ਚੌਪਈ

Chaupaee

ਚੌਪਈ:

ਧਾਏ ਬੀਰ ਜੋਰਿ ਦਲ ਭਾਰੀ

ਵੱਡਾ ਦਲ ਬਣਾ ਕੇ ਸੂਰਮੇ ਧਾ ਕੇ ਪੈ ਗਏ ਹਨ

ਬਾਨਾ ਬਧੇ ਬਡੇ ਹੰਕਾਰੀ

ਅਤੇ ਵੱਡੇ ਹੰਕਾਰੀ (ਸੂਰਮਿਆਂ) ਨੂੰ ਬਾਣਾਂ ਨਾਲ ਵਿੰਨ੍ਹ ਦਿੱਤਾ ਹੈ।

ਤਾਨ ਧਨੁਹਿਯਨ ਬਾਨ ਚਲਾਵੈ

ਧਨੁਸ਼ਾਂ ਨੂੰ ਖਿਚ ਕੇ ਬਾਣ ਚਲਾਉਂਦੇ ਹਨ,

ਬਾਧੇ ਗੋਲ ਸਾਮੁਹੇ ਆਵੈ ॥੧੯॥

ਗੋਲ ਘੇਰਾ ਬੰਨ੍ਹ ਕੇ ਸਾਹਮਣੇ ਆਉਂਦੇ ਹਨ ॥੧੯॥

ਜਬ ਅਬਲਾ ਵਹ ਨੈਨ ਨਿਹਾਰੇ

ਜਦ ਪਠਾਣੀ ਉਨ੍ਹਾਂ ਨੂੰ ਅੱਖਾਂ ਨਾਲ ਵੇਖਦੀ

ਭਾਤਿ ਭਾਤਿ ਕੇ ਸਸਤ੍ਰ ਪ੍ਰਹਾਰੇ

When the lady faced them, she used different types of weapons.

(ਤਾਂ) ਭਾਂਤ ਭਾਂਤ ਦੇ ਸ਼ਸਤ੍ਰਾਂ ਦਾ ਪ੍ਰਹਾਰ ਕਰਦੀ।

ਮੂੰਡ ਜੰਘ ਬਾਹਨ ਬਿਨੁ ਕੀਨੇ

She would cut their faces, arms and legs,

(ਉਹ) ਉਨ੍ਹਾਂ ਨੂੰ ਟੰਗਾਂ, ਬਾਂਹਵਾਂ ਅਤੇ ਸਿਰ ਤੋਂ ਬਿਨਾ ਕਰ ਕੇ

ਪਠੈ ਧਾਮ ਜਮ ਕੇ ਸੋ ਦੀਨੇ ॥੨੦॥

And send them straight to the domain of death.(20)

ਜਮਲੋਕ ਭੇਜ ਦਿੰਦੀ ॥੨੦॥

ਜੂਝਿ ਅਨੇਕ ਸੁਭਟ ਰਨ ਗਏ

ਅਨੇਕਾਂ ਸੂਰਮੇ ਯੁੱਧ-ਭੂਮੀ ਵਿਚ ਜੂਝ ਮਰੇ

ਹੈ ਗੈ ਰਥੀ ਬਿਨਾ ਅਸਿ ਭਏ

Numerous braves lost their lives and were made to relinquish their chariots, horses and elephants.

ਅਤੇ ਹਾਥੀਆਂ, ਘੋੜਿਆਂ, ਰਥਾਂ ਅਤੇ ਤਲਵਾਰਾਂ ਤੋਂ ਬਿਨਾ ਹੋ ਗਏ।

ਜੂਝੈ ਬੀਰ ਖੇਤ ਭਟ ਭਾਰੀ

ਵੱਡੇ ਸੂਰਮੇ ਯੁੱਧ-ਖੇਤਰ ਵਿਚ ਜੂਝ ਗਏ

ਨਾਚੇ ਸੂਰ ਬੀਰ ਹੰਕਾਰੀ ॥੨੧॥

A great number lost their lives and the egoist (alive) ories commenced dancing.(21)

ਅਤੇ ਹੰਕਾਰੀ ਸੂਰਮੇ ਨੱਚਣ ਲਗੇ ॥੨੧॥