ਤੇਰਾ ਜੋਰੁ

Thy Power

ਤੇਰਾ ਜ਼ੋਰ:

ਚੌਪਈ

CHAUPAI

ਚੌਪਈ:

ਜੋ ਇਨ ਜੀਤਿ ਸਕੌ ਨਹਿ ਭਾਈ

If I cannot conquer them, I

ਹੇ ਭਾਈ! ਜੇ ਇਨ੍ਹਾਂ ਨੂੰ ਜਿਤ ਨਹੀਂ ਸਕਦਾ ਹਾਂ,

ਤਉ ਮੈ ਜੋਰ ਚਿਤਾਹਿ ਜਰਾਈ

Shall burn myself on the funeral pure

ਤਾਂ ਮੈਂ ਚਿਖਾ ਬਾਲ ਕੇ ਸੜ ਮਰਾਂਗਾ।

ਮੈ ਇਨ ਕਹਿ ਮੁਨਿ ਜੀਤਿ ਸਾਕਾ

O sage! I could not conquer them

(ਕਿਉਂਕਿ) ਹੇ ਮੁਨੀ! ਮੈਂ ਇਨ੍ਹਾਂ ਨੂੰ ਜਿਤ ਨਹੀਂ ਸਕਿਆ ਹਾਂ।

ਅਬ ਮੁਰ ਬਲ ਪੌਰਖ ਸਬ ਥਾਕਾ ॥੩੪੯॥

My strength and courage have weakened.122.349.

ਹੁਣ ਮੇਰਾ ਬਲ ਅਤੇ ਸ਼ਕਤੀ ਸਭ ਕਮਜ਼ੋਰ ਹੋ ਗਈ ਹੈ ॥੩੪੯॥

ਐਸ ਭਾਤਿ ਮਨ ਬੀਚ ਬਿਚਾਰਾ

(ਪਾਰਸ ਨਾਥ ਨੇ) ਇਸ ਤਰ੍ਹਾਂ ਮਨ ਵਿਚ ਵਿਚਾਰ ਕੀਤਾ।

ਪ੍ਰਗਟ ਸਭਾ ਸਬ ਸੁਨਤ ਉਚਾਰਾ

Thinking in this way in his mind, the king apparently addressed all,

ਸਾਰੀ ਸਭਾ ਨੂੰ ਸੁਣਾਉਣ ਲਈ ਪ੍ਰਗਟ ਤੌਰ ਤੇ (ਇਹ) ਕਥਨ ਕੀਤਾ।

ਮੈ ਬਡ ਭੂਪ ਬਡੋ ਬਰਿਆਰੂ

ਮੈਂ ਵੱਡਾ ਰਾਜਾ ਅਤੇ ਬਹੁਤ ਬਲਵਾਨ ਹਾਂ।

ਮੈ ਜੀਤ︀ਯੋ ਇਹ ਸਭ ਸੰਸਾਰੂ ॥੩੫੦॥

“I am a very great king and I have conquered the whole world.123.350.

ਇਹ ਸਾਰਾ ਸੰਸਾਰ ਮੈਂ ਜਿਤਿਆ ਹੋਇਆ ਹੈ ॥੩੫੦॥

ਜਿਨਿ ਮੋ ਕੋ ਇਹ ਬਾਤ ਬਤਾਈ

“He who has told me to conquer both these warriors VIVEK and AVIVEK,

ਜਿਸ ਨੇ ਮੈਨੂੰ ਇਹ ਗੱਲ ਦਸੀ ਹੈ, (ਇੰਜ ਪ੍ਰਤੀਤ ਹੁੰਦਾ ਹੈ)

ਤਿਨਿ ਮੁਹਿ ਜਾਨੁ ਠਗਉਰੀ ਲਾਈ

He has agitated me and driven my life to deception

ਮਾਨੋ ਉਸ ਨੇ ਮੇਰੇ ਨਾਲ ਠਗੀ ਕੀਤੀ ਹੈ।

ਦ੍ਵੈ ਬੀਰ ਬਡੇ ਬਰਿਆਰਾ

Both of them are mighty warriors

ਇਹ ਦੋਵੇਂ ਯੋਧੇ ਬਹੁਤ ਬਲਵਾਨ ਹਨ।

ਇਨ ਜੀਤੇ ਜੀਤੋ ਸੰਸਾਰਾ ॥੩੫੧॥

The whole world is conquered, on conquering them.124.351.

