ਸੂਹੀ ਕਬੀਰ ਜੀਉ ਲਲਿਤ ॥
Soohee, Kabeer Jee, Lallit:
ਲਲਿਤ ਕੇ ਸਾਥਿ ਮਿਲੀ ਹੂਈ ਅਵਸਥਾ ਕੇ ਦੁਖ ਜਨਾਵਤੇ ਹੂਏ ਉਪਦੇਸ ਕਰਤੇ ਹੈਂ:
ਥਾਕੇ ਨੈਨ ਸ੍ਰਵਨ ਸੁਨਿ ਥਾਕੇ ਥਾਕੀ ਸੁੰਦਰਿ ਕਾਇਆ ॥
My eyes are exhausted, and my ears are tired of hearing; my beautiful body is exhausted.
(ਤੇਰੀਆਂ) ਅੱਖਾਂ ਕਮਜ਼ੋਰ ਹੋ ਚੁਕੀਆਂ ਹਨ, ਕੰਨ ਭੀ (ਹੁਣ) ਸੁਣਨੋਂ ਰਹਿ ਗਏ ਹਨ, ਸੁਹਣਾ ਸਰੀਰ (ਭੀ) ਰਹਿ ਗਿਆ ਹੈ; ਸ੍ਰਵਨ = ਕੰਨ। ਸੁਨਿ ਥਾਕੇ = ਸੁਣ ਸੁਣ ਕੇ ਥੱਕ ਗਏ ਹਨ, ਸੁਣਨੋਂ ਰਹਿ ਗਏ, ਕਮਜ਼ੋਰ ਹੋ ਗਏ ਹਨ। ਸੁੰਦਰਿ ਕਾਇਆ = ਸੁਹਣਾ ਸਰੀਰ।
ਜਰਾ ਹਾਕ ਦੀ ਸਭ ਮਤਿ ਥਾਕੀ ਏਕ ਨ ਥਾਕਸਿ ਮਾਇਆ ॥੧॥
Driven forward by old age, all my senses are exhausted; only my attachment to Maya is not exhausted. ||1||
ਬੁਢੇਪੇ ਨੇ ਆ ਸੱਦ ਮਾਰੀ ਹੈ ਤੇ (ਤੇਰੀ) ਸਾਰੀ ਅਕਲ ਭੀ (ਠੀਕ) ਕੰਮ ਨਹੀਂ ਕਰਦੀ, ਪਰ (ਤੇਰੀ) ਮਾਇਆ ਦੀ ਖਿੱਚ (ਅਜੇ ਤਕ) ਨਹੀਂ ਮੁੱਕੀ ॥੧॥ ਜਰਾ = ਬੁਢੇਪਾ। ਹਾਕ = ਸੱਦਾ, ਆਵਾਜ਼। ਦੀ = ਦਿੱਤੀ। ਥਾਕਸਿ = ਥੱਕੇਗੀ ॥੧॥
ਬਾਵਰੇ ਤੈ ਗਿਆਨ ਬੀਚਾਰੁ ਨ ਪਾਇਆ ॥
O mad man, you have not obtained spiritual wisdom and meditation.
ਹੇ ਕਮਲੇ ਮਨੁੱਖ! ਤੂੰ (ਪਰਮਾਤਮਾ ਨਾਲ) ਜਾਣ-ਪਛਾਣ (ਕਰਨ) ਦੀ ਸੂਝ ਪ੍ਰਾਪਤ ਨਹੀਂ ਕੀਤੀ। ਬਾਵਰੇ = ਹੇ ਕਮਲੇ! ਤੈ = ਤੂੰ।
ਬਿਰਥਾ ਜਨਮੁ ਗਵਾਇਆ ॥੧॥ ਰਹਾਉ ॥
You have wasted this human life, and lost. ||1||Pause||
ਤੂੰ ਸਾਰੀ ਉਮਰ ਵਿਅਰਥ ਗਵਾ ਲਈ ਹੈ ॥੧॥ ਰਹਾਉ ॥
ਤਬ ਲਗੁ ਪ੍ਰਾਨੀ ਤਿਸੈ ਸਰੇਵਹੁ ਜਬ ਲਗੁ ਘਟ ਮਹਿ ਸਾਸਾ ॥
O mortal, serve the Lord, as long as the breath of life remains in the body.
ਹੇ ਬੰਦੇ! ਜਦੋਂ ਤਕ ਸਰੀਰ ਵਿਚ ਪ੍ਰਾਣ ਚੱਲ ਰਹੇ ਹਨ, ਉਤਨਾ ਚਿਰ ਉਸ ਪ੍ਰਭੂ ਨੂੰ ਹੀ ਸਿਮਰਦੇ ਰਹੋ। ਸਰੇਵਹੁ = ਸਿਮਰੋ। ਪ੍ਰਾਨੀ = ਹੇ ਜੀਵ! ਘਟ = ਸਰੀਰ। ਸਾਸਾ = ਪ੍ਰਾਣ।
ਜੇ ਘਟੁ ਜਾਇ ਤ ਭਾਉ ਨ ਜਾਸੀ ਹਰਿ ਕੇ ਚਰਨ ਨਿਵਾਸਾ ॥੨॥
And even when your body dies, your love for the Lord shall not die; you shall dwell at the Feet of the Lord. ||2||
(ਉਸ ਨਾਲ ਇਤਨਾ ਪਿਆਰ ਬਣਾਓ ਕਿ) ਜੇ ਸਰੀਰ (ਭੀ) ਨਾਸ ਹੋ ਜਾਏ, ਤਾਂ ਭੀ (ਉਸ ਨਾਲ) ਪਿਆਰ ਨਾਹ ਘਟੇ, ਤੇ ਪ੍ਰਭੂ ਦੇ ਚਰਨਾਂ ਵਿਚ ਮਨ ਟਿਕਿਆ ਰਹੇ ॥੨॥ ਘਟੁ ਜਾਇ = ਸਰੀਰ ਨਾਸ ਹੋ ਜਾਏ। ਭਾਉ = (ਪ੍ਰਭੂ ਨਾਲ) ਪਿਆਰ ॥੨॥
ਜਿਸ ਕਉ ਸਬਦੁ ਬਸਾਵੈ ਅੰਤਰਿ ਚੂਕੈ ਤਿਸਹਿ ਪਿਆਸਾ ॥
When the Word of the Shabad abides deep within, thirst and desire are quenched.
