ਸਲੋਕ ਮਃ ੧ ॥
Salok, First Mehl:
ਸਲੋਕ ਪਹਿਲੀ ਪਾਤਸ਼ਾਹੀ।
ਲਖ ਸਿਉ ਪ੍ਰੀਤਿ ਹੋਵੈ ਲਖ ਜੀਵਣੁ ਕਿਆ ਖੁਸੀਆ ਕਿਆ ਚਾਉ ॥
You may be in love with tens of thousands, and live for thousands of years; but what good are these pleasures and occupations?
ਲੱਖਾਂ ਬੰਦਿਆਂ ਨਾਲ ਪਿਆਰ ਹੋਵੇ, ਲੱਖਾਂ ਸਾਲਾਂ ਦੀ ਜ਼ਿੰਦਗੀ ਹੋਵੇ, ਭਾਵੇਂ ਕਿਤਨੀਆਂ ਹੀ ਖ਼ੁਸ਼ੀਆਂ ਤੇ ਕਿਤਨੇ ਹੀ ਚਾਉ ਹੋਣ, ਲਖ ਜੀਵਣੁ = ਲੱਖਾਂ ਵਰ੍ਹਿਆਂ ਦੀ ਜ਼ਿੰਦਗੀ। ਕਿਆ ਖੁਸੀਆ = ਭਾਵੇਂ ਕਿਤਨੀਆਂ ਹੀ ਖ਼ੁਸ਼ੀਆਂ ਹੋਣ।
ਵਿਛੁੜਿਆ ਵਿਸੁ ਹੋਇ ਵਿਛੋੜਾ ਏਕ ਘੜੀ ਮਹਿ ਜਾਇ ॥
And when you must separate from them, that separation is like poison, but they will be gone in an instant.
ਪਰ ਮਰਨ ਵੇਲੇ ਜਦੋਂ ਬੰਦਾ ਇਕ ਘੜੀ ਵਿਚ ਹੀ ਉੱਠ ਕੇ ਤੁਰ ਪੈਂਦਾ ਹੈ ਤਾਂ ਇਹਨਾਂ ਤੋਂ ਜੁਦਾਈ ਬਹੁਤ ਦੁਖਦਾਈ ਹੁੰਦੀ ਹੈ। ਵਿਛੁੜਿਆ = ਸਰੀਰ ਤੇ ਜਿੰਦ ਦੇ ਵਿੱਛੁੜਨ ਵੇਲੇ। ਵਿਸੁ = ਵਿਹੁ, ਜ਼ਹਿਰ, (ਭਾਵ ਬਹੁਤ ਦੁਖਦਾਈ)। ਜਾਇ = (ਜੀਵ) ਤੁਰ ਪੈਂਦਾ ਹੈ।
ਜੇ ਸਉ ਵਰ੍ਹਿਆ ਮਿਠਾ ਖਾਜੈ ਭੀ ਫਿਰਿ ਕਉੜਾ ਖਾਇ ॥
You may eat sweets for a hundred years, but eventually, you will have to eat the bitter as well.
ਜੇ ਸੈਂਕੜੇ ਵਰ੍ਹੇ ਭੀ ਇਹ ਸੁਆਦਲੇ ਭੋਗ ਭੋਗਦੇ ਰਹੀਏ ਤਾਂ ਭੀ ਇਹਨਾਂ ਤੋਂ ਵਿਛੋੜੇ ਵਾਲਾ ਕੌੜਾ ਘੁੱਟ ਭਰਨਾ ਹੀ ਪੈਂਦਾ ਹੈ! ਖਾਜੈ = ਖਾਵੀਏ। ਕਉੜਾ = (ਮੌਤ ਦੇ ਵਿਛੋੜੇ ਦਾ) ਕੌੜਾ (ਘੁੱਟ)।
ਮਿਠਾ ਖਾਧਾ ਚਿਤਿ ਨ ਆਵੈ ਕਉੜਤਣੁ ਧਾਇ ਜਾਇ ॥
Then, you will not remember eating the sweets; bitterness will permeate you.
ਭੋਗੇ ਹੋਏ ਭੋਗ ਤਾਂ ਭੁੱਲ ਜਾਂਦੇ ਹਨ, ਪਰ ਇਹਨਾਂ ਤੋਂ ਵਿਛੋੜੇ ਦੀ ਸੱਟ ਡੂੰਘਾ ਸੱਲ ਲਾਂਦੀ ਹੈ। ਚਿਤਿ ਨ ਆਵੈ = ਚੇਤੇ ਨਹੀਂ ਰਹਿੰਦਾ, ਵਿੱਸਰ ਜਾਂਦਾ ਹੈ। ਧਾਇ ਧਾਇ = ਡੂੰਘਾ ਅਸਰ ਪਾਂਦਾ ਹੈ। ਕਉੜਤਣੁ = (ਭਾਵ,) ਵਿਛੋੜਾ।
ਮਿਠਾ ਕਉੜਾ ਦੋਵੈ ਰੋਗ ॥
The sweet and the bitter are both diseases.
