ਪ੍ਰਭਾਤੀ ਮਹਲਾ

Prabhaatee, First Mehl:

ਪ੍ਰਭਾਤੀ ਪਹਿਲੀ ਪਾਤਿਸ਼ਾਹੀ।

ਅੰਮ੍ਰਿਤੁ ਨੀਰੁ ਗਿਆਨਿ ਮਨ ਮਜਨੁ ਅਠਸਠਿ ਤੀਰਥ ਸੰਗਿ ਗਹੇ

One who bathes in the Ambrosial Water of spiritual wisdom takes with him the virtues of the sixty-eight sacred shrines of pilgrimage.

(ਗੁਰੂ ਤੋਂ ਮਿਲਣ ਵਾਲਾ) ਪ੍ਰਭੂ-ਨਾਮ (ਗੁਰੂ-ਤੀਰਥ ਦਾ) ਜਲ ਹੈ, ਗੁਰੂ ਤੋਂ ਮਿਲੇ ਆਤਮਕ ਚਾਨਣ ਵਿਚ ਮਨ ਦੀ ਚੁੱਭੀ (ਉਸ ਗੁਰ-ਤੀਰਥ ਦਾ) ਇਸ਼ਨਾਨ ਹੈ, (ਗੁਰੂ-ਤੀਰਥ ਦੇ) ਨਾਲ ਹੀ ਅਠਾਹਠ ਤੀਰਥ (ਦੇ ਇਸ਼ਨਾਨ) ਮਿਲ ਜਾਂਦੇ ਹਨ। ਅੰਮ੍ਰਿਤੁ = ਅਟਲ ਆਤਮਕ ਜੀਵਨ ਦੇਣ ਵਾਲਾ ਨਾਮ-ਰਸ। ਨੀਰੁ = ਪਾਣੀ। ਗਿਆਨਿ = ਗਿਆਨ ਵਿਚ, ਗੁਰੂ ਤੋਂ ਮਿਲੇ ਆਤਮਕ ਚਾਨਣ ਵਿਚ। ਮਜਨੁ = ਚੁੱਭੀ, ਇਸ਼ਨਾਨ। ਅਠਸਠਿ = ਅਠਾਹਠ। ਸੰਗਿ = ਨਾਲ ਹੀ, ਗੁਰੂ-ਤੀਰਥ ਦੇ ਨਾਲ ਹੀ। ਗਹੇ = ਮਿਲ ਜਾਂਦੇ ਹਨ।

ਗੁਰ ਉਪਦੇਸਿ ਜਵਾਹਰ ਮਾਣਕ ਸੇਵੇ ਸਿਖੁ ਸੋੁ ਖੋਜਿ ਲਹੈ ॥੧॥

The Guru's Teachings are the gems and jewels; the Sikh who serves Him searches and finds them. ||1||

ਗੁਰੂ ਦੇ ਉਪਦੇਸ਼ (-ਰੂਪ ਡੂੰਘੇ ਪਾਣੀਆਂ ਵਿਚ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ) ਮੋਤੀ ਤੇ ਜਵਾਹਰ ਹਨ। ਜੇਹੜਾ ਸਿੱਖ (ਗੁਰੂ-ਤੀਰਥ ਨੂੰ) ਸੇਂਵਦਾ ਹੈ (ਸਰਧਾ ਨਾਲ ਆਉਂਦਾ ਹੈ) ਉਹ ਭਾਲ ਕਰ ਕੇ ਲੱਭ ਲੈਂਦਾ ਹੈ ॥੧॥ ਉਪਦੇਸਿ = ਉਪਦੇਸ ਵਿਚ। ਸ = ਉਹ (ਸਿੱਖ) (ਨੋਟ: ਅਸਲ ਲਫ਼ਜ਼ ਹੈ 'ਸੋ', ਪਰ ਇਥੇ ਪੜ੍ਹਨਾ ਹੈ 'ਸੁ')। ਲਹੈ = ਲੱਭ ਲੈਂਦਾ ਹੈ। ਖੋਜਿ = ਖੋਜ ਕੇ ॥੧॥

ਗੁਰ ਸਮਾਨਿ ਤੀਰਥੁ ਨਹੀ ਕੋਇ

There is no sacred shrine equal to the Guru.

ਗੁਰੂ ਦੇ ਬਰਾਬਰ ਦਾ ਹੋਰ ਕੋਈ ਤੀਰਥ ਨਹੀਂ ਹੈ। ਸਮਾਨਿ = ਵਰਗਾ, ਬਰਾਬਰ ਦਾ।

ਸਰੁ ਸੰਤੋਖੁ ਤਾਸੁ ਗੁਰੁ ਹੋਇ ॥੧॥ ਰਹਾਉ

The Guru encompasses the ocean of contentment. ||1||Pause||

ਉਹ ਗੁਰੂ ਹੀ ਸੰਤੋਖ-ਰੂਪ ਸਰੋਵਰ ਹੈ ॥੧॥ ਰਹਾਉ ॥ ਸਰੁ = ਤਾਲਾਬ। ਤਾਸੁ = ਉਹੀ ॥੧॥ ਰਹਾਉ ॥

ਗੁਰੁ ਦਰੀਆਉ ਸਦਾ ਜਲੁ ਨਿਰਮਲੁ ਮਿਲਿਆ ਦੁਰਮਤਿ ਮੈਲੁ ਹਰੈ

The Guru is the River, from which the Pure Water is obtained forever; it washes away the filth and pollution of evil-mindedness.

