ, ਭਯੰਤਿ = ਹੋ ਜਾਂਦਾ ਹੈ, ਬਣ ਜਾਂਦਾ ਹੈ (भवषि, भवतः, भवन्ति)।
ਥਾਨ ਬਿਹੂਨ ਬਿਸ੍ਰਾਮ ਨਾਮੰ ਨਾਨਕ ਕ੍ਰਿਪਾਲ ਹਰਿ ਹਰਿ ਗੁਰਹ ॥੩੭॥
Those who have no home or place find their place of rest in the Naam, O Nanak, when the Guru, the Lord, becomes Merciful. ||37||
ਹੇ ਨਾਨਕ! (ਜਿਸ ਮਨੁੱਖ ਉਤੇ) ਪਰਮਾਤਮਾ-ਦਾ-ਰੂਪ ਸਤਿਗੁਰੂ ਕਿਰਪਾਲ ਹੋ ਪਏ। ਅਨੇਕਾਂ ਜੂਨਾਂ ਵਿਚ ਭਟਕਦੇ ਨੂੰ ਪਰਮਾਤਮਾ ਦਾ ਨਾਮ ਸਹਾਰਾ-ਆਸਰਾ ਮਿਲ ਜਾਂਦਾ ਹੈ ॥੩੭॥ ਥਾਨ ਬਿਹੂਨ = ਟਿਕਾਣੇ ਤੋਂ ਬਿਨਾ, ਅਨੇਕਾਂ ਜੂਨਾਂ ਵਿਚ ਭਟਕਣ ਵਾਲਾ। ਬਿਸ੍ਰਾਮ = ਟਿਕਾਣਾ ॥੩੭॥