ਅੜਿਲ ॥

Arril

ਅੜਿਲ:

ਏਕ ਮਛ ਕੋ ਊਪਰ ਬਧ︀ਯੋ ਬਨਾਇ ਕੈ ॥

‘A fish will be hung on top of bamboo stick.

ਇਕ ਮੱਛ ਨੂੰ ਉਪਰ ਵਲ ਚੰਗੀ ਤਰ੍ਹਾਂ ਬੰਨ੍ਹ ਦਿੱਤਾ।

ਤੇਲ ਡਾਰਿ ਤਰ ਦਿਯੋ ਕਰਾਹ ਚੜਾਇ ਕੈ ॥

‘Underneath there, an open cauldron with oil in it, will be placed.

ਹੇਠਾਂ ਤੇਲ ਪਾ ਕੇ ਕੜਾਹ ਚੜ੍ਹਾ ਦਿੱਤਾ।

ਛਾਹ ਹੇਰ ਜੋ ਇਹ ਚਖ ਦਛਿਨ ਮਾਰਿ ਹੈ ॥

‘Looking on the image (of fish) in the oil,

(ਸ਼ਰਤ ਇਹ ਰਖੀ ਕਿ) ਜੋ ਉਸ ਦੀ ਪਰਛਾਈਂ ਵੇਖ ਕੇ ਸੱਜੀ ਅੱਖ ਵਿਚ (ਤੀਰ) ਮਾਰੇਗਾ,

ਹੋ ਸੋ ਨਰ ਹਮਰੇ ਸਾਥ ਸੁ ਆਇ ਬਿਹਾਰਿ ਹੈ ॥੬॥

‘Whosoever hit the fish will marry me.’(6)

ਉਹ ਪੁਰਸ਼ ਮੇਰੇ ਨਾਲ ਆ ਕੇ ਰਮਣ ਕਰੇਗਾ ॥੬॥

ਦੇਸ ਦੇਸ ਕੇ ਏਸਨ ਲਯੋ ਬੁਲਾਇ ਕੈ ॥

The princes from all the countries were invited.

ਦੇਸ ਦੇਸ ਦੇ ਰਾਜਿਆਂ ਨੂੰ (ਉਥੇ) ਬੁਲਾ ਲਿਆ

ਮਛ ਅਛ ਸਰ ਮਾਰੋ ਧਨੁਖ ਚੜਾਇ ਕੈ ॥

They were told to hit the fish while looking at it in the oil.

(ਅਤੇ ਉਨ੍ਹਾਂ ਨੂੰ ਕਿਹਾ ਕਿ) ਚੰਗੀ ਤਰ੍ਹਾਂ ਧਨੁਸ਼ ਚੜ੍ਹਾ ਕੇ ਮੱਛ ਦੀ ਅੱਖ ਵਿਚ ਤੀਰ ਮਾਰਿਆ ਜਾਏ।

ਡੀਮ ਡਾਮ ਕਰਿ ਤਾ ਕੋ ਬਿਸਿਖ ਬਗਾਵਹੀ ॥

Many came with great pride and threw arrows.

ਕਈ ਬਣ ਠਣ ਕੇ ਉਸ (ਮੱਛ) ਨੂੰ ਤੀਰ ਮਾਰਦੇ ਸਨ।

ਹੋ ਲਗੈ ਨ ਤਾ ਕੋ ਚੋਟ ਬਹੁਰਿ ਫਿਰਿ ਆਵਹੀ ॥੭॥

But no one could hit and they remained disappointed.(7)

ਉਹ ਮੱਛ ਨੂੰ ਨਹੀਂ ਲਗਦੇ ਸਨ ਅਤੇ ਫਿਰ (ਹੇਠਾਂ) ਆ ਡਿਗਦੇ ਸਨ ॥੭॥