ਦੇਵਗੰਧਾਰੀ ਮਹਲਾ

Dayv-Gandhaaree, Fifth Mehl:

ਦੇਵ ਗੰਧਾਰੀ ਪੰਜਵੀਂ ਪਾਤਿਸ਼ਾਹੀ।

ਪ੍ਰਭ ਇਹੈ ਮਨੋਰਥੁ ਮੇਰਾ

God, this is my heart's desire:

ਮੇਰੇ ਮਨ ਦੀ ਇਹੀ ਤਾਂਘ ਹੈ, ਮਨੋਰਥੁ = ਮਨ ਦੀ ਤਾਂਘ।

ਕ੍ਰਿਪਾ ਨਿਧਾਨ ਦਇਆਲ ਮੋਹਿ ਦੀਜੈ ਕਰਿ ਸੰਤਨ ਕਾ ਚੇਰਾ ਰਹਾਉ

O treasure of kindness, O Merciful Lord, please make me the slave of your Saints. ||Pause||

ਹੇ ਕਿਰਪਾ ਦੇ ਖ਼ਜ਼ਾਨੇ ਪ੍ਰਭੂ! ਹੇ ਦਇਆਲ ਪ੍ਰਭੂ! ਕਿ ਮੈਨੂੰ ਇਹ ਦਾਨ ਦੇਹ ਜੁ ਮੈਨੂੰ ਆਪਣੇ ਸੰਤ ਜਨਾਂ ਦਾ ਸੇਵਕ ਬਣਾਈ ਰੱਖਾਂ। ਰਹਾਉ॥ ਕ੍ਰਿਪਾ ਨਿਧਾਨ = ਹੇ ਕਿਰਪਾ ਦੇ ਖ਼ਜ਼ਾਨੇ! ਮੋਹਿ = ਮੈਨੂੰ। ਦੀਜੈ = ਦੇਹ। ਚੇਰਾ = ਦਾਸ ॥ ਰਹਾਉ॥

ਪ੍ਰਾਤਹਕਾਲ ਲਾਗਉ ਜਨ ਚਰਨੀ ਨਿਸ ਬਾਸੁਰ ਦਰਸੁ ਪਾਵਉ

In the early hours of the morning, I fall at the feet of Your humble servants; night and day, I obtain the Blessed Vision of their Darshan.

ਹੇ ਪ੍ਰਭੂ! ਸਵੇਰੇ (ਉੱਠ ਕੇ) ਮੈਂ ਤੇਰੇ ਸੰਤ ਜਨਾਂ ਦੀ ਚਰਨੀਂ ਲੱਗਾਂ, ਦਿਨ ਰਾਤ ਮੈਂ ਤੇਰੇ ਸੰਤ ਜਨਾਂ ਦਾ ਦਰਸ਼ਨ ਕਰਦਾ ਰਹਾਂ। ਪ੍ਰਾਤਹਕਾਲ = ਸਵੇਰ-ਸਾਰ, ਸਵੇਰੇ ਹੀ। ਲਾਗਉ = ਲਾਗਉਂ, ਮੈਂ ਲੱਗਾਂ। ਨਿਸ = ਰਾਤ। ਬਾਸੁਰ = ਦਿਨ। ਪਾਵਉ = ਪਾਵਉਂ।

ਤਨੁ ਮਨੁ ਅਰਪਿ ਕਰਉ ਜਨ ਸੇਵਾ ਰਸਨਾ ਹਰਿ ਗੁਨ ਗਾਵਉ ॥੧॥

Dedicating my body and mind, I serve the humble servant of the Lord; with my tongue, I sing the Glorious Praises of the Lord. ||1||

ਆਪਣਾ ਸਰੀਰ ਆਪਣਾ ਮਨ ਭੇਟਾ ਕਰ ਕੇ ਮੈਂ (ਸਦਾ) ਸੰਤ ਜਨਾਂ ਦੀ ਸੇਵਾ ਕਰਦਾ ਰਹਾਂ, ਤੇ ਆਪਣੀ ਜੀਭ ਨਾਲ ਮੈਂ ਹਰੀ-ਗੁਣ ਗਾਂਦਾ ਰਹਾਂ ॥੧॥ ਅਰਪਿ = ਭੇਟਾ ਕਰ ਕੇ। ਕਰਉ = ਕਰਉਂ। ਰਸਨਾ = ਜੀਭ (ਨਾਲ)। ਗਾਵਉ = ਗਾਵਉਂ ॥੧॥

ਸਾਸਿ ਸਾਸਿ ਸਿਮਰਉ ਪ੍ਰਭੁ ਅਪੁਨਾ ਸੰਤਸੰਗਿ ਨਿਤ ਰਹੀਐ

With each and every breath, I meditate in remembrance on my God; I live continually in the Society of the Saints.

ਮੈਂ ਹਰੇਕ ਸਾਹ ਦੇ ਨਾਲ ਆਪਣੇ ਪ੍ਰਭੂ ਦਾ ਸਿਮਰਨ ਕਰਦਾ ਰਹਾਂ ਤੇ ਸਦਾ ਸੰਤਾਂ ਦੀ ਸੰਗਤ ਵਿਚ ਟਿਕੇ ਰਹਾਂ। ਸਾਸਿ ਸਾਸਿ = ਹਰੇਕ ਸਾਹ ਦੇ ਨਾਲ। ਸਿਮਰਉ = ਸਿਮਰਉਂ। ਸੰਗਿ = ਸੰਗਤ ਵਿਚ। ਰਹੀਐ = ਰਹਿਣਾ ਚਾਹੀਦਾ ਹੈ।

ਏਕੁ ਅਧਾਰੁ ਨਾਮੁ ਧਨੁ ਮੋਰਾ ਅਨਦੁ ਨਾਨਕ ਇਹੁ ਲਹੀਐ ॥੨॥੨੬॥

The Naam, the Name of the Lord, is my only support and wealth; O Nanak, from this, I obtain bliss. ||2||26||

ਹੇ ਨਾਨਕ! ਸਿਰਫ਼ ਪਰਮਾਤਮਾ ਦਾ ਨਾਮ-ਧਨ ਹੀ ਮੇਰਾ ਜੀਵਨ-ਆਸਰਾ ਬਣਿਆ ਰਹੇ ਤੇ (ਨਾਮ-ਸਿਮਰਨ ਦਾ) ਇਹ ਆਨੰਦ (ਸਦਾ) ਮਿਲਦਾ ਰਹੇ ॥੨॥੨੬॥ ਅਧਾਰੁ = ਆਸਰਾ। ਮੋਰਾ = ਮੇਰਾ। ਲਹੀਐ = ਲੈਣਾ ਚਾਹੀਦਾ ਹੈ ॥੨॥੨੬॥