ਤੇਰਾ ਜੋਰੁ

Thy Power

ਤੇਰਾ ਜੋਰ

ਰਸਾਵਲ ਛੰਦ

RASAAVAL STANZA

ਰਸਾਵਲ ਛੰਦ:

ਸੁਨੋ ਮੋਨ ਰਾਜੰ

ਹੇ ਮੁਨੀ ਰਾਜ! ਸੁਣੋ,

ਸਦਾ ਸਿਧ ਸਾਜੰ

O great sage! you have been bestowed with all the powers

(ਤੁਸੀਂ) ਸਦਾ (ਕਾਰਜ) ਸਿੱਧ ਕਰਨ ਵਾਲੇ ਹੋ।

ਕਛ ਦੇਹ ਮਤੰ

(ਮੈਨੂੰ) ਕੁਝ ਸਿਖਿਆ ਦਿਓ।

ਕਹੋ ਤੋਹਿ ਬਤੰ ॥੩੪੬॥

I request you to guide me.119.346.

(ਮੈਂ) ਤੁਹਾਨੂੰ ਇਹ ਗੱਲ ਕਹਿੰਦਾ ਹਾਂ ॥੩੪੬॥

ਦੋਊ ਜੋਰ ਜੁਧੰ

ਦੋਹਾਂ ਨੇ ਜ਼ਬਰਦਸਤ ਯੁੱਧ ਕੀਤਾ ਹੈ।

ਹਠੀ ਪਰਮ ਕ੍ਰੁਧੰ

The warriors of both the sides, persistent and enraged,

(ਦੋਵੇਂ) ਬਹੁਤ ਹਠ ਵਾਲੇ ਅਤੇ ਕ੍ਰੋਧ ਵਾਲੇ ਹਨ।

ਸਦਾ ਜਾਪ ਕਰਤਾ

ਸਦਾ ਜਪ ਕਰਦੇ ਹਨ

ਸਬੈ ਸਿਧ ਹਰਤਾ ॥੩੪੭॥

Ever remembering the Lord and destroyers of others uptil ocean 120.347.

ਅਤੇ ਸਾਰੀਆਂ ਸਿੱਧੀਆਂ ਨੂੰ ਹਰਨ ਵਾਲੇ ਹਨ ॥੩੪੭॥

ਅਰੀਲੇ ਅਰਾਰੇ

(ਦੇਵੇਂ) ਅੜੀਅਲ ਅਤੇ ਜ਼ਿਦਲ ਹਨ।

ਹਠੀਲ ਜੁਝਾਰੇ

They are the ones who resist, who fight persistently,

ਹਠ ਵਾਲੇ ਅਤੇ ਲੜਾਕੇ ਯੋਧੇ ਹਨ।

ਕਟੀਲੇ ਕਰੂਰੰ

ਕਟ ਸੁਟਣ ਵਾਲੇ ਅਤੇ ਕਠੋਰ ਸੁਭਾ ਵਾਲੇ ਹਨ।

ਕਰੈ ਸਤ੍ਰੁ ਚੂਰੰ ॥੩੪੮॥

Who are severe and cruel and are the smashers of the enemies.121.348.

ਵੈਰੀਆਂ ਨੂੰ ਮਸਲਣ ਵਾਲੇ ਹਨ ॥੩੪੮॥