ਕਬੀਰ ਹੰਸੁ ਉਡਿਓ ਤਨੁ ਗਾਡਿਓ ਸੋਝਾਈ ਸੈਨਾਹ ॥
Kabeer, the soul-swan is flying away, and the body is being buried, and still he makes gestures.
(ਇਹ ਮਮਤਾ ਦੀ ਜੇਵੜੀ ਕੋਈ ਸਾਧਾਰਨ ਜਿਹਾ ਜਕੜ-ਬੰਦ ਨਹੀਂ ਹੁੰਦਾ) ਹੇ ਕਬੀਰ! (ਪਰਮਾਤਮਾ ਦੇ ਸਿਮਰਨ ਤੋਂ ਖੁੰਝ ਕੇ ਮਾਇਆ-ਮੋਹ ਦੀ ਰੱਸੀ ਵਿਚ ਬੱਝੇ ਹੋਇਆਂ ਦਾ ਹਾਲ ਜੇ ਤੂੰ ਸਮਝਣਾ ਹੈ ਤਾਂ ਵੇਖ ਕਿ ਮੌਤ ਸਿਰ ਉਤੇ ਆ ਅੱਪੜਦੀ ਹੈ) ਜੀਵਾਤਮਾ (ਸਰੀਰ ਵਿਚੋਂ) ਨਿਕਲਣ ਤੇ ਹੁੰਦਾ ਹੈ, ਸਰੀਰ (ਆਤਮਾ ਦੇ ਵਿਛੁੜਨ ਤੇ) ਢਹਿ-ਢੇਰੀ ਹੋਣ ਵਾਲਾ ਹੁੰਦਾ ਹੈ, ਫਿਰ ਵੀ ਮੋਹ ਦੀ ਜੇਵੜੀ ਨਾਲ ਬੱਝਾ ਹੋਇਆ ਜੀਵ ਸੈਣਤਾਂ ਨਾਲ ਹੀ (ਪਿਛਲੇ ਸੰਬੰਧੀਆਂ ਨੂੰ) ਸਮਝਾਂਦਾ ਹੈ, ਹੰਸੁ = ਜੀਵਾਤਮਾ। ਉਡਿਓ = ਉਡਿਓ ਚਾਹੇ, ਉੱਡਿਆ ਚਾਹੁੰਦਾ ਹੈ, ਸਰੀਰ ਨੂੰ ਛੱਡਣ ਦੀਆਂ ਤਿਆਰੀਆਂ ਵਿਚ ਹੈ। ਤਨੁ ਗਾਡਿਓ = ਤਨੁ ਗੱਡਿਆ ਜਾਣ ਵਾਲਾ ਹੈ; ਸਰੀਰ ਤੇ ਜਿੰਦ ਦਾ ਵਿਛੋੜਾ ਹੋਣ ਤੇ ਹੈ। ਸੋਝਾਈ = ਸੂਝ। ਸੈਨਾਹ = ਸੈਣਤਾਂ ਨਾਲ।
ਅਜਹੂ ਜੀਉ ਨ ਛੋਡਈ ਰੰਕਾਈ ਨੈਨਾਹ ॥੧੧੮॥
Even then, the mortal does not give up the cruel look in his eyes. ||118||
(ਉਸ ਵੇਲੇ ਭੀ ਪ੍ਰਭੂ ਚੇਤੇ ਨਹੀਂ ਆਉਂਦਾ), ਅਜੇ ਭੀ ਜੀਵ ਅੱਖਾਂ ਦੀ ਕੰਗਾਲਤਾ ਨਹੀਂ ਛੱਡਦਾ ॥੧੧੮॥ ਰੰਕਾਈ = ਨੀਚਤਾ, ਕੰਗਾਲਤਾ। ਨੈਨਾਹ = ਨੈਣਾਂ ਦੀ, ਅੱਖਾਂ ਦੀ ॥੧੧੮॥