ਕਬੀਰ ਨੈਨ ਨਿਹਾਰਉ ਤੁਝ ਕਉ ਸ੍ਰਵਨ ਸੁਨਉ ਤੁਅ ਨਾਉ

Kabeer: with my eyes, I see You, Lord; with my ears, I hear Your Name.

ਹੇ ਕਬੀਰ! (ਪ੍ਰਭੂ-ਦਰ ਤੇ ਅਰਦਾਸ ਕਰ ਤੇ ਆਖ- ਹੇ ਪ੍ਰਭੂ! ਤੈਨੂੰ ਵਿਸਾਰ ਕੇ ਜਿਸ ਮੋਹ-ਜੇਵੜੀ ਨਾਲ ਜਗਤ ਬੱਝਾ ਪਿਆ ਹੈ ਤੇ ਮਰਨ ਦੇ ਵੇਲੇ ਤਕ ਭੀ ਅੱਖਾਂ ਦੀ ਕੰਗਾਲਤਾ ਨਹੀਂ ਛੱਡਦਾ; ਮੇਹਰ ਕਰ, ਉਸ ਜੇਵੜੀ ਤੋਂ ਬਚਣ ਲਈ) ਮੈਂ ਆਪਣੀਆਂ ਅੱਖਾਂ ਨਾਲ (ਹਰ ਪਾਸੇ) ਤੇਰਾ ਹੀ ਦੀਦਾਰ ਕਰਦਾ ਰਹਾਂ, ਤੇਰਾ ਹੀ ਨਾਮ ਮੈਂ ਆਪਣੇ ਕੰਨਾਂ ਨਾਲ ਸੁਣਦਾ ਰਹਾਂ, ਨੈਨ ਨਿਹਾਰਉ = ਅੱਖਾਂ ਨਾਲ ਮੈਂ ਵੇਖਾਂ। ਤੁਝ ਕਉ = ਤੈਨੂੰ (ਹੇ ਪ੍ਰਭੂ!)। ਸ੍ਰਵਨ = ਕੰਨਾਂ ਨਾਲ। ਸੁਨਉ = ਮੈਂ ਸੁਣਾਂ।

ਬੈਨ ਉਚਰਉ ਤੁਅ ਨਾਮ ਜੀ ਚਰਨ ਕਮਲ ਰਿਦ ਠਾਉ ॥੧੧੯॥

With my tongue I chant Your Name; I enshrine Your Lotus Feet within my heart. ||119||

(ਜੀਭ ਨਾਲ) ਬਚਨਾਂ ਦੁਆਰਾ ਮੈਂ ਤੇਰਾ ਨਾਮ ਹੀ ਉਚਾਰਦਾ ਰਹਾਂ, ਅਤੇ ਤੇਰੇ ਸੋਹਣੇ ਚਰਨਾਂ ਨੂੰ ਆਪਣੇ ਹਿਰਦੇ ਵਿਚ ਥਾਂ ਦੇਈ ਰੱਖਾਂ ॥੧੧੯॥ ਤੁਅ = ਤੇਰਾ। ਬੈਨ = ਬਚਨ, ਬਚਨਾਂ ਦੀ ਰਾਹੀਂ। ਉਚਾਰਦਾ = ਮੈਂ ਉਚਾਰਾਂ। ਜੀ = ਹੇ ਪ੍ਰਭੂ ਜੀ! ਚਰਨ ਕਮਲ = ਕਉਨ ਫੁੱਲਾਂ ਵਰਗੇ ਸੋਹਣੇ ਤੇਰੇ ਚਰਨ। ਠਾਉ = ਥਾਂ ॥੧੧੯॥