ਜਿਸੁ ਵਖਰ ਕਉ ਲੈਨਿ ਤੂ ਆਇਆ ॥

This merchandise, which you have come to obtain

(ਹੇ ਭਾਈ!) ਜੇਹੜਾ ਸੌਦਾ ਖ਼ਰੀਦਣ ਵਾਸਤੇ ਤੂੰ (ਜਗਤ ਵਿਚ) ਆਇਆ ਹੈਂ, ਵਖਰ = ਸੌਦਾ।

ਰਾਮ ਨਾਮੁ ਸੰਤਨ ਘਰਿ ਪਾਇਆ ॥

- the Lord's Name is obtained in the home of the Saints.

ਉਹ ਰਾਮ ਨਾਮ (-ਰੂਪੀ ਸੌਦਾ) ਸੰਤਾਂ ਦੇ ਘਰ ਵਿਚ ਮਿਲਦਾ ਹੈ।

ਤਜਿ ਅਭਿਮਾਨੁ ਲੇਹੁ ਮਨ ਮੋਲਿ ॥

Renounce your egotistical pride, and with your mind,

(ਇਸ ਵਾਸਤੇ) ਅਹੰਕਾਰ ਛੱਡ ਦੇਹ, ਤੇ ਮਨ ਦੇ ਵੱਟੇ (ਇਹ ਵੱਖਰ) ਖ਼ਰੀਦ ਲੈ, ਤਜਿ = ਛੱਡ ਦੇਹ। ਮਨ ਮੋਲਿ = ਮਨ ਦੇ ਮੁੱਲ ਤੋਂ, ਮਨ ਦੇ ਵਟਾਂਦਰੇ, ਮਨ ਦੇ ਕੇ।

ਰਾਮ ਨਾਮੁ ਹਿਰਦੇ ਮਹਿ ਤੋਲਿ ॥

Purchase the Lord's Name - measure it out within your heart.

ਅਤੇ ਪ੍ਰਭੂ ਦਾ ਨਾਮ ਹਿਰਦੇ ਵਿਚ ਪਰਖ। ਤੋਲਿ = ਜਾਂਚ।

ਲਾਦਿ ਖੇਪ ਸੰਤਹ ਸੰਗਿ ਚਾਲੁ ॥

Load up this merchandise, and set out with the Saints.

ਸੰਤਾਂ ਦੇ ਸੰਗ ਤੁਰ ਤੇ ਰਾਮ ਨਾਮ ਦਾ ਇਹ ਸੌਦਾ ਲੱਦ ਲੈ, ਖੇਪ = {Skt. क्षेप} ਵਾਪਾਰ ਵਾਸਤੇ ਨਾਲ ਲੈ ਜਾਣ ਵਾਲਾ ਸੌਦਾ।

ਅਵਰ ਤਿਆਗਿ ਬਿਖਿਆ ਜੰਜਾਲ ॥

Give up other corrupt entanglements.

ਮਾਇਆ ਦੇ ਹੋਰ ਧੰਧੇ ਛੱਡ ਦੇਹ। ਬਿਖਿਆ = ਮਾਇਆ। ਜੰਜਾਲ = ਧੰਧੇ।

ਧੰਨਿ ਧੰਨਿ ਕਹੈ ਸਭੁ ਕੋਇ ॥

"Blessed, blessed", everyone will call you,

(ਜੇ ਇਹ ਉੱਦਮ ਕਰਹਿਂਗਾ ਤਾਂ) ਹਰੇਕ ਜੀਵ ਤੈਨੂੰ ਸ਼ਾਬਾਸ਼ੇ ਆਖੇਗਾ, ਧੰਨਿ = ਮੁਬਾਰਿਕ, ਸ਼ਲਾਘਾ-ਯੋਗ।

ਮੁਖ ਊਜਲ ਹਰਿ ਦਰਗਹ ਸੋਇ ॥

and your face shall be radiant in the Court of the Lord.

ਤੇ ਪ੍ਰਭੂ ਦੀ ਦਰਗਾਹ ਵਿਚ ਭੀ ਤੇਰਾ ਮੂੰਹ ਉਜਲਾ ਹੋਵੇਗਾ।

ਇਹੁ ਵਾਪਾਰੁ ਵਿਰਲਾ ਵਾਪਾਰੈ ॥

In this trade, only a few are trading.

(ਪਰ) ਇਹ ਵਪਾਰ ਕੋਈ ਵਿਰਲਾ ਬੰਦਾ ਕਰਦਾ ਹੈ।

ਨਾਨਕ ਤਾ ਕੈ ਸਦ ਬਲਿਹਾਰੈ ॥੫॥

Nanak is forever a sacrifice to them. ||5||

ਹੇ ਨਾਨਕ! ਅਜੇਹੇ (ਵਪਾਰੀ) ਤੋਂ ਸਦਾ ਸਦਕੇ ਜਾਈਏ ॥੫॥