ਸਵੈਯਾ

SWAYYA

ਸਵੈਯਾ:

ਦੈ ਮਨਿ ਤਾਹਿ ਉਦਾਸ ਭਯੋ ਕਿਹ ਓਰਿ ਭਜੋ ਚਿਤ ਮੈ ਇਹ ਧਾਰਿਯੋ

ਉਸ ਨੂੰ ਮਣੀ ਦੇ ਕੇ (ਬਰਮਾਕ੍ਰਿਤ) ਉਦਾਸ ਹੋ ਗਿਆ ਅਤੇ ਚਿਤ ਵਿਚ ਇਹ ਵਿਚਾਰਿਆ ਕਿ ਕਿਸ ਪਾਸੇ ਵਲ ਭਜ ਜਾਵਾਂ।

ਮੈ ਅਪਰਾਧ ਕੀਓ ਹਰਿ ਕੋ ਮਨਿ ਹੇਤੁ ਬਲੀ ਸਤ੍ਰਾਜਿਤ ਮਾਰਿਯੋ

Giving him the jewel, Kratvarma became sad and thought to which side he should run away? Killing Satrajit for the sake of jewel, I have committed a crime towards Krishna

ਮੈਂ ਕ੍ਰਿਸ਼ਨ ਦਾ ਬਹੁਤ ਅਪਰਾਧ ਕੀਤਾ ਹੈ ਅਤੇ ਮਣੀ (ਦੀ ਪ੍ਰਾਪਤੀ) ਲਈ ਸਤ੍ਰਾਜਿਤ ਵਰਗੇ ਬਲਵਾਨ ਨੂੰ ਮਾਰ ਦਿੱਤਾ ਹੈ।

ਤਾਹਿ ਕੇ ਹੇਤੁ ਗੁਸਾ ਕਰਿ ਸ︀ਯਾਮ ਸਭੈ ਅਪਨੋ ਪੁਰਖਤ ਸੰਭਾਰਿਯੋ

For the reason, Krishna has come back in great rage, in support of his strength

ਉਸੇ ਲਈ ਕ੍ਰੋਧ ਕਰ ਕੇ ਸ੍ਰੀ ਕ੍ਰਿਸ਼ਨ ਨੇ ਆਪਣੀ ਸਾਰੀ ਸ਼ਕਤੀ ਸੰਭਾਲ ਲਈ ਹੈ।

ਜਉ ਰਹਿ ਹਉ ਤਊ ਮਾਰਤ ਹੈ ਏਹ ਕੈ ਡਰੁ ਉਤਰ ਓਰਿ ਸਿਧਾਰਿਯੋ ॥੨੦੭੪॥

If I stay here, he will kill me, being frightened, he fled away towards the North.2074.

ਜੇ ਮੈਂ (ਇਥੇ) ਰਹਿੰਦਾ ਹਾਂ, ਤਾਂ (ਇਹ) ਮਾਰ ਦੇਵੇਗਾ। ਇਸ ਡਰ ਕਰ ਕੇ (ਉਹ) ਉਤਰ ਦਿਸ਼ਾ ਵਲ ਚਲਾ ਗਿਆ ॥੨੦੭੪॥