ਭੈਰਉ ਮਹਲਾ ੫ ॥
Bhairao, Fifth Mehl:
ਭੈਰਉ ਪੰਜਵੀਂ ਪਾਤਿਸ਼ਾਹੀ।
ਸਭ ਤੇ ਊਚਾ ਜਾ ਕਾ ਨਾਉ ॥
His Name is the Highest of all.
ਜਿਸ ਪਰਮਾਤਮਾ ਦਾ ਨਾਮਣਾ ਸਭ ਨਾਲੋਂ ਉੱਚਾ ਹੈ, ਤੇ = ਤੋਂ। ਜਾ ਕਾ = ਜਿਸ (ਪਰਮਾਤਮਾ) ਦਾ। ਨਾਉ = ਨਾਮਣਾ, ਵਡਿਆਈ।
ਸਦਾ ਸਦਾ ਤਾ ਕੇ ਗੁਣ ਗਾਉ ॥
Sing His Glorious Praises, forever and ever.
ਤੂੰ ਸਦਾ ਹੀ ਉਸ ਦੇ ਗੁਣ ਗਾਇਆ ਕਰ। ਤਾ ਕੇ = ਉਸ (ਪ੍ਰਭੂ) ਦੇ। ਗਾਉ = ਗਾਇਆ ਕਰ।
ਜਿਸੁ ਸਿਮਰਤ ਸਗਲਾ ਦੁਖੁ ਜਾਇ ॥
Meditating in remembrance on Him, all pain is dispelled.
ਜਿਸ ਦਾ ਸਿਮਰਨ ਕਰਦਿਆਂ ਸਾਰਾ ਦੁੱਖ ਦੂਰ ਹੋ ਜਾਂਦਾ ਹੈ, ਸਿਮਰਤ = ਸਿਮਰਦਿਆਂ। ਸਗਲਾ = ਸਾਰਾ।
ਸਰਬ ਸੂਖ ਵਸਹਿ ਮਨਿ ਆਇ ॥੧॥
All pleasures come to dwell in the mind. ||1||
ਅਤੇ ਸਾਰੇ ਆਨੰਦ ਮਨ ਵਿਚ ਆ ਵੱਸਦੇ ਹਨ (ਉਸ ਦੇ ਗੁਣ ਗਾ) ॥੧॥ ਸਰਬ ਸੂਖ = ਸਾਰੇ ਸੁਖ {ਬਹੁ-ਵਚਨ}। ਵਸਹਿ = ਆ ਵੱਸਦੇ ਹਨ {ਬਹੁ-ਵਚਨ}। ਮਨਿ = ਮਨ ਵਿਚ। ਆਇ = ਆ ਕੇ ॥੧॥
ਸਿਮਰਿ ਮਨਾ ਤੂ ਸਾਚਾ ਸੋਇ ॥
O my mind, meditate in remembrance on the True Lord.
ਹੇ (ਮੇਰੇ) ਮਨ! ਤੂੰ ਉਸ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ ਹੀ ਸਿਮਰਿਆ ਕਰ। ਮਨਾ = ਹੇ ਮਨ! ਸਾਚਾ = ਸਦਾ ਕਾਇਮ ਰਹਿਣ ਵਾਲਾ। ਸੋਇ = ਉਹ (ਪ੍ਰਭੂ) ਹੀ।
ਹਲਤਿ ਪਲਤਿ ਤੁਮਰੀ ਗਤਿ ਹੋਇ ॥੧॥ ਰਹਾਉ ॥
In this world and the next, you shall be saved. ||1||Pause||
(ਸਿਮਰਨ ਦੀ ਬਰਕਤਿ ਨਾਲ) ਇਸ ਲੋਕ ਅਤੇ ਪਰਲੋਕ ਵਿਚ ਤੇਰੀ ਉੱਚੀ ਆਤਮਕ ਅਵਸਥਾ ਬਣੀ ਰਹੇਗੀ ॥੧॥ ਰਹਾਉ ॥ ਹਲਤਿ = {अत्र} ਇਸ ਲੋਕ ਵਿਚ। ਪਲਤਿ = {परत्र} ਪਰਲੋਕ ਵਿਚ। ਗਤਿ = ਉੱਚੀ ਆਤਮਕ ਅਵਸਥਾ ॥੧॥ ਰਹਾਉ ॥
ਪੁਰਖ ਨਿਰੰਜਨ ਸਿਰਜਨਹਾਰ ॥
The Immaculate Lord God is the Creator of all.
