ਸਵੈਯਾ

SWAYYA

ਸਵੈਯਾ:

ਐਸੇ ਲਖਿਯੋ ਮੁਸਲੀ ਮਨ ਮੈ ਸੁ ਪ੍ਰਭੂ ਹਮ ਤੇ ਮਨਿ ਆਜ ਛਪਾਈ

Balram reflected that he had hidden the jewel from them

ਬਲਰਾਮ ਨੇ ਮਨ ਵਿਚ ਇਸ ਤਰ੍ਹਾਂ ਸਮਝਿਆ ਕਿ ਸ੍ਰੀ ਕ੍ਰਿਸ਼ਨ ਨੇ ਅਜ ਮੇਰੇ ਕੋਲੋਂ ਮਣੀ ਲੁਕਾ ਲਈ ਹੈ।

ਲੈ ਅਕ੍ਰੂਰ ਬਨਾਰਸ ਗਯੋ ਮਨਿ ਕਉ ਤਿਹ ਕੀ ਕਛੂ ਸੁਧਿ ਪਾਈ

The whereabouts of Akrur could not be known, but it was rumoured that he had gone to Banaras taking the jewel with him.

ਮਣੀ ਨੂੰ ਅਕਰੂਰ ਲੈ ਕੇ ਬਨਾਰਸ ਚਲਾ ਗਿਆ ਸੀ, ਇਸ ਦੀ ਕਿਸੇ ਨੂੰ ਕੋਈ ਖ਼ਬਰ ਨਹੀਂ ਸੀ।

ਸ︀ਯਾਮ ਜੂ ਮੋ ਇਕ ਸਿਖ︀ਯ ਹੈ ਭੂਪਤਿ ਜਾਤ ਤਹਾ ਹਉ ਸੋ ਐਸੇ ਸੁਨਾਈ

(ਬਲਰਾਮ ਨੇ) ਇਸ ਤਰ੍ਹਾਂ (ਕਹਿ ਕੇ) ਸੁਣਾਇਆ, ਹੇ ਕ੍ਰਿਸ਼ਨ! ਇਕ ਰਾਜਾ ਮੇਰਾ ਸੇਵਕ ਹੈ, ਮੈਂ ਉਸ ਕੋਲ ਚਲਿਆ ਹਾਂ।

ਯੌ ਬਤੀਯਾ ਕਹਿ ਜਾਤ ਰਹਿਯੋ ਜਦੁਬੀਰ ਕੀ ਕੈ ਮਨ ਮੈ ਦੁਚਿਤਾਈ ॥੨੦੭੮॥

“O Krishna! I have a student of mine there, who is a king and I am going there, “saying this Balram, thinking about the anxiety of Krishna, started going towards Banaras.2078.

ਇਸ ਤਰ੍ਹਾਂ ਦੀਆਂ ਗੱਲਾਂ ਕਹਿ ਕੇ (ਉਹ) ਚਲਾ ਗਿਆ, (ਪਰ) ਉਸ ਦੇ ਮਨ ਵਿਚ ਸ੍ਰੀ ਕ੍ਰਿਸ਼ਨ ਵਾਲੀ ਦੁਬਿਧਾ (ਬੈਠੀ ਹੋਈ ਸੀ) ॥੨੦੭੮॥