ਇਹਨਾਂ ਭੋਗਾਂ ਦਾ ਮਿਲਣਾ ਤੇ ਖੁੱਸ ਜਾਣਾ ਦੋਵੇਂ ਗੱਲਾਂ ਹੀ ਦੁਖਦਾਈ ਹਨ, ਮਿਠਾ ਕਉੜਾ = ਭੋਗਾਂ ਦਾ ਮਿਲਣਾ ਤੇ ਵਿੱਛੁੜਨਾ। ਰੋਗ = ਦੁਖਦਾਈ।
ਨਾਨਕ ਅੰਤਿ ਵਿਗੁਤੇ ਭੋਗ ॥
O Nanak, eating them, you will come to ruin in the end.
ਕਿਉਂਕਿ ਭੋਗਾਂ ਦੇ ਕਾਰਨ ਹੇ ਨਾਨਕ! ਆਖ਼ਰ ਬੰਦੇ ਖ਼ੁਆਰ ਹੀ ਹੁੰਦੇ ਹਨ। ਭੋਗ = ਭੋਗਾਂ ਦੇ ਕਾਰਨ। ਵਿਗੁਤੇ = ਖ਼ੁਆਰ ਹੁੰਦੇ ਹਨ।
ਝਖਿ ਝਖਿ ਝਖਣਾ ਝਗੜਾ ਝਾਖ ॥
It is useless to worry and struggle to death.
ਨਿੱਤ ਨਿੱਤ ਵਿਸ਼ੇ ਭੋਗਣ ਨਾਲ ਵਿਸ਼ੇ ਭੋਗਣ ਦਾ ਇਕ ਲੰਮਾ ਚਸਕਾ ਬਣ ਜਾਂਦਾ ਹੈ, ਝਖਿ ਝਖਿ ਝਖਣਾ = ਮੁੜ ਮੁੜ ਝਖਾਂ ਮਾਰਨੀਆਂ, ਮੁੜ ਮੁੜ ਵਿਸ਼ੇ ਭੋਗਣੇ। ਝਗੜਾ = ਇਕ ਲੰਮਾ ਗੇੜ। ਝਗੜਾ ਝਾਖ = ਝਖਾਂ ਮਾਰਨ ਦਾ ਇਕ ਲੰਮਾ ਗੇੜ, ਵਿਸ਼ੇ ਭੋਗਣ ਦਾ ਇਕ ਲੰਮਾ ਚਸਕਾ।
ਝਖਿ ਝਖਿ ਜਾਹਿ ਝਖਹਿ ਤਿਨੑ ਪਾਸਿ ॥੧॥
Entangled in worries and struggles, people exhaust themselves. ||1||
ਵਿਸ਼ੇ ਭੋਗ ਭੋਗ ਕੇ ਜੀਵ ਇਥੋਂ ਜਗਤ ਤੋਂ ਤੁਰਦੇ ਹਨ, (ਤੇ ਵਾਸਨਾ-ਬੱਧੇ) ਉਹਨਾਂ ਵਿਸ਼ਿਆਂ ਦੇ ਕੋਲ ਹੀ ਟੱਕਰਾਂ ਮਾਰਦੇ ਰਹਿੰਦੇ ਹਨ ॥੧॥ ਝਖਿ ਝਖਿ ਜਾਹਿ = ਝਖਾਂ ਮਾਰ ਮਾਰ ਕੇ (ਵਿਸ਼ੇ ਭੋਗ ਭੋਗ ਕੇ) ਇਥੋਂ ਜਗਤ ਤੋਂ ਜਾਂਦੇ ਹਨ। ਤਿਨ ਪਾਸਿ = ਉਹਨਾਂ ਵਿਸ਼ੇ-ਪਦਾਰਥਾਂ ਦੇ ਕੋਲ ਹੀ। ਝਖਹਿ = ਟੱਕਰਾਂ ਮਾਰਦੇ ਹਨ, ਭਟਕਦੇ ਹਨ, ਵਾਸਨਾ ਨਾਲ ਬੱਧੇ ਰਹਿੰਦੇ ਹਨ ॥੧॥