ਦੋਹਰਾ

DOHRA

ਦੋਹਰਾ:

ਸਤਿਧੰਨਾ ਮਨਿ ਲੈ ਜਹਾ ਭਜ ਗਯੋ ਤ੍ਰਾਸ ਬਢਾਇ

ਸਤਿਧੰਨਾ ਮਣੀ ਨੂੰ ਲੈ ਕੇ ਡਰ ਦਾ ਮਾਰਿਆ ਜਿਥੇ ਭਜ ਕੇ ਗਿਆ ਸੀ,

ਸ︀ਯੰਦਨ ਪੈ ਚੜਿ ਸ︀ਯਾਮ ਜੂ ਤਹ ਹੀ ਪਹੁੰਚਿਯੋ ਜਾਇ ॥੨੦੭੫॥

Shatdhava becoming fearful and taking the jewel with him, wherever he went running away, Krishna reached there on his chariot.2075.

ਸ੍ਰੀ ਕ੍ਰਿਸ਼ਨ ਰਥ ਉਤੇ ਚੜ੍ਹ ਕੇ ਉਥੇ ਹੀ ਜਾ ਪਹੁੰਚੇ ॥੨੦੭੫॥

ਪਾਵ ਪਿਆਦੋ ਸਤ੍ਰ ਹੋਇ ਭਜਿਯੋ ਸੁ ਤ੍ਰਾਸ ਬਢਾਇ

ਡਰਦਾ ਮਾਰਿਆ ਵੈਰੀ (ਸਤਿਧੰਨਾ) ਪੈਰ ਪਿਆਦਾ ਹੀ ਭਜੀ ਜਾ ਰਿਹਾ ਸੀ।

ਤਬ ਜਦੁਬੀਰ ਕ੍ਰਿਪਾਨ ਸੋ ਮਾਰਿਯੋ ਤਾ ਕੋ ਜਾਇ ॥੨੦੭੬॥

The enemy fled on foot in his fear, Krishna killed him there with his sword.2076.

ਤਦ ਸ੍ਰੀ ਕ੍ਰਿਸ਼ਨ ਨੇ ਕ੍ਰਿਪਾਨ ਨਾਲ ਉਸ ਨੂੰ ਮਾਰ ਦਿੱਤਾ ॥੨੦੭੬॥

ਖੋਜਤ ਭਯੋ ਤਿਹ ਮਾਰ ਕੈ ਮਨਿ ਨਹੀ ਆਈ ਹਾਥਿ

ਉਸ ਨੂੰ ਮਾਰ ਕੇ, (ਉਸ ਦੀ) ਫੋਲਾ ਫਾਲੀ ਕੀਤੀ, ਪਰ ਮਣੀ ਹੱਥ ਨਾ ਲਗੀ।

ਮਨਿ ਨਹੀ ਆਈ ਹਾਥਿ ਯੌ ਕਹਿਯੋ ਹਲੀ ਕੇ ਸਾਥ ॥੨੦੭੭॥

After killing him and searching him, the jewel was not found and he told Balram about the news of not finding the jewel.2077.

(ਸ੍ਰੀ ਕ੍ਰਿਸ਼ਨ ਨੇ) ਬਲਰਾਮ ਨੂੰ ਇਸ ਤਰ੍ਹਾਂ ਕਿਹਾ ਕਿ ਮਣੀ ਹਥ ਨਹੀਂ ਆਈ ॥੨੦੭੭॥