ਪਾਧਰੀ ਛੰਦ

PAADHARI STANZA (Now begins the description of the fighting in the East)

ਪਾਧਰੀ ਛੰਦ:

ਪਛਮਹਿ ਜੀਤਿ ਦਛਨ ਉਜਾਰਿ

ਪੱਛਮ ਨੂੰ ਜਿਤ ਕੇ ਅਤੇ ਦੱਖਣ ਨੂੰ ਉਜਾੜ ਕੇ

ਕੋਪਿਓ ਕਛੂਕੁ ਕਲਕੀ ਵਤਾਰ

ਕਲਕੀ ਅਵਤਾਰ ਨੂੰ ਕੁਝ ਕੁ ਕ੍ਰੋਧ ਹੋ ਗਿਆ।

ਕੀਨੋ ਪਯਾਣ ਪੂਰਬ ਦਿਸਾਣ

(ਫਿਰ) ਪੂਰਬ ਦਿਸ਼ਾ ਵਲ ਚੜ੍ਹਾਈ ਕੀਤੀ

ਬਜੀਅ ਜੈਤ ਪਤ੍ਰੰ ਨਿਸਾਣ ॥੫੦੭॥

After conquering the West and devastating the South, Kalki incarnation went towards the East and his trumpets of victory sounded.507.

ਅਤੇ ਜਿਤ ਪ੍ਰਾਪਤੀ ਦੇ ਨਗਾਰੇ ਵਜਣ ਲਗੇ ॥੫੦੭॥

ਮਾਗਧਿ ਮਹੀਪ ਮੰਡੇ ਮਹਾਨ

ਮਗਧ ਦੇ ਰਾਜੇ ਨੇ ਬਹੁਤ ਵੱਡਾ ਯੁੱਧ ਕੀਤਾ

ਦਸ ਚਾਰ ਚਾਰੁ ਬਿਦਿਯਾ ਨਿਧਾਨ

ਜੋ ੧੮ ਵਿਦਿਆਵਾਂ ਦਾ ਖ਼ਜ਼ਾਨਾ ਸੀ।

ਬੰਗੀ ਕਲਿੰਗ ਅੰਗੀ ਅਜੀਤ

ਬੰਗ, ਕਲਿੰਗ, ਅੰਗ,

ਮੋਰੰਗ ਅਗੋਰ ਨਯਪਾਲ ਅਭੀਤ ॥੫੦੮॥

There he met the kings of Magadha, who were experts in eighteen sciences, on that side there were also fearless kings of Bang, Kaling, Nepal etc.508.

ਮੋਰੰਗ, ਅਗੋਰ, ਨੈਪਾਲ ਦੇ ਨਿਡਰ ਅਤੇ ਅਜਿਤ ਰਾਜੇ ॥੫੦੮॥

ਛਜਾਦਿ ਕਰਣ ਇਕਾਦ ਪਾਵ

ਅਤੇ ਛਜਾਦ, ਕਰਣ ਅਤੇ ਇਕਾਦਪਾਵ (ਆਦਿਕ ਖੇਤਰਾਂ)

ਮਾਰੇ ਮਹੀਪ ਕਰ ਕੈ ਉਪਾਵ

ਦੇ ਰਾਜੇ (ਕਲਕੀ ਨੇ) ਉਪਾਉ ਕਰ ਕੇ ਮਾਰ ਸੁਟੇ ਹਨ।

ਖੰਡੇ ਅਖੰਡ ਜੋਧਾ ਦੁਰੰਤ

ਨਾ ਖੰਡੇ ਜਾ ਸਕਣ ਵਾਲੇ ਬੇਅੰਤ ਯੋਧੇ ਨਸ਼ਟ ਕਰ ਦਿੱਤੇ ਹਨ

ਲਿਨੋ ਛਿਨਾਇ ਪੂਰਬੁ ਪਰੰਤ ॥੫੦੯॥

Many kings who were equal in authority like Yaksha, were killed by adopting suitable measures and in this way, cruel warriors were killed and the land of the East was also snatched.509.

ਅਤੇ ਪੂਰਬ ਤਕ ('ਪਰੰਤ') ਦਾ (ਸਾਰਾ ਖੇਤਰ) ਖੋਹ ਲਿਆ ਹੈ ॥੫੦੯॥

ਦਿਨੋ ਨਿਕਾਰ ਰਾਛਸ ਦ੍ਰੁਬੁਧ

ਦੁਰਬੁਧ ਰਾਖਸ਼ਾਂ ਨੂੰ (ਦੇਸੋਂ) ਕਢ ਦਿੱਤਾ ਹੈ।

ਕਿਨੋ ਪਯਾਨ ਉਤਰ ਸੁਕ੍ਰੁਧ

(ਫਿਰ ਕਲਕੀ ਅਵਤਾਰ ਨੇ) ਕ੍ਰੋਧਵਾਨ ਹੋ ਕੇ ਉੱਤਰ ਦਿਸ਼ਾ ਵਲ ਚੜ੍ਹਾਈ ਕੀਤੀ।

ਮੰਡੇ ਮਹੀਪ ਮਾਵਾਸ ਥਾਨ

ਆਕੀ ਰਾਜਿਆਂ ਦੇ ਸਥਾਨਾਂ (ਦੇਸ਼ਾਂ) ਉਤੇ ਯੁੱਧ ਮਚਾਇਆ

ਖੰਡੇ ਅਖੰਡ ਖੂਨੀ ਖੁਰਾਨ ॥੫੧੦॥

The demons of evil intellect were killed and turned towards the North in great anger and after killing many dangerous kings, bestowed their kingdom on others.510.

ਅਤੇ ਨਾ ਖੰਡੇ ਜਾਣ ਵਾਲੇ ਖ਼ੂਨੀ ਅਤੇ ਖਰਾਂਟ ਰਾਜਿਆਂ ਨੂੰ ਟੋਟੇ ਟੋਟੇ ਕਰ ਦਿੱਤਾ ॥੫੧੦॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਕਲਕੀ ਵਤਾਰ ਪੂਰਬ ਜੀਤ ਬਿਜਯ ਨਾਮ ਤੀਜਾ ਧਿਆਯ ਸਮਾਪਤੰ ॥੩॥

End of the chapter third entitled “Victory over the East” in Kalki incarmnation in Bachittar Natak.3.

ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ ਕਲਕੀ ਅਵਤਾਰ ਦੇ ਪੂਰਬ ਦਿਸ਼ਾ ਜੀਤ ਬਿਜਯ ਨਾਂ ਵਾਲੇ ਤੀਜੇ ਅਧਿਆਇ ਦੀ ਸਮਾਪਤੀ ॥੩॥