ਅਥ ਕਾਨ੍ਰਹ ਜੂ ਸੂਰਜ ਗ੍ਰਹਿਣ ਕੇ ਦਿਨ ਕੁਰਖੇਤ੍ਰ ਗਵਨਿ ਕਥਨੰ

Now begins the description of coming to Kurukshetra on the day of Sun-Eclipse

ਹੁਣ ਕਾਨ੍ਹ ਜੀ ਦੇ ਸੂਰਜ ਗ੍ਰਹਿਣ ਵਾਲੇ ਦਿਨ ਕੁਰਕਸ਼ੇਤ੍ਰ ਵਿਚ ਆਉਣ ਦੇ ਪ੍ਰਸੰਗ ਦਾ ਕਥਨ:

ਸਵੈਯਾ

SWAYYA

ਸਵੈਯਾ:

ਜਉ ਰਵਿ ਕੇ ਗ੍ਰਸਬੇ ਹੂ ਕੋ ਦਿਵਸ ਲਗਿਓ ਕਹਿ ਜੋਤਿਕੀ ਯੌ ਤੁ ਸੁਨਾਯੋ

ਜਦੋਂ ਸੂਰਜ ਨੂੰ ਗ੍ਰਸਣ ਵਾਲਾ ਦਿਨ ਆ ਗਿਆ, ਤਾਂ ਜੋਤਸ਼ੀ ਨੇ ਇਸ ਤਰ੍ਹਾਂ ਕਹਿ ਕੇ ਸੁਣਾਇਆ।

ਕਾਨ੍ਰਹ ਕੀ ਮਾਤ ਬਿਮਾਤ ਅਰੁ ਭ੍ਰਾਤ ਚਲੈ ਕੁਰੁਖੇਤ੍ਰਿ ਇਹੈ ਠਹਰਾਯੋ

When the astrologers told about the sun-eclipse, then the mother and brother of Krishna thought about going to Kurukshetra

ਕ੍ਰਿਸ਼ਨ ਦੀ ਮਾਤਾ, ਵਿਮਾਤਾ ਅਤੇ ਭਰਾ ਨੇ ਕੁਰੁਕਸ਼ੇਤ੍ਰ ਨੂੰ ਚਲਣ ਦਾ ਮਨ ਬਣਾਇਆ।

ਤਾਤ ਚਲਿਯੋ ਬ੍ਰਿਜਨਾਥ ਕੋ ਲੈ ਸੰਗਿ ਭਾਤਿਨ ਭਾਤਿ ਕੋ ਸੈਨ ਬਨਾਯੋ

ਭਾਂਤ ਭਾਂਤ ਦੀ ਸੈਨਾ ਤਿਆਰ ਕਰ ਕੇ ਅਤੇ ਕ੍ਰਿਸ਼ਨ ਨੂੰ ਨਾਲ ਲੈ ਕੇ (ਉਨ੍ਹਾਂ ਦੇ) ਪਿਤਾ ਚਲ ਪਏ।

ਜੋ ਕੋਊ ਅੰਤੁ ਚਹੈ ਤਿਹ ਕੋ ਤਿਨ ਕੋ ਕਛੂ ਆਵਤ ਅੰਤੁ ਪਾਯੋ ॥੨੪੧੫॥

Forming different groups, the father of Krishna started going and this all was so mysterious and wonderful that none could understand it.2415.

ਜੋ ਕੋਈ ਉਸ ਦਾ ਅੰਤ ਪਾਉਣਾ ਚਾਹੁੰਦਾ ਹੈ, (ਤਾਂ) ਉਨ੍ਹਾਂ ਦਾ ਕੁਝ ਵੀ ਅੰਤ ਪਾਉਣ ਵਿਚ ਨਹੀਂ ਆਉਂਦਾ ॥੨੪੧੫॥

ਇਤ ਤੇ ਬ੍ਰਿਜ ਨਾਇਕ ਆਵਤ ਭੇ ਉਤ ਨੰਦ ਤੇ ਆਦਿ ਸਭੈ ਤਹ ਆਏ

ਇਧਰੋਂ ਸ੍ਰੀ ਕ੍ਰਿਸ਼ਨ (ਕੁਰੁਕਸ਼ੇਤ੍ਰ) ਆ ਗਏ ਅਤੇ ਉਧਰੋਂ ਨੰਦ ਆਦਿਕ ਸਾਰੇ ਹੀ ਉਥੇ ਆ ਗਏ।

ਚੰਦ੍ਰਭਗਾ ਬ੍ਰਿਖਭਾਨ ਸੁਤਾ ਸਭ ਗੁਆਰਿਨਿ ਸ︀ਯਾਮ ਜਬੈ ਦਰਸਾਏ

From this side, Krishna was coming and from that side Nand and all other people including Chander Bhaga, Radha and gopis were seen coming by Krishna