ਹੇ ਮਨ! (ਤੂੰ ਉਸ ਸਦਾ-ਥਿਰ ਪ੍ਰਭੂ ਦਾ ਸਿਮਰਨ ਕਰਿਆ ਕਰ) ਜੋ ਸਰਬ-ਵਿਆਪਕ ਹੈ, ਜੋ ਮਾਇਆ ਦੇ ਮੋਹ ਦੀ ਕਾਲਖ ਤੋਂ ਰਹਿਤ ਹੈ, ਜੋ ਸਭ ਨੂੰ ਪੈਦਾ ਕਰਨ ਵਾਲਾ ਹੈ, ਪੁਰਖ = ਸਰਬ-ਵਿਆਪਕ। ਨਿਰੰਜਨ = {ਨਿਰ-ਅੰਜਨ} (ਮਾਇਆ ਦੇ ਮੋਹ ਦੀ) ਕਾਲਖ ਤੋਂ ਰਹਿਤ।
ਜੀਅ ਜੰਤ ਦੇਵੈ ਆਹਾਰ ॥
He gives sustenance to all beings and creatures.
ਜੋ ਸਭ ਜੀਵਾਂ ਨੂੰ ਖਾਣ ਲਈ ਖ਼ੁਰਾਕ ਦੇਂਦਾ ਹੈ, ਆਹਾਰ = ਖ਼ੁਰਾਕ।
ਕੋਟਿ ਖਤੇ ਖਿਨ ਬਖਸਨਹਾਰ ॥
He forgives millions of sins and mistakes in an instant.
ਜੋ (ਜੀਵਾਂ ਦੇ) ਕ੍ਰੋੜਾਂ ਪਾਪ ਇਕ ਖਿਨ ਵਿਚ ਬਖ਼ਸ਼ ਸਕਣ ਵਾਲਾ ਹੈ, ਕੋਟਿ = ਕ੍ਰੋੜਾਂ। ਖਤੇ = ਪਾਪ {ਬਹੁ-ਵਚਨ}।
ਭਗਤਿ ਭਾਇ ਸਦਾ ਨਿਸਤਾਰ ॥੨॥
Through loving devotional worship, one is emancipated forever. ||2||
ਜੋ ਉਹਨਾਂ ਜੀਵਾਂ ਨੂੰ ਸਦਾ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦੇਂਦਾ ਹੈ ਜਿਹੜੇ ਪ੍ਰੇਮ ਵਿਚ ਟਿਕ ਕੇ ਉਸ ਦੀ ਭਗਤੀ ਕਰਦੇ ਹਨ ॥੨॥ ਭਾਇ = ਪਿਆਰ ਵਿਚ। {ਭਾਉ = ਪਿਆਰ}। ਨਿਸਤਾਰ = ਪਾਰ ਲੰਘਾਣ ਵਾਲਾ ॥੨॥
ਸਾਚਾ ਧਨੁ ਸਾਚੀ ਵਡਿਆਈ ॥
True wealth and true glorious greatness,
ਉਸ ਮਨੁੱਖ ਨੂੰ ਸਦਾ ਕਾਇਮ ਰਹਿਣ ਵਾਲਾ ਨਾਮ-ਧਨ ਲੱਭ ਪਿਆ, ਉਸ ਨੂੰ ਸਦਾ-ਥਿਰ ਰਹਿਣ ਵਾਲੀ (ਲੋਕ ਪਰਲੋਕ ਦੀ) ਸੋਭਾ ਮਿਲ ਗਈ, ਸਾਚੀ = ਸਦਾ ਕਾਇਮ ਰਹਿਣ ਵਾਲੀ। ਵਡਿਆਈ = ਇੱਜ਼ਤ।
ਗੁਰ ਪੂਰੇ ਤੇ ਨਿਹਚਲ ਮਤਿ ਪਾਈ ॥
and eternal, unchanging wisdom, are obtained from the Perfect Guru.
