ਕਬੀਰ ਜਗੁ ਬਾਧਿਓ ਜਿਹ ਜੇਵਰੀ ਤਿਹ ਮਤ ਬੰਧਹੁ ਕਬੀਰ ॥
Kabeer, do not bind yourself with that chain, which binds the whole world.
ਹੇ ਕਬੀਰ! ਮਾਇਆ-ਮੋਹ ਦੀ ਜਿਸ ਰੱਸੀ ਨਾਲ ਜਗਤ (ਦਾ ਹਰੇਕ ਜੀਵ) ਬੱਝਾ ਪਿਆ ਹੈ, ਉਸ ਰੱਸੀ ਨਾਲ ਆਪਣੇ ਆਪ ਨੂੰ ਬੱਝਣ ਨਾ ਦੇਈਂ। ਜਿਹ ਜਵੇਰੀ = ਜਿਸ ਰੱਸੀ ਨਾਲ, ਮਮਤਾ ਦੀ ਜਿਸ ਰੱਸੀ ਨਾਲ; ਮਾਇਆ-ਮੋਹ ਦੀ ਰੱਸੀ ਨਾਲ। ਤਿਹ = ਉਸ ਰੱਸੀ ਨਾਲ। ਮਤ ਬੰਧਹੁ = ਨਾਹ ਬੱਝ ਜਾਈਂ।
ਜੈਹਹਿ ਆਟਾ ਲੋਨ ਜਿਉ ਸੋਨ ਸਮਾਨਿ ਸਰੀਰੁ ॥੧੧੭॥
As the salt is lost in the flour, so shall your golden body be lost. ||117||
ਇਹ ਸੋਨੇ ਵਰਗਾ (ਕੀਮਤੀ) ਮਨੁੱਖਾ ਸਰੀਰ (ਮਿਲਿਆ) ਹੈ (ਜੇ ਤੂੰ ਮੋਹ ਦੀ ਰੱਸੀ ਵਿਚ ਬੱਝ ਕੇ ਗੁਰਮੁਖਾਂ ਦੀ ਸੰਗਤ ਤੋਂ ਪਰੇ ਰਹਿ ਕੇ, ਪਰਮਾਤਮਾ ਦਾ ਸਿਮਰਨ ਛੱਡ ਬੈਠਾ, ਤਾਂ) ਸਸਤੇ ਭਾ ਅਜਾਈਂ ਤਬਾਹ ਹੋ ਜਾਹਿਂਗਾ ॥੧੧੭॥ ਜੈ ਹਹਿ = ਤਬਾਹ ਹੋ ਜਾਹਿਂਗਾ। ਆਟਾ ਲੋਨ ਜਿਉ = ਆਟੇ ਲੂਣ ਵਾਂਗ, ਸਸਤੇ ਭਾ। ਸੋਨ ਸਮਾਨਿ = ਸੋਨੇ ਵਰਗਾ, ਬਹੁ ਮੁੱਲਾ। ਸਰੀਰ-ਮਨੁੱਖਾ ਸਰੀਰ ॥੧੧੭॥