ਮਨ ਮੂਰਖ ਕਾਹੇ ਬਿਲਲਾਈਐ ॥

O foolish mind, why do you cry and bewail?

ਹੇ ਮੂਰਖ ਮਨ! (ਦੁੱਖ ਮਿਲਣ ਤੇ) ਕਿਉਂ ਵਿਲਕਦਾ ਹੈਂ? ਕਾਹੇ = ਕਿਉਂ? ਬਿਲਲਾਈਐ = ਵਿਲਕੀਏ, ਵਿਰਲਾਪ ਕਰੀਏ।

ਪੁਰਬ ਲਿਖੇ ਕਾ ਲਿਖਿਆ ਪਾਈਐ ॥

You shall obtain your pre-ordained destiny.

ਪਿਛਲੇ ਬੀਜੇ ਦਾ ਫਲ ਹੀ ਖਾਣਾ ਪੈਂਦਾ ਹੈ। ਪੁਰਬ = ਪਹਿਲੇ। ਪੁਰਬ ਲਿਖੇ ਕਾ = ਪਹਿਲੇ ਸਮੇ ਦੇ ਕੀਤੇ ਕਰਮਾਂ ਦਾ, ਹੁਣ ਤੋਂ ਪਹਿਲੇ ਸਮੇ ਦੇ ਬੀਜੇ ਦਾ। ਲਿਖਿਆ = ਸੰਸਕਾਰ-ਰੂਪ ਲੇਖ, ਸੁਭਾਉ-ਰੂਪ ਬੀਜ।

ਦੂਖ ਸੂਖ ਪ੍ਰਭ ਦੇਵਨਹਾਰੁ ॥

God is the Giver of pain and pleasure.

ਦੁੱਖ ਸੁਖ ਦੇਣ ਵਾਲਾ ਪ੍ਰਭੂ ਆਪ ਹੈ,

ਅਵਰ ਤਿਆਗਿ ਤੂ ਤਿਸਹਿ ਚਿਤਾਰੁ ॥

Abandon others, and think of Him alone.

(ਤਾਂ ਤੇ) ਹੋਰ (ਆਸਰੇ) ਛੱਡ ਕੇ ਤੂੰ ਉਸੇ ਨੂੰ ਯਾਦ ਕਰ।

ਜੋ ਕਛੁ ਕਰੈ ਸੋਈ ਸੁਖੁ ਮਾਨੁ ॥

Whatever He does - take comfort in that.

ਜੋ ਕੁਝ ਪ੍ਰਭੂ ਕਰਦਾ ਹੈ ਉਸੇ ਨੂੰ ਸੁਖ ਸਮਝ।

ਭੂਲਾ ਕਾਹੇ ਫਿਰਹਿ ਅਜਾਨ ॥

Why do you wander around, you ignorant fool?

ਹੇ ਅੰਞਾਣ! ਕਿਉ ਭੁੱਲਿਆਂ ਫਿਰਦਾ ਹੈਂ? ਅਜਾਨ = ਹੇ ਅੰਵਾਣ!

ਕਉਨ ਬਸਤੁ ਆਈ ਤੇਰੈ ਸੰਗ ॥

What things did you bring with you?

(ਦੱਸ) ਕੇਹੜੀ ਚੀਜ਼ ਤੇਰੇ ਨਾਲ ਆਈ ਸੀ। ਬਸਤੁ = ਚੀਜ਼।

ਲਪਟਿ ਰਹਿਓ ਰਸਿ ਲੋਭੀ ਪਤੰਗ ॥

You cling to worldly pleasures like a greedy moth.

ਹੇ ਲੋਭੀ ਭੰਬਟ! ਤੂੰ (ਮਾਇਆ ਦੇ) ਸੁਆਦ ਵਿਚ ਮਸਤ ਹੋ ਰਿਹਾ ਹੈਂ। ਰਸਿ = ਰਸ ਵਿਚ, ਸੁਆਦ ਵਿਚ। ਲੋਭੀ ਪਤੰਗ = ਹੇ ਲੋਭੀ ਭੰਬਟ!

ਰਾਮ ਨਾਮ ਜਪਿ ਹਿਰਦੇ ਮਾਹਿ ॥

Dwell upon the Lord's Name in your heart.

ਹਿਰਦੇ ਵਿਚ ਪ੍ਰਭੂ ਦਾ ਨਾਮ ਜਪ,

ਨਾਨਕ ਪਤਿ ਸੇਤੀ ਘਰਿ ਜਾਹਿ ॥੪॥

O Nanak, thus you shall return to your home with honor. ||4||

ਹੇ ਨਾਨਕ! (ਇਸੇ ਤਰ੍ਹਾਂ) ਇੱਜ਼ਤ ਨਾਲ (ਪਰਲੋਕ ਵਾਲੇ) ਘਰ ਵਿਚ ਜਾਵਹਿਂਗਾ ॥੪॥ ਪਤਿ ਸੇਤੀ = ਇੱਜ਼ਤ ਨਾਲ ॥੪॥