ਚੰਦ੍ਰਭਗਾ, ਬ੍ਰਿਸ਼ਭਾਨ-ਸੁਤਾ (ਰਾਧਾ) ਅਤੇ ਹੋਰ ਸਾਰੀਆਂ ਗੋਪੀਆਂ ਨੇ ਸ੍ਰੀ ਕ੍ਰਿਸ਼ਨ ਦੇ ਦਰਸ਼ਨ ਕੀਤੇ।

ਰੂਪ ਨਿਹਾਰਿ ਰਹੀ ਚਕਿ ਕੈ ਜਕਿ ਗੀ ਕਛੁ ਬੈਨ ਕਹਿਓ ਨਹੀ ਜਾਏ

They all became wonder-struck and silent on seeing the beauty of Krishna

(ਸਾਰੀਆਂ ਸ੍ਰੀ ਕ੍ਰਿਸ਼ਨ ਦੇ) ਰੂਪ ਨੂੰ ਵੇਖ ਕੇ ਹੈਰਾਨ ਹੋ ਕੇ ਝਕ ਗਈਆਂ। (ਉਨ੍ਹਾਂ ਤੋਂ) ਕੁਝ ਬੋਲਿਆ ਨਹੀਂ ਜਾਂਦਾ।

ਨੰਦ ਜਸੋਮਤ ਮੋਹ ਬਢਾਇ ਕੈ ਕਾਨ੍ਰਹ ਜੂ ਕੇ ਉਰ ਮੈ ਲਪਟਾਏ ॥੨੪੧੬॥

Nand and Yashoda, feeling extreme affection, hugged him.2416.

ਨੰਦ ਅਤੇ ਜਸੋਧਾ ਪ੍ਰੇਮ ਵਧਾ ਕੇ ਕ੍ਰਿਸ਼ਨ ਜੀ ਦੀ ਛਾਤੀ ਨਾਲ ਲਗ ਗਏ ॥੨੪੧੬॥

ਨੰਦ ਜਸੋਮਤਿ ਪ੍ਰੇਮ ਬਢਾਇ ਕੈ ਨੈਨਨ ਤੇ ਦੁਹੂ ਨੀਰ ਬਹਾਯੋ

Nand-Yashoda, affectionately, with tears flowing from their eyes, said, “O Krishna! you had suddenly abandoned Braja and

ਨੰਦ ਅਤੇ ਜਸੋਧਾ ਨੇ ਪ੍ਰੇਮ ਵਧਾ ਕੇ, ਦੋਹਾਂ ਨੇ ਨੈਣਾਂ ਵਿਚੋਂ ਹੰਝੂ ਵਗਾ ਦਿੱਤੇ,

ਐਸੇ ਕਹਿਓ ਬ੍ਰਿਜ ਕਉ ਤੁਮ ਤਿਆਗਿ ਗਏ ਮਥੁਰਾ ਜੀਅ ਐਸੋ ਹੀ ਭਾਯੋ

Came here, it seems that Matura is more dear to you

(ਫਿਰ) ਇਸ ਤਰ੍ਹਾਂ ਕਿਹਾ ਕਿ ਤੁਸੀਂ ਬ੍ਰਜ-ਭੂਮੀ ਨੂੰ ਛਡ ਕੇ ਮਥੁਰਾ ਚਲੇ ਗਏ, ਇਸ ਤਰ੍ਹਾਂ (ਤੁਹਾਡੇ) ਮਨ ਨੂੰ ਚੰਗਾ ਲਗਾ।

ਕਾ ਭਯੋ ਜੋ ਤੁਮ ਮਾਰਿ ਚੰਡੂਰ ਪ੍ਰਹਾਰਿ ਕੈ ਸੰਗਹਿ ਕੰਸਹਿ ਘਾਯੋ

What then if you killed Chandur and knocked down and killed Kansa by catching him from his hair

ਕੀ ਹੋਇਆ ਜੇ ਤੁਸੀਂ ਚੰਡੂਰ ਨੂੰ ਕੰਸ ਦੇ ਸਮੇਤ ਮਾਰ ਕੇ ਨਸ਼ਟ ਕਰ ਦਿੱਤਾ।

ਹਉ ਨਿਰਮੋਹ ਨਿਹਾਰ ਦਸਾ ਹਮਰੀ ਤੁਮਰੇ ਮਨ ਮੋਹ ਆਯੋ ॥੨੪੧੭॥

O unkind one! did you not feel even a little of affection on seeing our condition?”2417.

ਹੇ ਨਿਰਮੋਹੀ! ਸਾਡੀ ਹਾਲਤ ਵੇਖ ਕੇ ਵੀ ਤੇਰੇ ਮਨ ਵਿਚ ਮੋਹ (ਦੀ ਭਾਵਨਾ) ਪੈਦਾ ਨਾ ਹੋਈ ॥੨੪੧੭॥