ਜਤ ਕਤਹ ਤਤਹ ਦ੍ਰਿਸਟੰ ਸ੍ਵਰਗ ਮਰਤ ਪਯਾਲ ਲੋਕਹ

Wherever I look, I see the Lord, whether in this world, in paradise, or the nether regions of the underworld.

ਹੇ ਨਾਨਕ! ਜਿਸ ਬੰਦੇ ਨੇ (ਉਸ ਪਰਮਾਤਮਾ) ਨੂੰ ਸੁਰਗ, ਮਾਤਲੋਕ, ਪਾਤਾਲ ਲੋਕ-ਹਰ ਥਾਂ ਵੇਖ ਲਿਆ ਹੈ, ਜਤ ਕਤਹ = ਜਿਥੇ ਕਿਥੇ। ਤਤਹ = ਉਥੇ। ਜਤ ਕਤਹ ਤਤਹ = ਹਰ ਥਾਂ। ਮਰਤ = (र्मत्त) ਮਾਤਲੋਕ, ਧਰਤੀ। ਪਯਾਲ = ਪਤਾਲ।

ਸਰਬਤ੍ਰ ਰਮਣੰ ਗੋਬਿੰਦਹ ਨਾਨਕ ਲੇਪ ਛੇਪ ਲਿਪੵਤੇ ॥੩੬॥

The Lord of the Universe is All-pervading everywhere. O Nanak, no blame or stain sticks to Him. ||36||

ਜੋ ਸਰਬ-ਵਿਆਪਕ ਹੈ ਪ੍ਰਿਥਵੀ ਦਾ ਪਾਲਕ ਹੈ; ਉਹ ਵਿਕਾਰਾਂ ਦੇ ਪੋਚੇ ਨਾਲ ਨਹੀਂ ਲਿੱਬੜਦਾ ॥੩੬॥ ਰਮਣੰ = ਵਿਆਪਕ। ਛੇਪ = (क्षेप) ਕਲੇਸ਼, ਨਿੰਦਾ, ਅਹੰਕਾਰ; ਵਿਕਾਰ। ਲਿਪ੍ਯ੍ਯਤੇ = ਲਿਪਤ ਹੁੰਦਾ। ਲੇਪ = ਪੋਚਾ, ਅਪਵਿਤ੍ਰਤਾ ॥੩੬॥