ਗੁਰੂ ਇਕ (ਐਸਾ) ਦਰਿਆ ਹੈ ਜਿਸ ਪਾਸੋਂ ਮਿਲਦਾ ਨਾਮ-ਅੰਮ੍ਰਿਤ ਉਸ ਦਰਿਆ ਵਿਚ (ਐਸਾ) ਜਲ ਹੈ ਜੋ ਸਦਾ ਹੀ ਸਾਫ਼ ਰਹਿੰਦਾ ਹੈ, ਜਿਸ ਮਨੁੱਖ ਨੂੰ ਉਹ ਜਲ ਮਿਲਦਾ ਹੈ ਉਸ ਦੀ ਖੋਟੀ ਮੱਤ ਦੀ ਮੈਲ ਦੂਰ ਕਰ ਦੇਂਦਾ ਹੈ। ਨਿਰਮਲੁ = ਮਲ-ਰਹਿਤ, ਸਾਫ਼। ਦੁਰਮਤਿ = ਭੈੜੀ ਅਕਲ। ਹਰੈ = ਦੂਰ ਕਰਦਾ ਹੈ।

ਸਤਿਗੁਰਿ ਪਾਇਐ ਪੂਰਾ ਨਾਵਣੁ ਪਸੂ ਪਰੇਤਹੁ ਦੇਵ ਕਰੈ ॥੨॥

Finding the True Guru, the perfect cleansing bath is obtained, which transforms even beasts and ghosts into gods. ||2||

ਜੇ ਗੁਰੂ ਮਿਲ ਪਏ ਤਾਂ (ਉਸ ਗੁਰੂ-ਦਰਿਆ ਵਿਚ ਕੀਤਾ ਇਸ਼ਨਾਨ) ਸਫਲ ਇਸ਼ਨਾਨ ਹੁੰਦਾ ਹੈ, ਗੁਰੂ ਪਸ਼ੂਆਂ ਤੋਂ ਪਰੇਤਾਂ ਤੋਂ ਦੇਵਤੇ ਬਣਾ ਦੇਂਦਾ ਹੈ ॥੨॥ ਸਤਿਗੁਰਿ ਪਾਇਐ = ਜੋ ਸਤਿਗੁਰੂ ਮਿਲ ਪਏ। ਨਾਵਣੁ = ਇਸ਼ਨਾਨ। ਪਰੇਤਹੁ = ਪਰੇਤਾਂ ਤੋਂ। ਕਰੈ = ਬਣਾ ਦੇਂਦਾ ਹੈ ॥੨॥

ਰਤਾ ਸਚਿ ਨਾਮਿ ਤਲ ਹੀਅਲੁ ਸੋ ਗੁਰੁ ਪਰਮਲੁ ਕਹੀਐ

He is said to be the Guru, with the scent of sandalwood, who is imbued with the True Name to the bottom of His Heart.

ਜਿਸ ਗੁਰੂ ਦੇ ਗਿਆਨ-ਇੰਦ੍ਰੇ ਜਿਸ ਗੁਰੂ ਦਾ ਹਿਰਦਾ (ਸਦਾ) ਪਰਮਾਤਮਾ ਦੇ ਨਾਮ-ਰੰਗ ਵਿਚ ਰੰਗਿਆ ਰਹਿੰਦਾ ਹੈ, ਉਸ ਗੁਰੂ ਨੂੰ ਚੰਦਨ ਆਖਣਾ ਚਾਹੀਦਾ ਹੈ, ਰਤਾ = ਰੱਤਾ, ਰੰਗਿਆ ਹੋਇਆ। ਸਚਿ = ਸਦਾ-ਥਿਰ ਪ੍ਰਭੂ ਵਿਚ। ਨਾਮਿ = ਨਾਮ ਵਿਚ। ਤਲ = ਉਪਰਲਾ ਪਾਸਾ, (ਭਾਵ, ਗਿਆਨ-ਇੰਦ੍ਰੇ)। ਹੀਅਲੁ = ਹੀਅਰਾ, ਹਿਰਦਾ। ਪਰਮਲੁ = ਸੁਗੰਧੀ, ਚੰਦਨ।

ਜਾ ਕੀ ਵਾਸੁ ਬਨਾਸਪਤਿ ਸਉਰੈ ਤਾਸੁ ਚਰਣ ਲਿਵ ਰਹੀਐ ॥੩॥

By His Fragrance, the world of vegetation is perfumed. Lovingly focus yourself on His Feet. ||3||

