ਸਵੈਯਾ

SWAYYA

ਸਵੈਯਾ:

ਬੀਰ ਬਡੋ ਬਿਕ੍ਰਤ ਦੈਤ ਸੁ ਨਾਮਹਿ ਕੋਪ ਹੁਇ ਸ੍ਰੀ ਖੜਗੇਸ ਪੈ ਧਾਯੋ

'ਬਿਕ੍ਰਤ' ਨਾਂ ਦਾ (ਇਕ) ਬਹੁਤ ਵੱਡਾ ਦੈਂਤ ਸੂਰਵੀਰ ਸੀ, ਉਹ ਕ੍ਰੋਧਿਤ ਹੋ ਕੇ ਸ੍ਰੀ ਖੜਗ ਸਿੰਘ ਉਪਰ ਚੜ੍ਹ ਆਇਆ।

ਬਾਨ ਕਮਾਨ ਕ੍ਰਿਪਾਨ ਗਦਾ ਬਰਛੀ ਕਰਿ ਲੈ ਅਤਿ ਜੁਧ ਮਚਾਯੋ

The demon named Vikrat, greatly infuriated, fell upon the king Kharag Singh and taking up his bow, arrows, sword, mace, lance etc., he waged a dreadful war

ਬਾਣ, ਕਮਾਨ, ਕ੍ਰਿਪਾਨ, ਗਦਾ, ਬਰਛੀ (ਆਦਿ ਸ਼ਸਤ੍ਰਾਂ ਨੂੰ) ਹੱਥ ਵਿਚ ਲੈ ਕੇ (ਉਸ ਨੇ) ਬਹੁਤ ਯੁੱਧ ਮਚਾਇਆ।

ਤੀਰ ਚਲਾਵਤ ਭਯੋ ਬਹੁਰੋ ਤਬ ਤਾ ਛਬਿ ਕੋ ਕਵਿ ਭਾਵ ਸੁਨਾਯੋ

Continuing the discharge of his arrows, he manifested himself in many figures

ਫਿਰ ਉਹ ਬਾਣ ਚਲਾਉਣ ਲਗਿਆ, ਤਦ ਉਸ ਦੀ ਛਬੀ ਨੂੰ ਕਵੀ ਨੇ ਇਸ ਭਾਵ ਨਾਲ ਸੁਣਾਇਆ;

ਭੂਪ ਕੋ ਬਾਨ ਮਨੋ ਖਗਰਾਜ ਕਟਿਓ ਅਰਿ ਕੋ ਸਰ ਨਾਗ ਗਿਰਾਯੋ ॥੧੪੮੬॥

The poet says that in this war, the arrow of the king was hitting like Garuda and knocking down of the cobra of the arrow of the enemy.1486.

ਮਾਨੋ ਰਾਜੇ ਦਾ ਬਾਣ ਗਰੁੜ ਹੈ ਅਤੇ ਵੈਰੀ ਦਾ ਬਾਣ (ਜੋ ਰਸਤੇ ਵਿਚ) ਕਟਿਆ ਗਿਆ ਹੈ, (ਉਹ ਗਰੁੜ ਦਾ) ਡਿਗਾਇਆ ਨਾਗ ਹੈ ॥੧੪੮੬॥

ਬਿਕ੍ਰਤ ਦੈਤ ਕੋ ਨ੍ਰਿਪ ਮਾਰਿ ਲਯੋ ਜਮੁ ਕੋ ਰਿਸ ਕੈ ਪੁਨਿ ਉਤਰ ਦੀਨੋ

ਬਿਕ੍ਰਤ ਦੈਂਤ ਨੂੰ ਰਾਜੇ ਨੇ ਮਾਰ ਲਿਆ ਅਤੇ ਫਿਰ ਕ੍ਰੋਧਿਤ ਹੋ ਕੇ ਯਮ ਨੂੰ ਉੱਤਰ ਦਿੱਤਾ,

ਕਾ ਭਯੋ ਜੋ ਜੀਅ ਮਾਰੇ ਘਨੇ ਅਰੁ ਦੰਡ ਬਡੋ ਕਰ ਮੈ ਤੁਮ ਲੀਨੋ

After killing Vikrat, the king said to Yama, “What then, if you have killed many people till now and you are carrying a very large staff in your hand

