ਸਲੋਕੁ ॥
Salok:
ਸਲੋਕ
ਸੇਈ ਸਾਹ ਭਗਵੰਤ ਸੇ ਸਚੁ ਸੰਪੈ ਹਰਿ ਰਾਸਿ ॥
Those who gather Truth, and the riches of the Lord's Name, are rich and very fortunate.
(ਜੀਵ ਜਗਤ ਵਿਚ ਹਰਿ-ਨਾਮ ਦਾ ਵਣਜ ਕਰਨ ਆਏ ਹਨ) ਜਿਨ੍ਹਾਂ ਪਾਸ ਪਰਮਾਤਮਾ ਦਾ ਨਾਮ-ਧਨ ਹੈ, ਹਰੀ ਦਾ ਨਾਮ (ਵਣਜ ਕਰਨ ਲਈ) ਪੂੰਜੀ ਹੈ, ਉਹੀ ਸਾਹੂਕਾਰ ਹਨ, ਉਹੀ ਧਨ ਵਾਲੇ ਹਨ। ਸੇਈ = ਉਹੀ ਬੰਦੇ। ਭਗਵੰਤ = ਧਨ ਵਾਲੇ। ਸੇ = ਉਹੀ ਬੰਦੇ। ਸੰਪੈ = ਧਨ। ਰਾਸਿ = ਪੂੰਜੀ।
ਨਾਨਕ ਸਚੁ ਸੁਚਿ ਪਾਈਐ ਤਿਹ ਸੰਤਨ ਕੈ ਪਾਸਿ ॥੧॥
O Nanak, truthfulness and purity are obtained from Saints such as these. ||1||
ਹੇ ਨਾਨਕ! ਅਜਿਹੇ ਸੰਤ ਜਨਾਂ ਤੋਂ ਹੀ ਨਾਮ-ਧਨ ਤੇ ਆਤਮਕ ਪਵਿੱਤ੍ਰਤਾ ਹਾਸਲ ਹੁੰਦੀ ਹੈ ॥੧॥ ਸੁਚਿ = ਆਤਮਕ ਪਵਿਤ੍ਰਤਾ। ਤਿਹ = ਉਹਨਾਂ ॥੧॥