ਇਨ੍ਹਾਂ (ਦੋਹਾਂ ਨੂੰ) ਜਿਤਣ ਨਾਲ ਸਾਰਾ ਸੰਸਾਰ ਜਿਤ ਲਿਆ ਜਾਂਦਾ ਹੈ ॥੩੫੧॥

ਅਬ ਮੋ ਤੇ ਏਈ ਜਿਨਿ ਜਾਈ

ਹੁਣ ਮੇਰੇ ਕੋਲੋਂ ਇਹ ਹੀ ਨਹੀਂ ਜਿਤੇ ਜਾਂਦੇ।

ਕਹਿ ਮੁਨਿ ਮੋਹਿ ਕਥਾ ਸਮਝਾਈ

“Now they will not go away from me, O sage! describe them to me with clarity

ਮੁਨੀ ਨੇ (ਇਨ੍ਹਾਂ ਦੀ) ਕਥਾ ਮੈਨੂੰ ਸੁਣਾ ਦਿੱਤੀ ਹੈ।

ਅਬ ਮੈ ਦੇਖਿ ਬਨਾਵੌ ਚਿਖਾ

ਹੁਣ ਵੇਖੋ, ਮੈਂ ਚਿਖਾ ਬਣਾਉਂਦਾ ਹਾਂ

ਪੈਠੌ ਬੀਚ ਅਗਨਿ ਕੀ ਸਿਖਾ ॥੩੫੨॥

“Now I prepare my own funeral pyre within your view, and sit within the fire-flames.”125.352.

ਅਤੇ ਅਗਨੀ ਦੀ ਲਾਟ ਵਿਚ ਬੈਠਦਾ ਹਾਂ ॥੩੫੨॥

ਚਿਖਾ ਬਨਾਇ ਸਨਾਨਹਿ ਕਰਾ

(ਪਹਿਲਾਂ) ਚਿਖਾ ਬਣਾਈ, (ਫਿਰ) ਇਸ਼ਨਾਨ ਕੀਤਾ

ਸਭ ਤਨਿ ਬਸਤ੍ਰ ਤਿਲੋਨਾ ਧਰਾ

After preparing the funeral pyre, he took bath and wore the garments of deep orange colour on his body

ਅਤੇ ਸਾਰੇ ਸ਼ਰੀਰ ਅਤੇ ਬਸਤ੍ਰਾਂ ਨੂੰ ਤਿਲਾਂ ਦੇ ਤੇਲ ਵਿਚ ਤਰ ਕਰ ਲਿਆ।

ਬਹੁ ਬਿਧਿ ਲੋਗ ਹਟਕਿ ਕਰਿ ਰਹਾ

(ਸਾਰੇ) ਲੋਕ ਬਹੁਤ ਤਰ੍ਹਾਂ ਨਾਲ ਰੋਕਦੇ ਰਹਿ ਗਏ

ਚਟਪਟ ਕਰਿ ਚਰਨਨ ਭੀ ਗਹਾ ॥੩੫੩॥

Many people forbade him and even fell at his feet.126.353.

ਅਤੇ ਛੇਤੀ ਨਾਲ ਪੈਰ ਵੀ ਪਕੜੇ (ਅਰਥਾਤ ਤਰਲਾ ਕੀਤਾ) ॥੩੫੩॥

ਹੀਰ ਚੀਰ ਦੈ ਬਿਧਵਤ ਦਾਨਾ

ਹੀਰਿਆਂ, ਬਸਤ੍ਰਾਂ ਦਾ ਵਿਧੀ ਪੂਰਵਕ ਦਾਨ ਕੀਤਾ

ਮਧਿ ਕਟਾਸ ਕਰਾ ਅਸਥਾਨਾ

Giving in charity various types of ornaments and garments, the king prepared a seat within the pyre

ਅਤੇ (ਫਿਰ) ਕਟਾਸ ਰਾਜ (ਤੀਰਥ) ਵਿਚ ਸਥਾਨ ਬਣਾਇਆ।

ਭਾਤਿ ਅਨਕ ਤਨ ਜ੍ਵਾਲ ਜਰਾਈ

ਸ਼ਰੀਰ ਸਾੜਨ ਲਈ ਅਨੇਕ ਤਰ੍ਹਾਂ ਨਾਲ ਅੱਗ ਬਾਲੀ,

ਜਰਤ ਭਈ ਜ੍ਵਾਲ ਸੀਅਰਾਈ ॥੩੫੪॥

He burnt his body with various kinds of fires, but the flames became cold instead of burning him.127.354.

ਪਰ ਅੱਗ ਨਾ ਬਲੀ, ਠੰਢੀ ਪੈ ਗਈ ॥੩੫੪॥