ਆਸਾ

Aasaa:

ਆਸਾ।

ਰੋਜਾ ਧਰੈ ਮਨਾਵੈ ਅਲਹੁ ਸੁਆਦਤਿ ਜੀਅ ਸੰਘਾਰੈ

You keep your fasts to please Allah, while you murder other beings for pleasure.

(ਕਾਜ਼ੀ) ਰੋਜ਼ਾ ਰੱਖਦਾ ਹੈ (ਰੋਜ਼ਿਆਂ ਦੇ ਅਖ਼ੀਰ ਤੇ ਈਦ ਵਾਲੇ ਦਿਨ) ਅੱਲਾ ਦੇ ਨਾਮ ਤੇ ਕੁਰਬਾਨੀ ਦੇਂਦਾ ਹੈ, ਪਰ ਆਪਣੇ ਸੁਆਦ ਦੀ ਖ਼ਾਤਰ (ਇਹ) ਜੀਵ ਮਾਰਦਾ ਹੈ। ਧਰੈ = ਰੱਖਦਾ ਹੈ। ਮਨਾਵੈ = ਮੰਨਤ ਮੰਨਦਾ ਹੈ। ਮਨਾਵੈ ਅਲਹੁ = ਅੱਲਾ ਦੇ ਨਾਮ ਤੇ ਕੁਰਬਾਨੀ ਦੇਂਦਾ ਹੈ। ਸੁਆਦਤਿ = ਸੁਆਦ ਦੀ ਖ਼ਾਤਰ। ਸੰਘਾਰੈ = ਮਾਰਦਾ ਹੈ।

ਆਪਾ ਦੇਖਿ ਅਵਰ ਨਹੀ ਦੇਖੈ ਕਾਹੇ ਕਉ ਝਖ ਮਾਰੈ ॥੧॥

You look after your own interests, and so not see the interests of others. What good is your word? ||1||

ਆਪਣੇ ਹੀ ਸੁਆਰਥ ਨੂੰ ਅੱਖਾਂ ਅੱਗੇ ਰੱਖ ਕੇ ਹੋਰਨਾਂ ਦੀ ਪਰਵਾਹ ਨਹੀਂ ਕਰਦਾ; ਤਾਂ ਤੇ ਇਹ ਸਭ ਉੱਦਮ ਵਿਅਰਥ ਝਖਾਂ ਮਾਰਨ ਵਾਲੀ ਗੱਲ ਹੀ ਹੈ ॥੧॥ ਆਪਾ ਦੇਖਿ = ਆਪਣੇ ਸੁਆਰਥ ਨੂੰ ਅੱਖਾਂ ਅੱਗੇ ਰੱਖ ਕੇ। ਅਵਰ ਨਹੀ ਦੇਖੈ = ਹੋਰਨਾਂ ਦੇ ਸੁਆਰਥ ਨੂੰ ਨਹੀਂ ਵੇਖਦਾ ॥੧॥

ਕਾਜੀ ਸਾਹਿਬੁ ਏਕੁ ਤੋਹੀ ਮਹਿ ਤੇਰਾ ਸੋਚਿ ਬਿਚਾਰਿ ਦੇਖੈ

O Qazi, the One Lord is within you, but you do not behold Him by thought or contemplation.

ਹੇ ਕਾਜ਼ੀ! (ਸਾਰੇ ਜਗਤ ਦਾ) ਮਾਲਕ ਇੱਕ ਰੱਬ ਹੈ, ਉਹ ਤੇਰਾ ਭੀ ਰੱਬ ਹੈ ਤੇ ਤੇਰੇ ਅੰਦਰ ਭੀ ਮੌਜੂਦ ਹੈ, ਪਰ ਤੂੰ ਸੋਚ-ਵਿਚਾਰ ਕੇ ਤੱਕਦਾ ਨਹੀਂ। ਕਾਜੀ = ਹੇ ਕਾਜ਼ੀ! ਤੋਹੀ ਮਹਿ = ਤੇਰੇ ਵਿਚ ਭੀ। ਤੇਰਾ = ਤੇਰਾ ਸਾਹਿਬ।

ਖਬਰਿ ਕਰਹਿ ਦੀਨ ਕੇ ਬਉਰੇ ਤਾ ਤੇ ਜਨਮੁ ਅਲੇਖੈ ॥੧॥ ਰਹਾਉ

You do not care for others, you are a religious fanatic, and your life is of no account at all. ||1||Pause||

ਹੇ ਸ਼ਰਹ ਵਿਚ ਕਮਲੇ ਹੋਏ ਕਾਜ਼ੀ! ਤੂੰ (ਇਸ ਭੇਤ ਨੂੰ) ਸਮਝਦਾ ਨਹੀਂ, ਇਸ ਵਾਸਤੇ ਤੇਰੀ ਉਮਰ ਤੇਰਾ ਜੀਵਨ ਅਜਾਈਂ ਜਾ ਰਿਹਾ ਹੈ ॥੧॥ ਰਹਾਉ ॥ ਖਬਰਿ ਨ ਕਰਹਿ = ਤੂੰ ਸਮਝਦਾ ਨਹੀਂ। ਦੀਨ ਕੇ ਬਉਰੇ = ਮਜ਼ਹਬ (ਦੀ ਸ਼ਰਹ) ਵਿਚ ਕਮਲੇ ਹੋਏ, ਹੇ ਕਾਜ਼ੀ! ਅਲੇਖੈ = ਅ-ਲੇਖੈ, ਕਿਸੇ ਲੇਖੇ ਵਿਚ ਨਹੀਂ ਆਇਆ, ਕੋਈ ਲਾਭ ਨਹੀਂ ਹੋਇਆ ॥੧॥ ਰਹਾਉ ॥

ਸਾਚੁ ਕਤੇਬ ਬਖਾਨੈ ਅਲਹੁ ਨਾਰਿ ਪੁਰਖੁ ਨਹੀ ਕੋਈ

Your holy scriptures say that Allah is True, and that he is neither male nor female.

