ਅਸਟਪਦੀ ॥
Ashtapadee:
ਆਠ ਪਉੜੀ ੮ ਰੂਪ ਇਸ ਕੇ ਆਠ ਪਦ ਹੈਂ। ਸ੍ਰੀ ਗੁਰੂ ਜੀ ਇਸ ਅਸਟਪਦੀ ਮੇਂ ਨਾਮ ਕਾ ਮਹਾਤਮ ਕਥਨ ਕਰਤੇ ਹੈਂ: ਅਸਟਪਦੀ = (ਅੱਠ ਪਦਾਂ ਵਾਲੀ, ਅੱਠ ਬੰਦਾਂ ਵਾਲੀ)।
ਸਿਮਰਉ ਸਿਮਰਿ ਸਿਮਰਿ ਸੁਖੁ ਪਾਵਉ ॥
Meditate, meditate, meditate in remembrance of Him, and find peace.
ਮੈਂ (ਅਕਾਲ ਪੁਰਖ ਦਾ ਨਾਮ) ਸਿਮਰਾਂ ਤੇ ਸਿਮਰ ਸਿਮਰ ਕੇ ਸੁਖ ਹਾਸਲ ਕਰਾਂ; ਸਿਮਰਉ = ਮੈਂ ਸਿਮਰਾਂ। ਸਿਮਰਿ = ਸਿਮਰ ਕੇ।
ਕਲਿ ਕਲੇਸ ਤਨ ਮਾਹਿ ਮਿਟਾਵਉ ॥
Worry and anguish shall be dispelled from your body.
(ਇਸ ਤਰ੍ਹਾਂ) ਸਰੀਰ ਵਿਚ (ਜੋ) ਦੁੱਖ ਬਿਖਾਂਧ (ਹਨ ਉਹਨਾਂ ਨੂੰ) ਮਿਟਾ ਲਵਾਂ। ਕਲਿ = ਝਗੜੇ। ਮਾਹਿ = ਵਿਚ। ਮਿਟਾਵਉ = ਮਿਟਾ ਲਵਾਂ।
ਸਿਮਰਉ ਜਾਸੁ ਬਿਸੁੰਭਰ ਏਕੈ ॥
Remember in praise the One who pervades the whole Universe.
ਜਿਸ ਇਕ ਜਗਤ ਪਾਲਕ (ਹਰੀ) ਦਾ ਨਾਮ- ਜਾਸੁ = ਜਿਸ। ਬਿਸੰਭਰ = (विश्वं-भर) {ਬਿਸੰ = ਜਗਤ। ਭਰ = ਪਾਲਕ} ਜਗਤ ਪਾਲਕ। ਜਾਸੁ…ਨਾਮੁ = ਜਿਸ ਇਕ ਜਗਤ-ਪਾਲਕ (ਹਰੀ) ਦਾ ਨਾਮ।
ਨਾਮੁ ਜਪਤ ਅਗਨਤ ਅਨੇਕੈ ॥
His Name is chanted by countless people, in so many ways.
ਅਨੇਕਾਂ ਤੇ ਅਣਗਿਣਤ (ਜੀਵ) ਜਪਦੇ ਹਨ, ਮੈਂ (ਭੀ ਉਸ ਨੂੰ) ਸਿਮਰਾਂ।
ਬੇਦ ਪੁਰਾਨ ਸਿੰਮ੍ਰਿਤਿ ਸੁਧਾਖੵਰ ॥
The Vedas, the Puraanas and the Simritees, the purest of utterances,
ਵੇਦਾਂ ਪੁਰਾਨਾਂ ਤੇ ਸਿਮ੍ਰਿਤੀਆਂ ਨੇ- ਸੁਧਾਖ੍ਯ੍ਯਰ = ਸੁੱਧ ਅੱਖਰ, ਪਵਿਤ੍ਰ ਲਫ਼ਜ਼।
ਕੀਨੇ ਰਾਮ ਨਾਮ ਇਕ ਆਖੵਰ ॥
were created from the One Word of the Name of the Lord.
ਇਕ ਅਕਾਲ ਪੁਰਖ ਦੇ ਨਾਮ ਨੂੰ ਹੀ ਸਭ ਤੋਂ ਪਵਿੱਤ੍ਰ ਨਾਮ ਮੰਨਿਆ ਹੈ। ਇਕ ਆਖ੍ਯ੍ਯਰ = (Skt.एकाक्षर) ਅਕਾਲ ਪੁਰਖ।
ਕਿਨਕਾ ਏਕ ਜਿਸੁ ਜੀਅ ਬਸਾਵੈ ॥
That one, in whose soul the One Lord dwells
ਜਿਸ (ਮਨੁੱਖ) ਦੇ ਜੀ ਵਿਚ (ਅਕਾਲ ਪੁਰਖ ਅਪਨਾ ਨਾਮ) ਥੋੜਾ ਜਿਹਾ ਭੀ ਵਸਾਉਂਦਾ ਹੈ, ਜਿਸੁ ਜੀਅ = ਜਿਸ ਦੇ ਜੀ ਵਿਚ।
ਤਾ ਕੀ ਮਹਿਮਾ ਗਨੀ ਨ ਆਵੈ ॥
the praises of his glory cannot be recounted.
ਉਸ ਦੀ ਵਡਿਆਈ ਬਿਆਨ ਨਹੀਂ ਹੋ ਸਕਦੀ। ਮਹਿਮਾ = ਵਡਿਆਈ।
ਕਾਂਖੀ ਏਕੈ ਦਰਸ ਤੁਹਾਰੋ ॥
Those who yearn only for the blessing of Your Darshan
(ਹੇ ਅਕਾਲ ਪੁਰਖ!) ਜੋ ਮਨੁੱਖ ਤੇਰੇ ਦੀਦਾਰ ਦੇ ਚਾਹਵਾਨ ਹਨ, ਕਾਂਖੀ = ਚਾਹਵਾਨ।
ਨਾਨਕ ਉਨ ਸੰਗਿ ਮੋਹਿ ਉਧਾਰੋ ॥੧॥
- Nanak: save me along with them! ||1||
ਉਹਨਾਂ ਦੀ ਸੰਗਤਿ ਵਿਚ (ਰੱਖ ਕੇ) ਮੈਨੂੰ ਨਾਨਕ ਨੂੰ (ਸੰਸਾਰ ਸਾਗਰ ਤੋਂ) ਬਚਾ ਲਵੋ ॥੧॥ ਨਾਨਕ ਮੋਹਿ = ਮੈਨੂੰ ਨਾਨਕ ਨੂੰ। ਉਨ ਸੰਗਿ = ਉਹਨਾਂ ਦੀ ਸੰਗਤਿ ਵਿਚ (ਰੱਖ ਕੇ)। ਉਧਾਰੋ = ਬਚਾ ਲਵੋ ॥੧॥