ਦੋਹਰਾ

DOHRA

ਦੋਹਰਾ:

ਜਉ ਮੁਸਲੀ ਤਿਹ ਪੈ ਗਯੋ ਤਉ ਭੂਪਤਿ ਸੁਖੁ ਪਾਇ

ਜਦ ਬਲਰਾਮ ਉਸ (ਰਾਜੇ) ਕੋਲ ਚਲਾ ਗਿਆ ਤਾਂ ਰਾਜੇ ਨੇ ਸੁਖ ਮਾਣਿਆ

ਲੈ ਅਪੁਨੇ ਤਿਹ ਧਾਮ ਗਯੋ ਆਗੇ ਹੀ ਤੇ ਆਇ ॥੨੦੭੯॥

The king felt extremely pleased, when Balram reached there and welcoming him, he brought him to his home.2079.

ਅਤੇ ਅਗੋਂ ਦੀ ਆ ਕੇ ਉਸ ਨੂੰ ਆਪਣੇ ਘਰ ਲੈ ਗਿਆ ॥੨੦੭੯॥

ਗਦਾ ਜੁਧ ਮੈ ਅਤਿ ਚਤੁਰੁ ਯੌ ਸਭ ਤੇ ਸੁਨਿ ਪਾਇ

ਬਲਰਾਮ ਗਦਾ ਯੁੱਧ ਵਿਚ ਸਭ ਤੋਂ ਚਤੁਰ ਜਾਂ ਪ੍ਰਬੀਨ ਹੈ, ਇਹ ਗੱਲ ਸਾਰਿਆਂ ਤੋਂ ਸੁਣ ਕੇ

ਤਬੈ ਦੁਰਜੋਧਨ ਹਲੀ ਤੇ ਸਭ ਸੀਖੀ ਬਿਧਿ ਆਇ ॥੨੦੮੦॥

When the people came to know that Balram is a great expert in the mace-war, then Duryoodhana came to learn this science from his there.2080.

ਤਦੋਂ ਦੁਰਯੋਧਨ ਨੇ ਬਲਰਾਮ ਤੋਂ ਆ ਕੇ (ਗਦਾ ਚਲਾਉਣ ਦੀ) ਸਾਰੀ ਵਿਧੀ ਸਿਖ ਲਈ ॥੨੦੮੦॥