ਪਉੜੀ

Pauree:

ਪਉੜੀ।

ਬਾਹਰਿ ਭਸਮ ਲੇਪਨ ਕਰੇ ਅੰਤਰਿ ਗੁਬਾਰੀ

You smear your outer body with ashes, but within, you are filled with darkness.

ਜੋ ਮਨੁੱਖ ਪਿੰਡੇ ਉਤੇ (ਤਾਂ) ਸੁਆਹ ਮਲ ਲੈਂਦਾ ਹੈ (ਪਰ ਉਸ ਦੇ) ਮਨ ਵਿਚ (ਮਾਇਆ ਦੇ ਮੋਹ ਦਾ) ਹਨੇਰਾ ਹੈ; ਬਾਹਰਿ = (ਭਾਵ,) ਸਰੀਰ ਉਤੇ। ਭਸਮ = ਸੁਆਹ। ਅੰਤਰਿ = ਮਨ ਵਿਚ। ਗੁਬਾਰੀ = ਹਨੇਰਾ।

ਖਿੰਥਾ ਝੋਲੀ ਬਹੁ ਭੇਖ ਕਰੇ ਦੁਰਮਤਿ ਅਹੰਕਾਰੀ

You wear the patched coat and all the right clothes and robes, but you are still egotistical and proud.

(ਬਾਹਰ) ਗੋਦੜੀ ਤੇ ਝੋਲੀ (ਆਦਿਕ) ਦੇ ਕਈ ਭੇਖ ਕਰਦਾ ਹੈ ਤੇ ਭੈੜੀ ਮੱਤ ਦੇ ਕਾਰਨ (ਇਸ ਭੇਖ ਦਾ) ਅਹੰਕਾਰ ਕਰਦਾ ਹੈ; ਖਿੰਥਾ = ਗੋਦੜੀ, ਖ਼ਫ਼ਨੀ।

ਸਾਹਿਬ ਸਬਦੁ ਊਚਰੈ ਮਾਇਆ ਮੋਹ ਪਸਾਰੀ

You do not chant the Shabad, the Word of Your Lord and Master; you are attached to the expanse of Maya.

ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਨਹੀਂ ਉਚਾਰਦਾ, (ਨਿਰਾ) ਮਾਇਆ ਦੇ ਮੋਹ ਦਾ ਖਿਲਾਰਾ ਹੀ (ਬਣਾਈ ਬੈਠਾ) ਹੈ; ਸਾਹਿਬ ਸਬਦੁ = ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ। ਪਸਾਰੀ = ਖਿਲਾਰਾ।

ਅੰਤਰਿ ਲਾਲਚੁ ਭਰਮੁ ਹੈ ਭਰਮੈ ਗਾਵਾਰੀ

Within, you are filled with greed and doubt; you wander around like a fool.

ਉਸ ਦੇ ਮਨ ਵਿਚ ਲਾਲਚ ਹੈ ਭਟਕਣਾ ਹੈ, ਮੂਰਖ ਠੇਡੇ ਖਾਂਦਾ ਫਿਰਦਾ ਹੈ; ਭਰਮੁ = ਭਟਕਣਾ। ਭਰਮੈ = ਭਟਕਦਾ ਹੈ, ਠੇਡੇ ਖਾਂਦਾ ਹੈ। ਗਾਵਾਰੀ = ਮੂਰਖ।

ਨਾਨਕ ਨਾਮੁ ਚੇਤਈ ਜੂਐ ਬਾਜੀ ਹਾਰੀ ॥੧੪॥

Says Nanak, you never even think of the Naam; you have lost the game of life in the gamble. ||14||

ਪ੍ਰਭੂ ਦਾ ਨਾਮ ਨਹੀਂ ਸਿਮਰਦਾ, ਹੇ ਨਾਨਕ! (ਐਸਾ ਮਨੁੱਖ, ਮਾਨੋ) ਜੂਏ ਵਿਚ (ਮਨੁੱਖਾ ਜਨਮ ਦੀ) ਬਾਜ਼ੀ ਹਾਰ ਜਾਂਦਾ ਹੈ ॥੧੪॥