ਜਸੋਧਾ ਬਾਚ ਕਾਨ੍ਰਹ ਜੂ ਸੋ

Yashoda speech to Krshna

ਜਸੋਧਾ ਨੇ ਕਾਨ੍ਹ ਜੀ ਪ੍ਰਤਿ ਕਿਹਾ:

ਸਵੈਯਾ

SWAYYA

ਸਵੈਯਾ:

ਪ੍ਰੀਤਿ ਬਢਾਇ ਜਸੋਮਤਿ ਯੌ ਬ੍ਰਿਜਭੂਖਨ ਸੋ ਇਕ ਬੈਨ ਉਚਾਰੋ

ਪ੍ਰੇਮ ਵਧਾ ਕੇ ਜਸੋਧਾ ਨੇ ਕ੍ਰਿਸ਼ਨ ਨੂੰ ਇਸ ਤਰ੍ਹਾਂ ਇਕ ਬਚਨ ਕਿਹਾ,

ਪਾਲ ਕੀਏ ਜਬ ਪੂਤ ਬਡੇ ਤੁਮ ਦੇਖਿਯੋ ਤਬੈ ਹਮ ਹੇਤ ਤੁਹਾਰੋ

Then Yashoda said affectionately to Krishna, “O son! I have brought you up, and you witnessed it your self that how much affection have you for me.

ਹੇ ਪੁੱਤਰ! ਤੁਹਾਨੂੰ ਪਾਲ ਕੇ ਜਦ ਵੱਡਾ ਕੀਤਾ, ਤਦ ਤੁਸੀਂ ਖ਼ੁਦ ਹੀ ਵੇਖ ਲਿਆ ਕਿ ਤੁਹਾਡੇ ਕੋਲ (ਸਾਡੇ ਲਈ ਕਿਤਨਾ) ਪਿਆਰ ਹੈ।

ਤੋ ਕਹ ਦੋਸ ਲਗਾਉ ਹਉ ਕਿਉ ਹਰਿ ਹੈ ਸਭ ਫੁਨਿ ਦੋਸ ਹਮਾਰੋ

“But you are not at fault, all fault is mine, it appears that on tying you with the mortar,

ਹੇ ਸ੍ਰੀ ਕ੍ਰਿਸ਼ਨ! ਮੈਂ ਤੈਨੂੰ ਕਿਉਂ ਦੋਸ਼ ਲਗਾਵਾਂ, ਸਾਰਾ ਅਸਲੋਂ ਮੇਰਾ ਹੀ ਦੋਸ਼ ਹੈ।

ਊਖਲ ਸੋ ਤੁਹਿ ਬਾਧ ਕੈ ਮਾਰਿਯੋ ਹੈ ਜਾਨਤ ਹੋ ਸੋਊ ਬੈਰ ਚਿਤਾਰੋ ॥੨੪੧੮॥

Once I beat you, remembering that affliction, you are taking this revenge.2418.

ਮੈਂ ਤੈਨੂੰ ਉਖਲ ਨਾਲ ਬੰਨ੍ਹ ਕੇ ਮਾਰਿਆ ਸੀ। ਮੈਂ ਜਾਣਦੀ ਹਾਂ, (ਤੂੰ) ਓਹੀ ਵੈਰ ਯਾਦ ਕੀਤਾ ਹੋਵੇਗਾ ॥੨੪੧੮॥

ਮਾਇ ਹ੍ਵੈ ਬਾਤ ਕਹੋ ਤੁਮ ਸੌ ਸੁ ਤੋ ਮੋ ਬਤੀਆ ਸੁਨਿ ਸਾਚ ਪਤੀਜੈ

“O mother! whatever I am saying unto you, consider it as true and

(ਸ੍ਰੀ ਕ੍ਰਿਸ਼ਨ ਨੇ ਉੱਤਰ ਦਿੱਤਾ) ਹੇ ਮਾਤਾ! ਮੈਂ ਤੈਨੂੰ ਗੱਲ ਕਹਾਂ। ਤੂੰ ਮੇਰੀ ਗੱਲ ਸੁਣ ਕੇ ਸਚ ਮੰਨ ਲਈਂ।

ਅਉਰਨ ਕੀ ਸਿਖ ਲੈ ਤਬ ਜਿਉ ਤੈਸੋ ਕਾਜ ਕਰੋ ਜਿਨਿ ਯੌ ਸੁਨਿ ਲੀਜੈ

Do not conclude anything on being told anything by someone else

(ਜਸੋਧਾ ਨੇ ਕਿਹਾ) ਹੋਰਨਾਂ ਦੀ ਸਿਖਿਆ ਲੈ ਕੇ, ਤਦ (ਤੁਸੀਂ) ਅਜਿਹੇ ਕੰਮ ਕਰੋ ਜਿਨ੍ਹਾਂ ਨੂੰ ਅਸੀਂ ਸੁਣ ਸਕੀਏ।

ਨੈਕ ਬਿਛੋਹ ਭਏ ਤੁਮਰੇ ਮਰੀਐ ਤੁਮਰੇ ਪਲ ਹੇਰਤ ਜੀਜੈ

“I feel the condition of death on being separated from you, and I can keep alive only on seeing you

ਤੇਰੇ ਜ਼ਰਾ ਜਿੰਨੇ ਵਿਛੋੜੇ ਨਾਲ (ਅਸੀਂ) ਮਰਦੇ ਹਾਂ ਅਤੇ ਤੁਹਾਨੂੰ ਪਲ ਭਰ ਵੇਖ ਕੇ ਜੀਉਂਦੇ ਹਾਂ।

ਬਾਲ ਬਲਾਇ ਲਿਉ ਹਉ ਬਹੁਰੋ ਬ੍ਰਿਜ ਕੋ ਬ੍ਰਿਜਭੂਖਨ ਭੂਖਿਤ ਕੀਜੈ ॥੨੪੧੯॥

O mother! during my childhood, you took all my sufferings on yourself, now give me the honour of making me the ornament of Braja again.”2419.

ਹੇ ਬਾਲਕ! ਮੈਂ ਤੇਰੀਆਂ ਬਾਲਵਾਂ ਲੈਂਦੀ ਹਾਂ। ਹੇ ਬ੍ਰਜ-ਭੂਸ਼ਣ! ਤੁਸੀਂ ਫਿਰ ਆ ਕੇ ਬ੍ਰਜ ਨੂੰ (ਆਪਣੀ) ਮੌਜੂਦਗੀ ਨਾਲ ਸੁਸੱਜਿਤ ਕਰ ਦਿਓ ॥੨੪੧੯॥