ਪਉੜੀ ॥
Pauree:
ਪਉੜੀ
ਓਅੰ ਗੁਰਮੁਖਿ ਕੀਓ ਅਕਾਰਾ ॥
ONG: The One Universal Creator created the Creation through the Word of the Primal Guru.
ਗੁਰਮੁਖ ਬਣਨ ਵਾਸਤੇ ਪ੍ਰਭੂ ਨੇ ਜਗਤ-ਰਚਨਾ ਕੀਤੀ ਹੈ। ਅਕਾਰਾ = ਜਗਤ-ਰਚਨਾ।
ਏਕਹਿ ਸੂਤਿ ਪਰੋਵਨਹਾਰਾ ॥
He strung it upon His one thread.
ਸਾਰੇ ਜੀਵ-ਜੰਤਾਂ ਨੂੰ ਆਪਣੇ ਇਕੋ ਹੀ ਹੁਕਮ-ਧਾਗੇ ਵਿਚ ਪ੍ਰੋ ਰੱਖਣ ਦੇ ਸਮਰੱਥ ਹੈ। ਸੂਤਿ = ਸੂਤਰ ਵਿਚ, ਹੁਕਮ ਵਿਚ।
ਭਿੰਨ ਭਿੰਨ ਤ੍ਰੈ ਗੁਣ ਬਿਸਥਾਰੰ ॥
He created the diverse expanse of the three qualities.
ਪ੍ਰਭੂ ਨੇ ਮਾਇਆ ਦੇ ਤਿੰਨ ਗੁਣਾਂ ਦਾ ਵੱਖ ਵੱਖ ਖਿਲਾਰਾ ਕਰ ਦਿੱਤਾ ਹੈ। ਭਿੰਨ = ਵੱਖ। ਬਿਸਥਾਰ = ਖਿਲਾਰਾ।
ਨਿਰਗੁਨ ਤੇ ਸਰਗੁਨ ਦ੍ਰਿਸਟਾਰੰ ॥
From formless, He appeared as form.
ਪ੍ਰਭੂ ਨੇ ਆਪਣੇ ਅਦ੍ਰਿਸ਼ਟ ਰੂਪ ਤੋਂ ਦਿੱਸਦਾ ਜਗਤ ਰਚਿਆ ਹੈ। ਦ੍ਰਿਸਟਾਰੰ = ਦਿੱਸ ਪਿਆ।
ਸਗਲ ਭਾਤਿ ਕਰਿ ਕਰਹਿ ਉਪਾਇਓ ॥
The Creator has created the creation of all sorts.
ਹੇ ਪ੍ਰਭੂ! ਤੂੰ ਸਾਰੀਆਂ (ਅਨੇਕਾਂ) ਕਿਸਮਾਂ ਬਣਾ ਕੇ ਜਗਤ-ਉਤਪੱਤੀ ਕੀਤੀ ਹੈ। ਉਪਾਇਓ = ਉਤਪੱਤੀ।
ਜਨਮ ਮਰਨ ਮਨ ਮੋਹੁ ਬਢਾਇਓ ॥
The attachment of the mind has led to birth and death.
ਜਨਮ ਮਰਨ ਦਾ ਮੂਲ ਜੀਵਾਂ ਦੇ ਮਨ ਦਾ ਮੋਹ ਭੀ ਤੂੰ ਹੀ ਵਧਾਇਆ ਹੈ,
ਦੁਹੂ ਭਾਤਿ ਤੇ ਆਪਿ ਨਿਰਾਰਾ ॥
He Himself is above both, untouched and unaffected.
ਪਰ ਤੂੰ ਆਪ ਜਨਮ ਮਰਨ ਤੋਂ ਵੱਖਰਾ ਹੈਂ। ਦੁਹੂ ਭਾਤਿ = ਜਨਮ ਤੇ ਮਰਨ।
ਨਾਨਕ ਅੰਤੁ ਨ ਪਾਰਾਵਾਰਾ ॥੨॥
O Nanak, He has no end or limitation. ||2||
ਹੇ ਨਾਨਕ! (ਆਖ-) ਪ੍ਰਭੂ ਦੇ ਉਰਲੇ ਪਰਲੇ ਬੰਨੇ ਦਾ ਅੰਤ ਨਹੀਂ ਪਾਇਆ ਜਾ ਸਕਦਾ ॥੨॥