ਸਲੋਕ ਮਃ ੫ ॥
Salok, Fifth Mehl:
ਸਲੋਕ ਪੰਜਵੀਂ ਪਾਤਸ਼ਾਹੀ।
ਛਤੜੇ ਬਾਜਾਰ ਸੋਹਨਿ ਵਿਚਿ ਵਪਾਰੀਏ ॥
Your streets are covered with canopies; under them, the traders look beautiful.
(ਇਸ ਉਪਰ ਦਿੱਸਦੇ ਆਕਾਸ਼-ਛੱਤ ਦੇ ਹੇਠ) ਛੱਤੇ ਹੋਏ (ਬੇਅੰਤ ਜਗ-ਮੰਡਲ, ਮਾਨੋ) ਬਾਜ਼ਾਰ ਹਨ, ਇਹਨਾਂ ਵਿਚ (ਪ੍ਰਭੂ-ਨਾਮ ਦਾ ਵਪਾਰ ਕਰਨ ਵਾਲੇ ਜੀਵ-) ਵਪਾਰੀ ਹੀ ਸੋਹਣੇ ਲੱਗਦੇ ਹਨ। ਛਤੜੇ = (ਆਕਾਸ਼ = ਛੱਤ ਨਾਲ) ਛੱਤੇ ਹੋਏ। ਬਾਜਾਰ = ਸਾਰੇ ਜਗਤ-ਮੰਡਲ (ਮਾਨੋ, ਬਾਜ਼ਾਰ ਹਨ)। ਵਿਚਿ = ਇਹਨਾਂ ਜਗਤ-ਮੰਡਲਾਂ ਵਿਚ। ਵਪਾਰੀਏ = ਪ੍ਰਭੂ-ਨਾਮ ਦਾ ਵਪਾਰ ਕਰਨ ਵਾਲੇ।
ਵਖਰੁ ਹਿਕੁ ਅਪਾਰੁ ਨਾਨਕ ਖਟੇ ਸੋ ਧਣੀ ॥੧॥
O Nanak, he alone is truly a banker, who buys the infinite commodity. ||1||
ਹੇ ਨਾਨਕ! (ਇਸ ਜਗਤ-ਮੰਡੀ ਵਿਚ) ਉਹ ਮਨੁੱਖ ਧਨਵਾਨ ਹੈ ਜੋ ਇਕ ਅਖੁੱਟ (ਹਰਿ-ਨਾਮ) ਸੌਦਾ ਹੀ ਖੱਟਦਾ ਹੈ ॥੧॥ ਵਖਰੁ = ਪ੍ਰਭੂ-ਨਾਮ ਦਾ ਸੌਦਾ। ਹਿਕੁ = ਇੱਕ। ਧਣੀ = ਧਨਾਢ, ਧਨਵੰਤ। ਅਪਾਰੁ = ਕਦੇ ਨਾਹ ਮੁੱਕਣ ਵਾਲਾ ॥੧॥