ਆਸਾ ਤਿਪਦਾ ਇਕਤੁਕਾ

Aasaa, Ti-Pada, Ik-Tuka:

ਤਿਪਦਾ। ਇਕ ਤੁਕਾ।

ਕੀਓ ਸਿੰਗਾਰੁ ਮਿਲਨ ਕੇ ਤਾਈ

I have decorated myself to meet my Husband Lord.

ਮੈਂ ਪਤੀ-ਪ੍ਰਭੂ ਨੂੰ ਮਿਲਣ ਲਈ ਹਾਰ-ਸਿੰਗਾਰ ਲਾਇਆ, ਕੇ ਤਾਈ = ਦੀ ਖ਼ਾਤਰ।

ਹਰਿ ਮਿਲੇ ਜਗਜੀਵਨ ਗੁਸਾਈ ॥੧॥

But the Lord, the Life of the Word, the Sustainer of the Universe, has not come to meet me. ||1||

ਪਰ ਜਗਤ-ਦੀ-ਜਿੰਦ ਜਗਤ-ਦੇ-ਮਾਲਕ ਪ੍ਰਭੂ-ਪਤੀ ਜੀ ਮੈਨੂੰ ਮਿਲੇ ਨਹੀਂ ॥੧॥ ਗੁਸਾਈ = ਧਰਤੀ ਦਾ ਖਸਮ ॥੧॥

ਹਰਿ ਮੇਰੋ ਪਿਰੁ ਹਉ ਹਰਿ ਕੀ ਬਹੁਰੀਆ

The Lord is my Husband, and I am the Lord's bride.

ਪਰਮਾਤਮਾ ਮੇਰਾ ਖਸਮ ਹੈ, ਮੈਂ ਉਸ ਦੀ ਅੰਞਾਣ ਜਿਹੀ ਵਹੁਟੀ ਹਾਂ। ਮੇਰੋ = ਮੇਰਾ। ਪਿਰੁ = ਪਤੀ। ਹਉ = ਮੈਂ। ਬਹੁਰੀਆ = Skt.੧. wife. ੨. a bride, ੩. a daughter-in-law. वधुटी = ੧. a young woman, ੨. a daughter-in-law. ਇਸ ਤੋਂ ਪੰਜਾਬੀ ਲਫ਼ਜ਼ ਹੈ ਵਹੁਟੀ} ਲਫ਼ਜ਼ 'ਬਹੂ' ਸੰਸਕ੍ਰਿਤ ਦਾ ਲਫ਼ਜ਼ 'ਵਧੂ' ਹੈ ਇਸ ਦੇ ਅਰਥ = (੧) ਵਹੁਟੀ, (੨) ਨੂੰਹ। ਪਰ ਇਸ ਸ਼ਬਦ ਵਿਚ ਇਸ ਦਾ ਸਾਫ਼ ਅਰਥ 'ਵਹੁਟੀ' ਹੀ ਹੈ}। ਬਹੁਰੀਆ = ਅੰਞਾਣ ਜਿਹੀ ਵਹੁਟੀ, ਅੰਞਾਣ ਇਸਤ੍ਰੀ।

ਰਾਮ ਬਡੇ ਮੈ ਤਨਕ ਲਹੁਰੀਆ ॥੧॥ ਰਹਾਉ

The Lord is so great, and I am infinitesimally small. ||1||Pause||

(ਮੇਰਾ ਉਸ ਨਾਲ ਮੇਲ ਨਹੀਂ ਹੁੰਦਾ, ਕਿਉਂਕਿ) ਮੇਰਾ ਖਸਮ-ਪ੍ਰਭੂ ਬਹੁਤ ਵੱਡਾ ਹੈ ਤੇ ਮੈਂ ਨਿੱਕੀ ਜਿਹੀ ਬਾਲੜੀ ਹਾਂ ॥੧॥ ਰਹਾਉ ॥ ਤਨਕ = ਛੋਟੀ ਜਿਹੀ। ਲਹੁਰੀਆ = ਅੰਞਾਣੀ ਬਾਲੜੀ ॥੧॥ ਰਹਾਉ ॥

ਧਨ ਪਿਰ ਏਕੈ ਸੰਗਿ ਬਸੇਰਾ

The bride and the Groom dwell together.

(ਮੈਂ ਜੀਵ-) ਵਹੁਟੀ ਤੇ ਖਸਮ (-ਪ੍ਰਭੂ) ਦਾ ਵਸੇਬਾ ਇੱਕੋ ਥਾਂ ਹੀ ਹੈ, ਧਨ = ਇਸਤ੍ਰੀ। ਪਿਰ = ਖਸਮ ਦਾ। ਬਸੇਰਾ = ਵਸੇਬਾ।

ਸੇਜ ਏਕ ਪੈ ਮਿਲਨੁ ਦੁਹੇਰਾ ॥੨॥

They lie upon the one bed, but their union is difficult. ||2||

ਸਾਡੀ ਦੋਹਾਂ ਦੀ ਸੇਜ ਇੱਕੋ ਹੀ ਹੈ, ਪਰ (ਫਿਰ ਭੀ) ਉਸ ਨੂੰ ਮਿਲਣਾ ਬਹੁਤ ਔਖਾ ਹੈ ॥੨॥ ਸੇਜ = ਹਿਰਦਾ-ਰੂਪ ਸੇਜ। ਦੁਹੇਰਾ = ਮੁਸ਼ਕਲ, ਔਖਾ। ਪੈ = ਪਰੰਤੂ ॥੨॥

ਧੰਨਿ ਸੁਹਾਗਨਿ ਜੋ ਪੀਅ ਭਾਵੈ

Blessed is the soul-bride, who is pleasing to her Husband Lord.

ਮੁਬਾਰਿਕ ਹੈ ਉਹ ਭਾਗਾਂ ਵਾਲੀ ਇਸਤ੍ਰੀ ਜੋ ਖਸਮ ਨੂੰ ਪਿਆਰੀ ਲੱਗਦੀ ਹੈ, ਧੰਨਿ = ਭਾਗਾਂ ਵਾਲੀ। ਸੁਹਾਗਨਿ = ਸੁਹਾਗ ਵਾਲੀ, ਚੰਗੇ ਭਾਗਾਂ ਵਾਲੀ। ਪੀਅ = ਖਸਮ ਨੂੰ।

ਕਹਿ ਕਬੀਰ ਫਿਰਿ ਜਨਮਿ ਆਵੈ ॥੩॥੮॥੩੦॥

Says Kabeer, she shall not have to be reincarnated again. ||3||8||30||

ਕਬੀਰ ਆਖਦਾ ਹੈ-ਉਹ (ਜੀਵ-) ਇਸਤ੍ਰੀ ਫਿਰ ਜਨਮ (ਮਰਨ) ਵਿਚ ਨਹੀਂ ਆਉਂਦੀ ॥੩॥੮॥੩੦॥ ਕਹਿ = ਕਹੇ, ਆਖਦਾ ਹੈ ॥੩॥੮॥੩੦॥