ਭੁਜੰਗ ਛੰਦ ॥
ਭੁਜੰਗ ਛੰਦ:
ਕਰੈ ਡੀਮ ਡਾਮੈ ਬਡੇ ਸੂਰ ਧਾਵੈ ॥
ਵੱਡੇ ਵੱੜੇ ਸੂਰਮੇ ਬਣ ਠਣ ਕੇ (ਆਕੜ ਕੇ) ਜਾਂਦੇ ਸਨ।
ਲਗੈ ਬਾਨ ਤਾ ਕੌ ਨ ਰਾਜਾ ਲਜਾਵੈ ॥
ਪਰ ਬਾਣ ਨਾ ਲਗਣ ਕਾਰਨ ਰਾਜੇ ਸ਼ਰਮਾਉਂਦੇ ਸਨ।
ਚਲੈ ਨੀਚ ਨਾਰੀਨ ਕੈ ਭਾਤਿ ਐਸੀ ॥
ਉਹ ਇਸਤਰੀਆਂ ਵਾਂਗ ਨੀਵੀਂ ਪਾਈ ਇਸ ਤਰ੍ਹਾਂ ਜਾਂਦੇ ਸਨ,
ਮਨੋ ਸੀਲਵੰਤੀ ਸੁ ਨਾਰੀ ਨ ਵੈਸੀ ॥੮॥
ਮਾਨੋ ਉਸ ਤਰ੍ਹਾਂ ਸ਼ੀਲਵਾਨ ਨਾਰੀ ਵੀ ਨਾ ਹੋਵੇ ॥੮॥