ਪਉੜੀ ॥
Pauree:
ਪਉੜੀ।
ਵਡੀ ਹੂ ਵਡਾ ਅਪਾਰੁ ਤੇਰਾ ਮਰਤਬਾ ॥
The greatest of the great, infinite is Your dignity.
ਹੇ ਪ੍ਰਭੂ! ਤੇਰਾ ਬੇਅੰਤ ਹੀ ਵੱਡਾ ਰੁਤਬਾ ਹੈ, ਅਪਾਰੁ = ਅ-ਪਾਰੁ, ਜਿਸ ਦਾ ਪਾਰਲਾ ਬੰਨਾ ਨਾਹ ਲੱਭ ਸਕੇ। ਮਰਤਬਾ = ਰੁਤਬਾ।
ਰੰਗ ਪਰੰਗ ਅਨੇਕ ਨ ਜਾਪਨੑਿ ਕਰਤਬਾ ॥
Your colors and hues are so numerous; no one can know Your actions.
(ਸੰਸਾਰ ਵਿਚ) ਤੇਰੇ ਅਨੇਕਾਂ ਹੀ ਕਿਸਮਾਂ ਦੇ ਕੌਤਕ ਹੋ ਰਹੇ ਹਨ ਜੋ ਸਮਝੇ ਨਹੀਂ ਜਾ ਸਕਦੇ। ਰੰਗ ਪਰੰਗ = ਰੰਗ-ਬਰੰਗੇ। ਨ ਜਾਪਨਿ = ਸਮਝੇ ਨਹੀਂ ਜਾ ਸਕਦੇ।
ਜੀਆ ਅੰਦਰਿ ਜੀਉ ਸਭੁ ਕਿਛੁ ਜਾਣਲਾ ॥
You are the Soul within all souls; You alone know everything.
ਸਭ ਜੀਵਾਂ ਦੇ ਅੰਦਰ ਤੂੰ ਹੀ ਜਿੰਦ-ਰੂਪ ਹੈਂ, ਤੂੰ (ਜੀਵਾਂ ਦੀ) ਹਰੇਕ ਗੱਲ ਜਾਣਦਾ ਹੈਂ। ਜੀਉ = ਜਿੰਦ, ਸਹਾਰਾ। ਜਾਣਲਾ = ਜਾਣਨ ਵਾਲਾ।
ਸਭੁ ਕਿਛੁ ਤੇਰੈ ਵਸਿ ਤੇਰਾ ਘਰੁ ਭਲਾ ॥
Everything is under Your control; Your home is beautiful.
ਸੋਹਣਾ ਹੈ ਤੇਰਾ ਟਿਕਾਣਾ, ਸਾਰੀ ਸ੍ਰਿਸ਼ਟੀ ਤੇਰੇ ਹੀ ਵੱਸ ਵਿਚ ਹੈ। ਵਸਿ = ਵੱਸ ਵਿਚ। ਭਲਾ = ਸੋਹਣਾ।
ਤੇਰੈ ਘਰਿ ਆਨੰਦੁ ਵਧਾਈ ਤੁਧੁ ਘਰਿ ॥
Your home is filled with bliss, which resonates and resounds throughout Your home.
(ਇਤਨੀ ਸ੍ਰਿਸ਼ਟੀ ਦਾ ਮਾਲਕ ਹੁੰਦਿਆਂ ਭੀ) ਤੇਰੇ ਹਿਰਦੇ ਵਿਚ ਸਦਾ ਆਨੰਦ ਤੇ ਖ਼ੁਸ਼ੀਆਂ ਹਨ, ਘਰਿ = ਘਰ ਵਿਚ। ਤੁਧੁ ਘਰਿ = ਤੇਰੇ ਘਰ ਵਿਚ। ਵਧਾਈ = ਖ਼ੁਸ਼ੀਆਂ, ਸ਼ਾਦੀਆਨੇ।
ਮਾਣੁ ਮਹਤਾ ਤੇਜੁ ਆਪਣਾ ਆਪਿ ਜਰਿ ॥
Your honor, majesty and glory are Yours alone.
ਤੂੰ ਆਪਣੇ ਇਤਨੇ ਵੱਡੇ ਮਾਣ ਵਡਿਆਈ ਤੇ ਪਰਤਾਪ ਨੂੰ ਆਪ ਹੀ ਜਰਦਾ ਹੈਂ। ਮਹਤਾ = ਮਹੱਤਤਾ, ਵਡਿਆਈ। ਤੇਜੁ = ਪਰਤਾਪ। ਜਰਿ = ਜਰਦਾ ਹੈਂ।
ਸਰਬ ਕਲਾ ਭਰਪੂਰੁ ਦਿਸੈ ਜਤ ਕਤਾ ॥
You are overflowing with all powers; wherever we look, there You are.
ਸਾਰੀਆਂ ਤਾਕਤਾਂ ਦਾ ਮਾਲਕ-ਪ੍ਰਭੂ ਹਰ ਥਾਂ ਦਿੱਸ ਰਿਹਾ ਹੈ। ਕਲਾ = ਤਾਕਤ, ਸੱਤਿਆ। ਜਤ ਕਤਾ = ਹਰ ਥਾਂ।
ਨਾਨਕ ਦਾਸਨਿ ਦਾਸੁ ਤੁਧੁ ਆਗੈ ਬਿਨਵਤਾ ॥੧੮॥
Nanak, the slave of Your slaves, prays to You alone. ||18||
ਹੇ ਪ੍ਰਭੂ! ਨਾਨਕ ਤੇਰੇ ਦਾਸਾਂ ਦਾ ਦਾਸ ਤੇਰੇ ਅੱਗੇ (ਹੀ) ਅਰਦਾਸ-ਬੇਨਤੀ ਕਰਦਾ ਹੈ ॥੧੮॥ ਦਾਸਨਿ ਦਾਸੁ = ਦਾਸਾਂ ਦਾ ਦਾਸ ॥੧੮॥