ਨਚ ਦੁਰਲਭੰ ਧਨੰ ਰੂਪੰ ਨਚ ਦੁਰਲਭੰ ਸ੍ਵਰਗ ਰਾਜਨਹ

Wealth and beauty are not so difficult to obtain. Paradise and royal power are not so difficult to obtain.

ਧਨ ਅਤੇ ਰੂਪ ਲੱਭਣਾ ਬਹੁਤ ਔਖਾ ਨਹੀਂ ਹੈ, ਨਾਹ ਹੀ ਸੁਰਗ ਦਾ ਰਾਜ।

ਨਚ ਦੁਰਲਭੰ ਭੋਜਨੰ ਬਿੰਜਨੰ ਨਚ ਦੁਰਲਭੰ ਸ੍ਵਛ ਅੰਬਰਹ

Foods and delicacies are not so difficult to obtain. Elegant clothes are not so difficuilt to obtain.

ਸੁਆਦਲੇ ਮਸਾਲੇਦਾਰ ਖਾਣੇ ਪ੍ਰਾਪਤ ਕਰਨੇ ਔਖੇ ਨਹੀਂ, ਨਾਹ ਹੀ ਸਾਫ਼ ਸੁਥਰੇ ਕੱਪੜੇ। ਬਿੰਜਨੰ = ਖਾਣ-ਯੋਗ ਸੁਆਦਲਾ ਪਦਾਰਥ, ਰੋਟੀ ਦੇ ਨਾਲ ਲਾ ਕੇ ਖਾਣ ਵਾਲੀ ਮਸਾਲੇਦਾਰ ਭਾਜੀ ਆਦਿਕ (व्यंजनं)।ਸ੍ਵਛ = ਸਾਫ਼ (स्वच्छ)।ਅੰਬਰਹ = ਕਪੜੇ (अम्बरं)।

ਨਚ ਦੁਰਲਭੰ ਸੁਤ ਮਿਤ੍ਰ ਭ੍ਰਾਤ ਬਾਂਧਵ ਨਚ ਦੁਰਲਭੰ ਬਨਿਤਾ ਬਿਲਾਸਹ

Children, friends, siblings and relatives are not so difficult to obtain. The pleasures of woman are not so difficult to obtain.

ਪੁੱਤ੍ਰ ਮਿੱਤ੍ਰ ਭਰਾ ਰਿਸ਼ਤੇਦਾਰਾਂ ਦਾ ਮਿਲਣਾ ਬਹੁਤ ਮੁਸ਼ਕਿਲ ਨਹੀਂ, ਨਾਹ ਹੀ ਇਸਤ੍ਰੀ ਦੇ ਲਾਡ-ਪਿਆਰ। ਬਨਿਤਾ = ਇਸਤ੍ਰੀ (वनिता)।ਬਿਲਾਸਹ = ਲਾਡ-ਪਿਆਰ (विलास)।

ਨਚ ਦੁਰਲਭੰ ਬਿਦਿਆ ਪ੍ਰਬੀਣੰ ਨਚ ਦੁਰਲਭੰ ਚਤੁਰ ਚੰਚਲਹ

Knowledge and wisdom are not so difficult to obtain. Cleverness and trickery are not so difficult to obtain.

ਵਿਦਿਆ ਹਾਸਲ ਕਰਕੇ ਸਿਆਣਾ ਬਣਨਾ ਭੀ ਬਹੁਤ ਔਖਾ ਨਹੀਂ ਹੈ, ਨਾਹ ਹੀ ਔਖਾ ਹੈ (ਵਿੱਦਿਆ ਦੀ ਸਹੈਤਾ ਨਾਲ) ਚਾਲਾਕ ਤੇ ਤੀਖਣ-ਬੁੱਧ ਹੋਣਾ। ਪ੍ਰਬੀਣੰ = ਸਿਆਣਾ, ਚਤੁਰ (प्रवीण)

ਦੁਰਲਭੰ ਏਕ ਭਗਵਾਨ ਨਾਮਹ ਨਾਨਕ ਲਬਧੵਿੰ ਸਾਧਸੰਗਿ ਕ੍ਰਿਪਾ ਪ੍ਰਭੰ ॥੩੫॥

Only the Naam, the Name of the Lord, is difficult to obtain. O Nanak, it is only obtained by God's Grace, in the Saadh Sangat, the Company of the Holy. ||35||

ਹਾਂ! ਹੇ ਨਾਨਕ! ਕੇਵਲ ਪਰਮਾਤਮਾ ਦਾ ਨਾਮ ਮੁਸ਼ਕਿਲ ਨਾਲ ਮਿਲਦਾ ਹੈ। ਨਾਮ ਸਾਧ ਸੰਗਤ ਵਿਚ ਹੀ ਮਿਲਦਾ ਹੈ (ਪਰ ਤਦੋਂ ਮਿਲਦਾ ਹੈ ਜਦੋਂ) ਪਰਮਾਤਮਾ ਦੀ ਮੇਹਰ ਹੋਵੇ ॥੩੫॥ ਸਾਧਸੰਗਿ = ਸਾਧ ਸੰਗਤ ਵਿਚ ॥੩੫॥