ਗਉੜੀ ਸੁਖਮਨੀ ਮਃ ੫ ॥
Gauree Sukhmani, Fifth Mehl,
ਇਸ ਬਾਣੀ ਦਾ ਨਾਮ ਹੈ 'ਸੁਖਮਨੀ' ਅਤੇ ਇਹ ਗਉੜੀ ਰਾਗ ਵਿਚ ਦਰਜ ਹੈ। ਇਸ ਦੇ ਉਚਾਰਨ ਵਾਲੇ ਗੁਰੂ ਅਰਜਨੁ ਸਾਹਿਬ ਜੀ ਹਨ।
ਸਲੋਕੁ ॥
Salok:
ਸਲੋਕ।
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਆਦਿ ਗੁਰਏ ਨਮਹ ॥
I bow to the Primal Guru.
(ਮੇਰੀ) ਉਸ ਸਭ ਤੋਂ ਵੱਡੇ (ਅਕਾਲ ਪੁਰਖ) ਨੂੰ ਨਮਸਕਾਰ ਹੈ ਜੋ (ਸਭ ਦਾ) ਮੁੱਢ ਹੈ, ਨਮਹ = ਨਮਸਕਾਰ। ਗੁਰਏ = (ਸਭ ਤੋਂ) ਵੱਡੇ ਨੂੰ। ਆਦਿ = (ਸਭ ਦਾ) ਮੁੱਢ।
ਜੁਗਾਦਿ ਗੁਰਏ ਨਮਹ ॥
I bow to the Guru of the ages.
ਅਤੇ ਜੋ ਜੁਗਾਂ ਦੇ ਮੁੱਢ ਤੋਂ ਹੈ। ਜੁਗਾਦਿ = (ਜੋ) ਜੁੱਗਾਂ ਦੇ ਮੁੱਢ ਤੋਂ ਹੈ।
ਸਤਿਗੁਰਏ ਨਮਹ ॥
I bow to the True Guru.
ਸਤਿਗੁਰੂ ਨੂੰ (ਮੇਰੀ) ਨਮਸਕਾਰ ਹੈ, ਸਤਿਗੁਰਏ = ਸਤਿਗੁਰੂ ਨੂੰ।
ਸ੍ਰੀ ਗੁਰਦੇਵਏ ਨਮਹ ॥੧॥
I bow to the Great, Divine Guru. ||1||
ਸ੍ਰੀ ਗੁਰਦੇਵ ਜੀ ਨੂੰ (ਮੇਰੀ) ਨਮਸਕਾਰ ਹੈ ॥੧॥ ਸ੍ਰੀ ਗੁਰਦੇਵਏ = ਸ੍ਰੀ ਗੁਰੂ ਜੀ ਨੂੰ। ❀ ਨੋਟ: ਲਫ਼ਜ਼ 'ਨਮਹ' ਸੰਪ੍ਰਦਾਨ ਕਾਰਕ ਨਾਲ ਵਰਤਿਆ ਜਾਂਦਾ ਹੈ; 'ਗੁਰਏ' ਸੰਪ੍ਰਦਾਨ ਕਾਰਕ ਵਿਚ ਹੈ, ਸੰਸਕ੍ਰਿਤ ਲਫ਼ਜ਼ 'ਗੁਰੁ' ਤੋਂ ਸੰਪ੍ਰਦਾਨ ਕਾਰਕ 'ਗੁਰਵੇ' ਹੈ ਜੋ ਇਥੇ 'ਗੁਰਏ' ਹੈ। (ਹੋਰ ਵਿਸਥਾਰ ਪੂਰਵਕ ਵਿਚਾਰ "ਗੁਰਬਾਣੀ ਵਿਆਕਰਣ" ਵਿਚ ਦਰਜ ਕੀਤੀ ਗਈ ਹੈ) ॥੧॥