ਜਿਉ ਮੰਦਰ ਕਉ ਥਾਮੈ ਥੰਮਨੁ ॥

As a palace is supported by its pillars,

ਜਿਵੇਂ ਘਰ (ਦੇ ਛੱਤ) ਨੂੰ ਥੰਮ੍ਹ ਸਹਾਰਾ ਦੇਂਦਾ ਹੈ, ਮੰਦਰ = ਘਰ। ਥਾਮੈ = ਥੰਮ੍ਹਦਾ ਹੈ, ਸਹਾਰਾ ਦੇਈ ਰੱਖਦਾ ਹੈ।

ਤਿਉ ਗੁਰ ਕਾ ਸਬਦੁ ਮਨਹਿ ਅਸਥੰਮਨੁ ॥

so does the Guru's Word support the mind.

ਤਿਵੇਂ ਗੁਰੂ ਦਾ ਸ਼ਬਦ ਮਨ ਦਾ ਸਹਾਰਾ ਹੈ। ਮਨਹਿ = ਮਨ ਵਿਚ। ਅਸਥੰਮਨੁ = ਥੰਮ੍ਹ, ਸਹਾਰਾ।

ਜਿਉ ਪਾਖਾਣੁ ਨਾਵ ਚੜਿ ਤਰੈ ॥

As a stone placed in a boat can cross over the river,

ਜਿਵੇਂ ਪੱਥਰ ਬੇੜੀ ਵਿਚ ਚੜ੍ਹ ਕੇ (ਨਦੀ ਆਦਿਕ ਤੋਂ) ਪਾਰ ਲੰਘ ਜਾਂਦਾ ਹੈ, ਪਾਖਾਣੁ = ਪੱਥਰ। ਨਾਵ = ਬੇੜੀ।

ਪ੍ਰਾਣੀ ਗੁਰ ਚਰਣ ਲਗਤੁ ਨਿਸਤਰੈ ॥

so is the mortal saved, grasping hold of the Guru's Feet.

ਤਿਵੇਂ ਗੁਰੂ ਦੀ ਚਰਨੀਂ ਲੱਗਾ ਹੋਇਆ ਬੰਦਾ (ਸੰਸਾਰ-ਸਮੁੰਦਰ ਤੋਂ) ਤਰ ਜਾਂਦਾ ਹੈ। ਲਗਤੁ = ਲੱਗਾ ਹੋਇਆ।

ਜਿਉ ਅੰਧਕਾਰ ਦੀਪਕ ਪਰਗਾਸੁ ॥

As the darkness is illuminated by the lamp,

ਜਿਵੇਂ ਦੀਵਾ ਹਨੇਰਾ (ਦੂਰ ਕਰ ਕੇ) ਚਾਨਣ ਕਰ ਦੇਂਦਾ ਹੈ, ਅੰਧਕਾਰ = ਹਨੇਰਾ। ਦੀਪਕ = ਦੀਵਾ। ਪਰਗਾਸੁ = ਚਾਨਣ।

ਗੁਰ ਦਰਸਨੁ ਦੇਖਿ ਮਨਿ ਹੋਇ ਬਿਗਾਸੁ ॥

so does the mind blossom forth, beholding the Blessed Vision of the Guru's Darshan.

ਤਿਵੇਂ ਗੁਰੂ ਦਾ ਦੀਦਾਰ ਕਰ ਕੇ ਮਨ ਵਿਚ ਖਿੜਾਉ (ਪੈਦਾ) ਹੋ ਜਾਂਦਾ ਹੈ। ਗੁਰ ਦਰਸਨੁ = ਗੁਰੂ ਦਾ ਦਰਸਨ। ਦੇਖਿ = ਵੇਖ ਕੇ। ਮਨਿ = ਮਨ ਵਿਚ। ਬਿਗਾਸੁ = ਖਿੜਾਉ।

ਜਿਉ ਮਹਾ ਉਦਿਆਨ ਮਹਿ ਮਾਰਗੁ ਪਾਵੈ ॥

The path is found through the great wilderness by joining the Saadh Sangat,

ਜਿਵੇਂ (ਕਿਸੇ) ਵੱਡੇ ਜੰਗਲ ਵਿਚ (ਖੁੰਝੇ ਹੋਏ ਨੂੰ) ਰਾਹ ਲੱਭ ਪਏ, ਉਦਿਆਨ = ਜੰਗਲ। ਮਾਰਗੁ = ਰਸਤਾ।

ਤਿਉ ਸਾਧੂ ਸੰਗਿ ਮਿਲਿ ਜੋਤਿ ਪ੍ਰਗਟਾਵੈ ॥

The Company of the Holy, and one's light shines forth.

ਤਿਵੇਂ ਸਾਧੂ ਦੀ ਸੰਗਤ ਵਿਚ ਬੈਠਿਆਂ (ਅਕਾਲ ਪੁਰਖ ਦੀ) ਜੋਤਿ (ਮਨੁੱਖ ਦੇ ਅੰਦਰ) ਪ੍ਰਗਟਦੀ ਹੈ।

ਤਿਨ ਸੰਤਨ ਕੀ ਬਾਛਉ ਧੂਰਿ ॥

I seek the dust of the feet of those Saints;

ਮੈਂ ਉਹਨਾਂ ਸੰਤਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ। ਬਾਛਉ = ਚਾਹੁੰਦਾ ਹਾਂ। ਧੂਰਿ = ਧੂੜ।

ਨਾਨਕ ਕੀ ਹਰਿ ਲੋਚਾ ਪੂਰਿ ॥੩॥

O Lord, fulfill Nanak's longing! ||3||

ਹੇ ਪ੍ਰਭੂ! ਨਾਨਕ ਦੀ ਇਹ ਖ਼ਾਹਸ਼ ਪੂਰੀ ਕਰ ॥੩॥ ਲੋਚਾ = ਖ਼ਾਹਸ਼। ਪੂਰਿ = ਪੂਰੀ ਕਰ ॥੩॥