ਤੇਰਾ ਜੋਰੁ

Thy Power

ਤੇਰਾ ਜ਼ੋਰ:

ਸਬੈ ਝੂਠੁ ਮਾਨੋ ਜਿਤੇ ਜੰਤ੍ਰ ਮੰਤ੍ਰੰ

Consider all Yantras and Mantras as false and consider all those religions as hollow,

ਜਿਤਨੇ ਵੀ ਜੰਤ੍ਰ ਮੰਤ੍ਰ ਹਨ, ਸਭ ਨੂੰ ਝੂਠ ਮੰਨੋ।

ਸਬੈ ਫੋਕਟੰ ਧਰਮ ਹੈ ਭਰਮ ਤੰਤ੍ਰੰ

Which are deluded by the learning of Tantras

ਸਾਰੇ ਧਰਮ ਫੋਕੇ (ਵਿਅਰਥ) ਹਨ ਅਤੇ ਤੰਤ੍ਰ ਭਰਮ ਹਨ।

ਬਿਨਾ ਏਕ ਆਸੰ ਨਿਰਾਸੰ ਸਬੈ ਹੈ

Without having hopes on that one Lord, you will be disappointed from all other sides

ਇਕ ਦੀ ਆਸ ਤੋਂ ਬਿਨਾ (ਬਾਕੀ) ਸਭ ਨਿਰਾਸ (ਆਸ-ਹੀਨ) ਹਨ।

ਬਿਨਾ ਏਕ ਨਾਮ ਕਾਮੰ ਕਬੈ ਹੈ ॥੩੪੩॥

Without the one Name of the Lord, nothing else will be of any use.116.343.

ਬਿਨਾ ਇਕ ਨਾਮ ਦੇ (ਹੋਰ ਕੋਈ) ਕਦੇ ਕੰਮ ਨਹੀਂ ਆਉਂਦਾ ॥੩੪੩॥

ਕਰੇ ਮੰਤ੍ਰ ਜੰਤ੍ਰੰ ਜੁ ਪੈ ਸਿਧ ਹੋਈ

ਜੇ ਮੰਤ੍ਰ ਜੰਤ੍ਰ ਕੀਤਿਆਂ (ਮਨੋਰਥ ਵਿਚ) ਸਿੱਧੀ ਪ੍ਰਾਪਤ ਹੋ ਸਕਦੀ ਹੁੰਦੀ,

ਦਰੰ ਦ੍ਵਾਰ ਭਿਛ੍ਰਯਾ ਭ੍ਰਮੈ ਨਾਹਿ ਕੋਈ

If the powers are realized through Mantras and Yantras, then no one will wander from door to door

(ਤਾਂ) ਕੋਈ ਵੀ ਦੁਆਰ ਦੁਆਰ ਉਤੇ ਭਿਖਿਆ ਮੰਗਣ ਲਈ ਨਾ ਫਿਰਦਾ ਰਹਿੰਦਾ।

ਧਰੇ ਏਕ ਆਸਾ ਨਿਰਾਸੋਰ ਮਾਨੈ

(ਮਨ ਵਿਚ) ਇਕ ਦੀ ਆਸ ਧਾਰਨ ਕਰੋ ਅਤੇ (ਹੋਰ ਸਭ ਨੂੰ) ਨਿਰਾਧਾਰ ('ਨਿਰਾਸੋਰ') ਮੰਨੋ (ਅਰਥਾਂਤਰ-ਹੋਰਨਾਂ ਨੂੰ ਵਿਚ ਆਸ, ਰਹਿਤ ਮੰਨੋ)।

ਬਿਨਾ ਏਕ ਕਰਮੰ ਸਬੈ ਭਰਮ ਜਾਨੈ ॥੩੪੪॥

Remove your attention from all other sides, assuming only one hope in the mind and without the one action of the meditation on the Lord, consider all else as illusion.117.344.

ਬਿਨਾ (ਉਸ ਦੇ ਨਾਮ ਦੇ) ਇਕ ਕੰਮ ਤੋਂ, ਹੋਰ ਸਭ (ਕੰਮਾਂ ਨੂੰ) ਭਰਮ ਸਮਝੋ ॥੩੪੪॥

ਸੁਨ︀ਯੋ ਜੋਗਿ ਬੈਨੰ ਨਰੇਸੰ ਨਿਧਾਨੰ

ਖ਼ਜ਼ਾਨਿਆਂ ਦੇ ਸੁਆਮੀ ਰਾਜੇ (ਪਾਰਸ ਨਾਥ) ਨੇ ਜੋਗੀ (ਮਛਿੰਦ੍ਰ) ਦੇ ਬਚਨ ਸੁਣ ਲਏ।

ਭ੍ਰਮਿਯੋ ਭੀਤ ਚਿਤੰ ਕੁਪ੍ਰਯੋ ਜੇਮ ਪਾਨੰ

When the king heard these words of the Yogi, he became fearful in his mind like the oscillation of water

(ਉਸ ਦਾ) ਚਿਤ ਡਰ ਨਾਲ ਡੋਲ ਗਿਆ ਜਿਵੇਂ (ਸਮੁੰਦਰ ਵਿਚ) ਜਲ ਉਛਲਦਾ ਹੈ।

ਤਜੀ ਸਰਬ ਆਸੰ ਨਿਰਾਸੰ ਚਿਤਾਨੰ

(ਉਸ ਨੇ) ਸਾਰੀ ਆਸ ਛਡ ਦਿੱਤੀ ਅਤੇ ਚਿਤ ਵਿਚ ਆਸ-ਰਹਿਤ ਹੋ ਗਿਆ।

ਪੁਨਿਰ ਉਚਰੇ ਬਾਚ ਬੰਧੀ ਬਿਧਾਨੰ ॥੩੪੫॥

He forsook all the hopes and despairs from his mind and uttered these words to that great Yogi.118.345.

ਫਿਰ ਮਰਯਾਦਾ ਵਿਚ ਬੰਨ੍ਹੇ ਹੋਏ (ਬੋਲ) ਉਚਾਰਨ ਕੀਤੇ ॥੩੪੫॥