(ਪ੍ਰਭੂ ਆਪ) ਜਿਸ ਮਨੁੱਖ ਦੇ ਮਨ ਵਿਚ ਆਪਣੀ ਸਿਫ਼ਤਿ-ਸਾਲਾਹ ਦੀ ਬਾਣੀ ਵਸਾਉਂਦਾ ਹੈ, ਉਸ ਦੀ (ਮਾਇਆ ਦੀ) ਤ੍ਰਿਹ ਮਿਟ ਜਾਂਦੀ ਹੈ। ਜਿਸ ਕਉ ਅੰਤਰਿ = ਜਿਸ ਮਨੁੱਖ ਦੇ ਮਨ ਵਿਚ। ਸਬਦੁ = ਸਿਫ਼ਤਿ-ਸਾਲਾਹ ਦੀ ਬਾਣੀ। ਚੂਕੈ = ਮੁੱਕ ਜਾਂਦੀ ਹੈ।
ਹੁਕਮੈ ਬੂਝੈ ਚਉਪੜਿ ਖੇਲੈ ਮਨੁ ਜਿਣਿ ਢਾਲੇ ਪਾਸਾ ॥੩॥
When one understands the Hukam of the Lord's Command, he plays the game of chess with the Lord; throwing the dice, he conquers his own mind. ||3||
ਉਹ ਮਨੁੱਖ ਪ੍ਰਭੂ ਦੀ ਰਜ਼ਾ ਨੂੰ ਸਮਝ ਲੈਂਦਾ ਹੈ (ਰਜ਼ਾ ਵਿਚ ਰਾਜ਼ੀ ਰਹਿਣ ਦਾ) ਚੌਪੜ ਉਹ ਖੇਡਦਾ ਹੈ, ਤੇ ਮਨ ਨੂੰ ਜਿੱਤ ਕੇ ਪਾਸਾ ਸੁੱਟਦਾ ਹੈ (ਭਾਵ, ਮਨ ਨੂੰ ਜਿੱਤਣਾ-ਇਹ ਉਸ ਲਈ ਚੌਪੜ ਦੀ ਖੇਡ ਵਿਚ ਪਾਸਾ ਸੁੱਟਣਾ ਹੈ) ॥੩॥ ਚਉਪੜਿ = ਜ਼ਿੰਦਗੀ-ਰੂਪ ਚੌਪੜ ਦੀ ਖੇਡ। ਜਿਣਿ = ਜਿੱਤ ਕੇ। ਢਾਲੇ = ਸੁੱਟਦਾ ਹੈ, ਢਾਲਦਾ ਹੈ ॥੩॥
ਜੋ ਜਨ ਜਾਨਿ ਭਜਹਿ ਅਬਿਗਤ ਕਉ ਤਿਨ ਕਾ ਕਛੂ ਨ ਨਾਸਾ ॥
Those humble beings, who know the Imperishable Lord and meditate on Him, are not destroyed at all.
ਜੋ ਮਨੁੱਖ ਪ੍ਰਭੂ ਨਾਲ ਸਾਂਝ ਬਣਾ ਕੇ ਉਸ ਅਦ੍ਰਿਸ਼ਟ ਨੂੰ ਸਿਮਰਦੇ ਹਨ, ਉਹਨਾਂ ਦਾ ਜੀਵਨ ਅਜਾਈਂ ਨਹੀਂ ਜਾਂਦਾ। ਜਾਨਿ = ਜਾਣ ਕੇ, ਸਮਝ-ਸੋਚ ਕੇ, ਸਾਂਝ ਬਣਾ ਕੇ। ਭਜਹਿ = ਸਿਮਰਦੇ ਹਨ। ਅਬਿਗਤ = {Skt. अव्यत्तत्र् = Invisible} ਅਦ੍ਰਿਸ਼ਟ ਪ੍ਰਭੂ।
ਕਹੁ ਕਬੀਰ ਤੇ ਜਨ ਕਬਹੁ ਨ ਹਾਰਹਿ ਢਾਲਿ ਜੁ ਜਾਨਹਿ ਪਾਸਾ ॥੪॥੪॥
Says Kabeer, those humble beings who know how to throw these dice, never lose the game of life. ||4||4||
ਕਬੀਰ ਆਖਦਾ ਹੈ- ਜੋ ਮਨੁੱਖ (ਸਿਮਰਨ-ਰੂਪ) ਪਾਸਾ ਸੁੱਟਣਾ ਜਾਣਦੇ ਹਨ, ਉਹ ਜ਼ਿੰਦਗੀ ਦੀ ਬਾਜ਼ੀ ਕਦੇ ਹਾਰ ਕੇ ਨਹੀਂ ਜਾਂਦੇ ॥੪॥੪॥