ਜਿਸ ਮਨੁੱਖ ਨੇ ਪੂਰੇ ਗੁਰੂ ਪਾਸੋਂ ਵਿਕਾਰਾਂ ਵਲੋਂ ਅਡੋਲ ਰਹਿਣ ਵਾਲੀ ਸਿਮਰਨ ਦੀ ਮੱਤ ਪ੍ਰਾਪਤ ਕਰ ਲਈ। ਤੇ = ਤੋਂ। ਨਿਹਚਲ = (ਵਿਕਾਰਾਂ ਵਲ) ਨਾਹ ਡੋਲਣ ਵਾਲੀ। ਪਾਈ = ਪ੍ਰਾਪਤ ਕਰ ਲਈ।
ਕਰਿ ਕਿਰਪਾ ਜਿਸੁ ਰਾਖਨਹਾਰਾ ॥
When the Protector, the Savior Lord, bestows His Mercy,
ਰੱਖਿਆ ਕਰਨ ਵਾਲਾ ਪ੍ਰਭੂ ਜਿਸ ਮਨੁੱਖ ਨੂੰ ਮਿਹਰ ਕਰ ਕੇ (ਸਿਮਰਨ ਦੀ ਦਾਤ ਦੇਂਦਾ ਹੈ) ਕਰਿ = ਕਰ ਕੇ।
ਤਾ ਕਾ ਸਗਲ ਮਿਟੈ ਅੰਧਿਆਰਾ ॥੩॥
all spiritual darkness is dispelled. ||3||
ਉਸ ਦੇ ਅੰਦਰੋਂ ਮਾਇਆ ਦੇ ਮੋਹ ਦਾ ਸਾਰਾ ਹਨੇਰਾ ਦੂਰ ਹੋ ਜਾਂਦਾ ਹੈ ॥੩॥ ਤਾ ਕਾ = ਉਸ (ਮਨੁੱਖ) ਦਾ। ਅੰਧਿਆਰਾ = (ਮਾਇਆ ਦੇ ਮੋਹ ਵਾਲਾ) ਹਨੇਰਾ ॥੩॥
ਪਾਰਬ੍ਰਹਮ ਸਿਉ ਲਾਗੋ ਧਿਆਨ ॥
I focus my meditation on the Supreme Lord God.
ਉਸ ਦੀ ਸੁਰਤ ਪਰਮਾਤਮਾ ਦੇ ਚਰਨਾਂ ਵਿਚ ਜੁੜੀ ਰਹਿੰਦੀ ਹੈ, ਸਿਉ = ਨਾਲ।
ਪੂਰਨ ਪੂਰਿ ਰਹਿਓ ਨਿਰਬਾਨ ॥
The Lord of Nirvaanaa is totally pervading and permeating all.
ਉਸ ਨੂੰ ਵਾਸਨਾ-ਰਹਿਤ ਪ੍ਰਭੂ ਸਭ ਥਾਈਂ ਵਿਆਪਕ ਦਿੱਸਦਾ ਹੈ, ਨਿਰਬਾਨ = ਵਾਸਨਾ-ਰਹਿਤ।
ਭ੍ਰਮ ਭਉ ਮੇਟਿ ਮਿਲੇ ਗੋਪਾਲ ॥
Eradicating doubt and fear, I have met the Lord of the World.
ਉਹ ਮਨੁੱਖ (ਆਪਣੇ ਅੰਦਰੋਂ) ਹਰੇਕ ਕਿਸਮ ਦੀ ਭਟਕਣਾ ਅਤੇ ਡਰ ਮਿਟਾ ਕੇ ਸ੍ਰਿਸ਼ਟੀ ਦੇ ਪਾਲਕ-ਪ੍ਰਭੂ ਨੂੰ ਮਿਲ ਪੈਂਦਾ ਹੈ, ਭ੍ਰਮ = ਭਟਕਣਾ। ਮੇਟਿ = ਮਿਟਾ ਕੇ, ਦੂਰ ਕਰ ਕੇ।
ਨਾਨਕ ਕਉ ਗੁਰ ਭਏ ਦਇਆਲ ॥੪॥੩੦॥੪੩॥
The Guru has become merciful to Nanak. ||4||30||43||
ਹੇ ਨਾਨਕ! ਜਿਸ ਮਨੁੱਖ ਉਤੇ ਸਤਿਗੁਰੂ ਜੀ ਦਇਆਵਾਨ ਹੁੰਦੇ ਹਨ ॥੪॥੩੦॥੪੩॥ ਨਾਨਕ ਕਉ = ਹੇ ਨਾਨਕ! ਜਿਸ ਨੂੰ। ਦਇਆਲ = ਦਇਆਵਾਨ ॥੪॥੩੦॥੪੩॥