ਚੌਪਈ

Chaupaee

ਚੌਪਈ:

ਪਰੀ ਬਾਢਵਾਰੀਨ ਕੀ ਮਾਰਿ ਭਾਰੀ

ਤਲਵਾਰਾਂ ਦੀ ਭਾਰੀ ਮਾਰ ਪਈ ਹੈ।

ਗਏ ਜੂਝਿ ਜੋਧਾ ਬਡੇਈ ਹੰਕਾਰੀ

ਵੱਡੇ ਵੱਡੇ ਹੰਕਾਰੀ ਜੋਧੇ ਮਾਰੇ ਗਏ ਹਨ।

ਮਹਾ ਮਾਰਿ ਬਾਨਨ ਕੀ ਗਾੜ ਐਸੀ

ਬਾਣਾਂ ਦੀ ਅਜਿਹੀ ਤਕੜੀ ਮਾਰ ਪਈ,

ਮਨੌ ਕੁਆਰ ਕੇ ਮੇਘ ਕੀ ਬ੍ਰਿਸਟਿ ਜੈਸੀ ॥੧੬॥

ਮਾਨੋ ਅਸੂ ਦੇ ਮਹੀਨੇ ਵਰਗੀ ਬਰਖਾ ਹੋ ਰਹੀ ਹੋਵੇ ॥੧੬॥

ਪਰੇ ਆਨਿ ਜੋਧਾ ਚਹੂੰ ਓਰ ਭਾਰੇ

ਚੌਹਾਂ ਪਾਸਿਆਂ ਤੋਂ ਬਹੁਤ ਅਧਿਕ ਯੋਧੇ ਆ ਪਏ ਹਨ।

ਮਹਾ ਮਾਰ ਹੀ ਮਾਰਿ ਐਸੇ ਪੁਕਾਰੇ

'ਮਾਰੋ-ਮਾਰੋ' ਇਸ ਤਰ੍ਹਾਂ (ਕਹਿ ਕੇ ਬਹੁਤ) ਰੌਲਾ ਪਾ ਰਹੇ ਹਨ।

ਹਟੇ ਨਾਹਿ ਛਤ੍ਰੀ ਛਕੇ ਛੋਭ ਐਸੇ

ਛਤ੍ਰੀ ਯੁੱਧ ਵਿਚੋਂ ਹਟਦੇ ਨਹੀਂ ਹਨ, ਉਨ੍ਹਾਂ ਨੂੰ ਅਜਿਹਾ ਜੋਸ਼ ਚੜ੍ਹਿਆ ਹੋਇਆ ਹੈ।

ਮਨੋ ਸਾਚ ਸ੍ਰੀ ਕਾਲ ਕੀ ਜ੍ਵਾਲ ਜੈਸੇ ॥੧੭॥

ਮਾਨੋ ਸਚੀ ਮੁਚੀ (ਪਰਲੋ) ਕਾਲ ਦੀ ਜਵਾਲਾ ਹੋਵੇ ॥੧੭॥

ਧਏ ਅਰਬ ਆਛੇ ਮਹਾ ਸੂਰ ਭਾਰੀ

ਅਰਬ ਦੇਸ ਦੇ ਚੰਗੇ ਅਤੇ ਮਹਾਨ ਸੂਰਮੇ ਤੁਰ ਪਏ ਹਨ

ਕਰੈ ਤੀਨਹੂੰ ਲੋਕ ਜਿਨ ਕੌ ਜੁਹਾਰੀ

The great Arabian soldiers, who had commendation in all the three domains, came forward’.

ਜਿਨ੍ਹਾਂ ਨੂੰ ਤਿੰਨੋ ਲੋਕ ਪ੍ਰਨਾਮ ਕਰਦੇ ਹਨ।

ਲਏ ਹਾਥ ਤਿਰਸੂਲ ਐਸੋ ਭ੍ਰਮਾਵੈ

ਉਹ ਹੱਥ ਵਿਚ ਤ੍ਰਿਸ਼ੂਲ ਲੈ ਕੇ ਇਸ ਤਰ੍ਹਾਂ ਘੁੰਮਾਉਂਦੇ ਹਨ,

ਮਨੋ ਮੇਘ ਮੈ ਦਾਮਨੀ ਦਮਕਿ ਜਾਵੈ ॥੧੮॥

They wielded their sp’ears like the lightning in the clouds.(18)

ਮਾਨੋ ਬਦਲਾਂ ਵਿਚ ਬਿਜਲੀ ਚਮਕ ਜਾਂਦੀ ਹੋਵੇ ॥੧੮॥