ਹੇ ਕਾਜ਼ੀ! ਤੁਹਾਡੀਆਂ ਆਪਣੀਆਂ ਮਜ਼ਹਬੀ ਕਿਤਾਬਾਂ ਭੀ ਇਹੀ ਆਖਦੀਆਂ ਹਨ ਕਿ ਅੱਲਾਹ ਸਦਾ ਕਾਇਮ ਰਹਿਣ ਵਾਲਾ ਹੈ (ਸਾਰੀ ਦੁਨੀਆ ਅੱਲਾਹ ਦੀ ਪੈਦਾ ਕੀਤੀ ਹੋਈ ਹੈ, ਉਸ ਅੱਲਾਹ ਦੇ (ਨੂਰ ਤੋਂ ਬਿਨਾ) ਕੋਈ ਜ਼ਨਾਨੀ ਮਰਦ ਜੀਊਂਦਾ ਨਹੀਂ ਰਹਿ ਸਕਦਾ, ਸਾਚੁ = ਸਦਾ ਕਾਇਮ ਰਹਿਣ ਵਾਲਾ। ਕਤੇਬ = ਪੱਛਮੀ ਮਤਾਂ ਦੀਆਂ ਕਿਤਾਬਾਂ (ਕੁਰਾਨ, ਤੌਰੇਤ, ਅੰਜੀਲ, ਜ਼ੰਬੂਰ)। ਨਹੀ ਕੋਈ = (ਉਸ ਪ੍ਰਭੂ ਦੀ ਜੋਤਿ ਤੋਂ ਬਿਨਾ) ਕੋਈ ਨਹੀਂ ਜੀ ਸਕਦਾ।

ਪਢੇ ਗੁਨੇ ਨਾਹੀ ਕਛੁ ਬਉਰੇ ਜਉ ਦਿਲ ਮਹਿ ਖਬਰਿ ਹੋਈ ॥੨॥

But you gain nothing by reading and studying, O mad-man, if you do not gain the understanding in your heart. ||2||

ਪਰ ਹੇ ਕਮਲੇ ਕਾਜ਼ੀ! ਜੇ ਤੇਰੇ ਦਿਲ ਵਿਚ ਇਹ ਸੂਝ ਨਹੀਂ ਪਈ ਤਾਂ (ਮਜ਼ਹਬੀ ਕਿਤਾਬਾਂ ਨੂੰ ਨਿਰਾ) ਪੜ੍ਹਨ ਤੇ ਵਿਚਾਰਨ ਦਾ ਕੋਈ ਲਾਭ ਨਹੀਂ ॥੨॥ ਨਾਹੀ ਕਛੁ = ਕੋਈ (ਆਤਮਕ) ਲਾਭ ਨਹੀਂ। ਖਬਰਿ = ਸੂਝ, ਗਿਆਨ ॥੨॥

ਅਲਹੁ ਗੈਬੁ ਸਗਲ ਘਟ ਭੀਤਰਿ ਹਿਰਦੈ ਲੇਹੁ ਬਿਚਾਰੀ

Allah is hidden in every heart; reflect upon this in your mind.

ਹੇ ਕਾਜ਼ੀ! ਰੱਬ ਸਾਰੇ ਸਰੀਰਾਂ ਵਿਚ ਲੁਕਿਆ ਬੈਠਾ ਹੈ, ਤੂੰ ਭੀ ਆਪਣੇ ਦਿਲ ਵਿਚ ਵਿਚਾਰ ਕਰ ਕੇ ਵੇਖ ਲੈ, ਗੈਬੁ = ਲੁਕਿਆ ਹੋਇਆ।

ਹਿੰਦੂ ਤੁਰਕ ਦੁਹੂੰ ਮਹਿ ਏਕੈ ਕਹੈ ਕਬੀਰ ਪੁਕਾਰੀ ॥੩॥੭॥੨੯॥

The One Lord is within both Hindu and Muslim; Kabeer proclaims this out loud. ||3||7||29||

ਕਬੀਰ ਉੱਚੀ ਕੂਕ ਕੇ ਆਖਦਾ ਹੈ (ਭਾਵ, ਪੂਰੇ ਯਕੀਨ ਨਾਲ ਆਖਦਾ ਹੈ), ਹਿੰਦੂ ਤੇ ਮੁਸਲਮਾਨ ਵਿਚ ਭੀ ਇੱਕ ਉਹੀ ਵੱਸਦਾ ਹੈ ॥੩॥੭॥੨੯॥ ਪੁਕਾਰੀ = ਪੁਕਾਰਿ, ਉੱਚੀ ਕੂਕ ਕੇ ॥੩॥੭॥੨੯॥