ਚੰਦਨ ਦੀ ਸੁਗੰਧੀ (ਨੇੜੇ ਉੱਗੀ) ਬਨਸਪਤੀ ਨੂੰ ਸੁਗੰਧਿਤ ਕਰ ਦੇਂਦੀ ਹੈ (ਗੁਰੂ ਦਾ ਉਪਦੇਸ਼ ਸਰਨ ਆਏ ਬੰਦਿਆਂ ਦੇ ਜੀਵਨ ਸੰਵਾਰ ਦੇਂਦਾ ਹੈ), ਉਸ ਗੁਰੂ ਦੇ ਚਰਨਾਂ ਵਿਚ ਸੁਰਤ ਜੋੜ ਰੱਖਣੀ ਚਾਹੀਦੀ ਹੈ ॥੩॥ ਜਾ ਕੀ = ਜਿਸ ਦੀ। ਵਾਸੁ = ਸੁਗੰਧੀ (ਨਾਲ)। ਸਉਰੈ = ਸੰਵਰ ਜਾਂਦੀ ਹੈ, ਸੁਗੰਧਿਤ ਹੋ ਜਾਂਦੀ ਹੈ। ਤਾਸੁ ਚਰਣ = ਉਸ ਦੇ ਚਰਨਾਂ ਵਿਚ। ਰਹੀਐ = ਟਿਕੀ ਰਹਿਣੀ ਚਾਹੀਦੀ ਹੈ ॥੩॥

ਗੁਰਮੁਖਿ ਜੀਅ ਪ੍ਰਾਨ ਉਪਜਹਿ ਗੁਰਮੁਖਿ ਸਿਵ ਘਰਿ ਜਾਈਐ

The life of the soul wells up for the Gurmukh; the Gurmukh goes to the House of God.

ਗੁਰੂ ਦੀ ਸਰਨ ਪਿਆਂ ਜੀਵਾਂ ਦੇ ਅੰਦਰ ਆਤਮਕ ਜੀਵਨ ਪੈਦਾ ਹੋ ਜਾਂਦੇ ਹਨ, ਗੁਰੂ ਦੀ ਰਾਹੀਂ ਉਸ ਪ੍ਰਭੂ ਦੇ ਦਰ ਤੇ ਪਹੁੰਚ ਜਾਈਦਾ ਹੈ ਜੋ ਸਦਾ ਆਨੰਦ-ਸਰੂਪ ਹੈ। ਜੀਅ ਪ੍ਰਾਣ = ਜੀਵਾਂ ਦੇ ਪ੍ਰਾਣ, ਜੀਵਾਂ ਦੇ ਆਤਮਕ ਜੀਵਨ। ਉਪਜਹਿ = ਪੈਦਾ ਹੋ ਜਾਂਦੇ ਹਨ। ਸਿਵ ਘਰਿ = ਸ਼ਿਵ ਦੇ ਘਰ ਵਿਚ, ਉਸੇ ਦੇ ਘਰ ਵਿਚ ਜੋ ਸਦਾ ਕਲਿਆਣ-ਰੂਪ ਹੈ।

ਗੁਰਮੁਖਿ ਨਾਨਕ ਸਚਿ ਸਮਾਈਐ ਗੁਰਮੁਖਿ ਨਿਜ ਪਦੁ ਪਾਈਐ ॥੪॥੬॥

The Gurmukh, O Nanak, merges in the True One; the Gurmukh attains the exalted state of the self. ||4||6||

ਹੇ ਨਾਨਕ! ਗੁਰੂ ਦੀ ਸਰਨ ਪਿਆਂ ਸਦਾ-ਥਿਰ ਪ੍ਰਭੂ ਵਿਚ ਲੀਨ ਹੋ ਜਾਈਦਾ ਹੈ, ਗੁਰੂ ਦੀ ਰਾਹੀਂ ਉੱਚਾ ਆਤਮਕ ਦਰਜਾ ਮਿਲ ਜਾਂਦਾ ਹੈ ਜੋ ਸਦਾ ਹੀ ਆਪਣਾ ਬਣਿਆ ਰਹਿੰਦਾ ਹੈ (ਅਟੱਲ ਉੱਚੀ ਆਤਮਕ ਅਵਸਥਾ ਮਿਲ ਜਾਂਦੀ ਹੈ) ॥੪॥੬॥ ਨਿਜ = ਆਪਣਾ। ਪਦੁ = ਆਤਮਕ ਜੀਵਨ ਵਾਲਾ ਦਰਜਾ। ਨਿਜ ਪਦੁ = ਉਹ ਆਤਮਕ ਦਰਜਾ ਜੋ ਸਦਾ ਆਪਣਾ ਬਣਿਆ ਰਹਿੰਦਾ ਹੈ ॥੪॥੬॥