ਕੀ ਹੋਇਆ ਜੇ ਤੂੰ ਬਹੁਤ ਜੀਵ ਮਾਰਦਾ ਹੈਂ ਅਤੇ ਹੱਥ ਵਿਚ ਵੱਡਾ ਡੰਡਾ ਲਿਆ ਹੋਇਆ ਹੈ।

ਤੋਹਿ ਜੀਅਤ ਛਾਡਤ ਹੋ ਸੁਨ ਰੇ ਅਬ ਮੋਹਿ ਇਹੈ ਪ੍ਰਨ ਕੀਨੋ

“I have taken a vow today that I shall kill you, I am going to kill you

(ਹੇ ਯਮ!) ਸੁਣ, ਹੁਣ ਮੈਂ ਤੈਨੂੰ ਜੀਉਂਦਾ ਨਹੀਂ ਛਡਣਾ; ਇਹ ਹੁਣ ਮੈਂ ਪ੍ਰਣ ਕਰ ਲਿਆ ਹੈ।

ਮਾਰਤ ਹੋ ਕਰ ਲੈ ਕਰਨੋ ਕਛੁ ਮੋ ਬਲ ਜਾਨਤ ਹੈ ਪੁਰ ਤੀਨੋ ॥੧੪੮੭॥

You may do whatever you think in your mind, because all the three worlds are aware of my strength.”1487.

(ਤੂੰ) ਜੋ ਕੁਝ ਕਰਨਾ ਹੈ, ਕਰ ਲੈ, (ਮੈਂ ਹੁਣ ਤੈਨੂੰ) ਮਾਰਨ ਲਗਾ ਹਾਂ। ਮੇਰੇ ਬਲ ਨੂੰ ਤਿੰਨੋ ਲੋਕ (ਭਲੀ ਭਾਂਤ) ਜਾਣਦੇ ਹਨ ॥੧੪੮੭॥

ਯੌ ਕਹਿ ਕੈ ਬਤੀਯਾ ਜਮ ਕੋ ਕਵਿ ਰਾਮ ਕਹੈ ਪੁਨਿ ਜੁਧ ਕੀਯੋ ਹੈ

After saying these words, according to the poet Ram, the king was engaged in war with Yama

ਕਵੀ ਰਾਮ ਕਹਿੰਦੇ ਹਨ, ਯਮ ਨੂੰ ਇਸ ਤਰ੍ਹਾਂ ਦੀ ਗੱਲ ਕਹਿ ਕੇ (ਰਾਜੇ ਨੇ) ਫਿਰ ਯੁੱਧ ਕੀਤਾ ਹੈ।

ਭੂਤ ਸ੍ਰਿਗਾਲਨ ਕਾਕਨ ਝਾਕਨਿ ਡਾਕਨਿ ਸ੍ਰੌਨ ਅਘਾਇ ਪੀਓ ਹੈ

In this war the ghosts, jackals, crows and vampires drank the blood to their heart’s content

ਭੂਤਾਂ, ਗਿਦੜਾਂ, ਕਾਂਵਾਂ, ਡੈਣਾਂ ਅਤੇ ਡਾਕਣੀਆਂ ਨੇ ਰਜ ਕੇ ਲਹੂ ਪੀਤਾ ਹੈ।

ਮਾਰਿਓ ਮਰੈ ਕਹੂੰ ਜਮ ਤੇ ਨ੍ਰਿਪ ਮਾਨਹੁ ਅੰਮ੍ਰਿਤ ਪਾਨ ਕੀਓ ਹੈ

The king is not even dying with the blows of Yama, it appears that he has quaffed ambrosia

ਯਮ ਤੋਂ ਵੀ ਰਾਜਾ ਮਾਰਿਆਂ ਮਰਿਆ ਨਹੀਂ ਹੈ, ਮਾਨੋ (ਉਸ ਨੇ) ਅੰਮ੍ਰਿਤ ਪਾਨ ਕੀਤਾ ਹੋਇਆ ਹੈ।

ਪਾਨਿ ਲੀਓ ਧਨੁ ਬਾਨ ਜਬੈ ਤਿਨ ਅੰਤਕ ਅੰਤ ਭਜਾਇ ਦੀਯੋ ਹੈ ॥੧੪੮੮॥

When the king took his bow and arrows in his hands, the Yama had to run away ultimately.1488.

ਜਦ ਉਸ ਨੇ ਹੱਥ ਵਿਚ ਧਨੁਸ਼ ਬਾਣ ਲਿਆ (ਤਾਂ) ਅੰਤ ਵਿਚ ਯਮ ਨੂੰ (ਯੁੱਧਭੂਮੀ ਵਿਚੋਂ) ਭਜਾ ਦਿੱਤਾ ਹੈ ॥੧੪੮੮॥