ਦੇਵਗੰਧਾਰੀ ਮਹਲਾ ੫ ॥
Dayv-Gandhaaree, Fifth Mehl:
ਦੇਵ ਗੰਧਾਰੀ ਪੰਜਵੀਂ ਪਾਤਿਸ਼ਾਹੀ।
ਅਨਾਥ ਨਾਥ ਪ੍ਰਭ ਹਮਾਰੇ ॥
My God is the Master of the masterless.
ਹੇ ਅਨਾਥਾਂ ਦੇ ਨਾਥ ਸਾਡੇ ਪ੍ਰਭੂ! ਅਨਾਥ ਨਾਥ = ਹੇ ਨਿਖਸਮਿਆਂ ਦੇ ਖਸਮ!
ਸਰਨਿ ਆਇਓ ਰਾਖਨਹਾਰੇ ॥ ਰਹਾਉ ॥
I have come to the Sanctuary of the Savior Lord. ||Pause||
ਮੈਂ ਤੇਰੀ ਸਰਨ ਆਇਆ ਹਾਂ, ਹੇ ਮੇਰੇ ਰੱਖਣ ਹਾਰ ਪ੍ਰਭੂ! ਰਹਾਉ॥ ਰਾਖਨਹਾਰੇ = ਹੇ ਸਹਾਇਤਾ ਕਰਨ ਦੇ ਸਮਰੱਥ ਪ੍ਰਭੂ! ॥ ਰਹਾਉ॥
ਸਰਬ ਪਾਖ ਰਾਖੁ ਮੁਰਾਰੇ ॥
Protect me on all sides, O Lord;
ਹੇ ਮੁਰਾਰੀ! ਹਰ ਥਾਂ ਮੇਰੀ ਸਹਾਇਤਾ ਕਰ! ਸਰਬ ਪਾਖ = ਸਾਰੇ ਪੱਖ। ਮੁਰਾਰੇ = ਹੇ ਮੁਰਾਰੀ!
ਆਗੈ ਪਾਛੈ ਅੰਤੀ ਵਾਰੇ ॥੧॥
protect me in the future, in the past, and at the very last moment. ||1||
ਪਰਲੋਕ ਵਿਚ, ਇਸ ਲੋਕ ਵਿਚ ਤੇ ਅਖ਼ੀਰਲੇ ਵੇਲੇ ॥੧॥ ਆਗੈ = ਪਰਲੋਕ ਵਿਚ। ਪਾਛੈ ਇਸ ਲੋਕ ਵਿਚ ॥੧॥
ਜਬ ਚਿਤਵਉ ਤਬ ਤੁਹਾਰੇ ॥
Whenever something comes to mind, it is You.
ਹੇ ਪ੍ਰਭੂ! ਮੈਂ ਜਦੋਂ ਭੀ ਚੇਤੇ ਕਰਦਾ ਹਾਂ ਤਦੋਂ ਤੇਰੇ ਗੁਣ ਹੀ ਚੇਤੇ ਕਰਦਾ ਹਾਂ। ਚਿਤਵਉ = ਚਿਤਵਉਂ, ਮੈਂ ਚੇਤੇ ਕਰਦਾ ਹਾਂ।
ਉਨ ਸਮੑਾਰਿ ਮੇਰਾ ਮਨੁ ਸਧਾਰੇ ॥੨॥
Contemplating Your virtues, my mind is sanctified. ||2||
(ਤੇਰੇ) ਉਹਨਾਂ (ਗੁਣਾਂ) ਨੂੰ ਚੇਤੇ ਕਰ ਕੇ ਮੇਰਾ ਮਨ ਧੀਰਜ ਫੜਦਾ ਹੈ ॥੨॥ ਉਨ ਸਮ੍ਹ੍ਹਾਰਿ = (ਤੇਰੇ) ਉਹਨਾਂ (ਗੁਣਾਂ) ਨੂੰ ਚੇਤੇ ਕਰ ਕੇ। ਸਧਾਰੇ = ਸਹਾਰਾ ਫੜਦਾ ਹੈ ॥੨॥
ਸੁਨਿ ਗਾਵਉ ਗੁਰ ਬਚਨਾਰੇ ॥
I hear and sing the Hymns of the Guru's Word.
ਗੁਰੂ ਦੇ ਬਚਨ ਸੁਣ ਕੇ ਹੀ (ਹੇ ਪ੍ਰਭੂ!) ਮੈਂ (ਤੇਰੀ ਸਿਫ਼ਤ-ਸਾਲਾਹ ਦੇ ਗੀਤ) ਗਾਂਦਾ ਹਾਂ। ਸੁਨਿ = ਸੁਣ ਕੇ। ਗਾਵਉ = ਗਾਵਉਂ, ਮੈਂ ਗਾਂਦਾ ਹਾਂ।
ਬਲਿ ਬਲਿ ਜਾਉ ਸਾਧ ਦਰਸਾਰੇ ॥੩॥
I am a sacrifice, a sacrifice to the Blessed Vision of the Darshan of the Holy. ||3||
ਹੇ ਪ੍ਰਭੂ! ਮੈਂ ਗੁਰੂ ਦੇ ਦੀਦਾਰ ਤੋਂ ਕੁਰਬਾਨ ਜਾਂਦਾ ਹਾਂ, ਸਦਕੇ ਜਾਂਦਾ ਹਾਂ ॥੩॥ ਜਾਉ = ਜਾਉਂ, ਮੈਂ ਜਾਂਦਾ ਹਾਂ। ਬਲਿ = ਕੁਰਬਾਨ। ਸਾਧ = ਗੁਰੂ ॥੩॥
ਮਨ ਮਹਿ ਰਾਖਉ ਏਕ ਅਸਾਰੇ ॥
Within my mind, I have the Support of the One Lord alone.
ਮੈਂ ਆਪਣੇ ਮਨ ਵਿਚ ਸਿਰਫ਼ ਤੇਰੀ ਹੀ ਸਹਾਇਤਾ ਦੀ ਆਸ ਰੱਖਦਾ ਹਾਂ। ਰਾਖਉ = ਰਾਖਉਂ, ਮੈਂ ਰੱਖਦਾ ਹਾਂ। ਅਸਾਰੇ = ਆਸ।
ਨਾਨਕ ਪ੍ਰਭ ਮੇਰੇ ਕਰਨੈਹਾਰੇ ॥੪॥੨੫॥
O Nanak, my God is the Creator of all. ||4||25||
ਹੇ ਨਾਨਕ! ਮੇਰਾ ਪ੍ਰਭੂ ਸਭ ਕੁਝ ਕਰਨ ਵਾਲਾ ਹੈ ॥੪॥੨੫॥ ਕਰਨੈਹਾਰੇ = ਕਰਤਾਰ! ਸਭ ਕੁਝ ਕਰਨ ਵਾਲਾ ॥੪॥੨੫॥