ਤੋਮਰ ਛੰਦ

TOMAR STANZA

ਤੋਮਰ ਛੰਦ:

ਕਰਿ ਕੋਪ ਪਾਰਸ ਰਾਇ

ਪਾਰਸ ਨਾਥ ਨੇ ਕ੍ਰੋਧ ਕਰ ਕੇ

ਕਰਿ ਆਪਿ ਅਗਨਿ ਜਰਾਇ

Getting infuriated, Parasnath burnt the fire in his hand,

ਅਤੇ ਆਪਣੇ ਹੱਥ ਨਾਲ ਅੱਗ ਬਾਲ ਕੇ (ਚਿਖਾ ਨੂੰ ਲਗਾਈ)।

ਸੋ ਭਈ ਸੀਤਲ ਜ੍ਵਾਲ

ਉਹ ਅਗਨੀ ਠੰਡੀ ਹੋ ਗਈ

ਅਤਿ ਕਾਲ ਰੂਪ ਕਰਾਲ ॥੩੫੫॥

which was dreadful in sight, but became cold there.128.355.

ਜੋ ਅਤਿ ਭਿਆਨਕ ਕਾਲ ਰੂਪ ਸੀ ॥੩੫੫॥

ਤਤ ਜੋਗ ਅਗਨਿ ਨਿਕਾਰਿ

ਤਦ (ਪਾਰਸ ਨਾਥ ਨੇ) ਯੋਗ ਅਗਨੀ ਕੱਢ ਕੇ (ਚਿਖਾ ਬਾਲੀ)

ਅਤਿ ਜ੍ਵਲਤ ਰੂਪ ਅਪਾਰਿ

Then he got emerged the Yoga-fire, which was burning dreadfully

ਜੋ ਬਹੁਤ ਅਪਾਰ ਰੂਪ ਵਿਚ ਭੜਕ ਪਈ।

ਤਬ ਕੀਅਸ ਆਪਨ ਦਾਹ

ਤਦ (ਉਸ ਨੇ) ਆਪਣੇ (ਸ਼ਰੀਰ) ਨੂੰ ਸਾੜ ਦਿੱਤਾ।

ਪੁਰਿ ਲਖਤ ਸਾਹਨ ਸਾਹਿ ॥੩੫੬॥

He killed himself with that fire and the people of the city continued to see that great king.129.356.

(ਸਾਰਾ) ਨਗਰ ਸ਼ਾਹਾਂ ਦੇ ਸ਼ਾਹ (ਪਾਰਸ ਨਾਥ) ਨੂੰ ਵੇਖ ਰਿਹਾ ਸੀ ॥੩੫੬॥

ਤਬ ਜਰੀ ਅਗਨਿ ਬਿਸੇਖ

ਤਦ (ਫਿਰ) ਵਿਸ਼ੇਸ਼ ਤਰ੍ਹਾਂ ਦੀ ਅੱਗ ਬਲ ਪਈ।

ਤ੍ਰਿਣ ਕਾਸਟ ਘਿਰਤ ਅਸੇਖ

Then with many grass-blades, the faggots alongwith ghee (clarified butter),

(ਜਿਸ ਵਿਚ) ਬਹੁਤ ਸਾਰੇ ਕੱਖ, ਲਕੜਾਂ ਅਤੇ ਘਿਓ (ਪਾਇਆ ਹੋਇਆ ਸੀ)।

ਤਬ ਜਰ︀ਯੋ ਤਾ ਮਹਿ ਰਾਇ

ਤਦ ਉਸ ਵਿਚ ਰਾਜਾ (ਪਾਰਸ ਨਾਥ) ਸੜ ਗਿਆ।

ਭਏ ਭਸਮ ਅਦਭੁਤ ਕਾਇ ॥੩੫੭॥

The flames of fire arose, in which the king was burnt and his body was reduced to ashes.130.357.

(ਉਸ ਦੀ) ਅਦਭੁਤ ਦੇਹ ਭਸਮ ਹੋ ਗਈ ॥੩੫੭॥

ਕਈ ਦ︀ਯੋਸ ਬਰਖ ਪ੍ਰਮਾਨ

ਕਈ ਦਿਨਾਂ ਅਤੇ ਵਰ੍ਹਿਆਂ ਤਕ ਚਿਖਾ

ਸਲ ਜਰਾ ਜੋਰ ਮਹਾਨ

That pyre continued to burn for several years, when the body of the king was reduced to ashes

('ਸਲ') ਬਹੁਤ ਜ਼ੋਰ ਨਾਲ ਬਲਦੀ ਰਹੀ।

ਭਈ ਭੂਤ ਭਸਮੀ ਦੇਹ

(ਫਿਰ ਜਾ ਕੇ) ਦੇਹ ਸੜ ਗਈ

ਧਨ ਧਾਮ ਛਾਡ︀ਯੋ ਨੇਹ ॥੩੫੮॥

And he abandoned the attachment of wealth and place.131.358.

ਅਤੇ (ਉਸ ਨੇ) ਧਨ ਅਤੇ ਘਰ ਬਾਰ ਦਾ ਮੋਹ ਛਡ ਦਿੱਤਾ ॥੩੫੮॥