ਪਾਧਰੀ ਛੰਦ

PAADHARI STANZA

ਪਾਧਰੀ ਛੰਦ:

ਇਹ ਭਾਤਿ ਪੂਰਬ ਪਟਨ ਉਪਟਿ

ਇਸ ਤਰ੍ਹਾਂ ਪੂਰਬ ਦਿਸ਼ਾ ਦੇ ਨਗਰਾਂ ਨੂੰ ਉਜਾੜ ਕੇ

ਖੰਡੇ ਅਖੰਡ ਕਟੇ ਅਕਟ

ਨਾ ਖੰਡੇ ਜਾ ਸਕਣ ਵਾਲਿਆਂ ਨੂੰ ਖੰਡਿਤ ਕਰ ਦਿੱਤਾ ਅਤੇ ਨਾ ਕਟੇ ਜਾ ਸਕਣ ਵਾਲਿਆਂ ਨੂੰ ਕਟ ਦਿੱਤਾ।

ਫਟੇ ਅਫਟ ਖੰਡੇ ਅਖੰਡ

ਨਾ ਪਾੜੇ ਜਾ ਸਕਣ ਵਾਲਿਆਂ ਨੂੰ ਪਾੜ ਦਿੱਤਾ ਅਤੇ ਨਾ ਖੰਡੇ ਜਾ ਸਕਣ ਵਾਲਿਆਂ ਨੂੰ ਖੰਡਿਤ ਕਰ ਦਿੱਤਾ।

ਬਜੇ ਨਿਸਾਨ ਮਚਿਓ ਘਮੰਡ ॥੫੧੧॥

(Now begins the description of the twenty-fourth of the cities of the east and Killing the fighters of indestructible Glory the trumpets of Kalki incarnation sounded proudly.511.

ਬਹੁਤ ਭਿਆਨਕ ਯੁੱਧ ਹੋਇਆ ਅਤੇ (ਖੂਬ) ਧੌਂਸੇ ਵਜੇ ॥੫੧੧॥

ਜੋਰੇ ਸੁ ਜੰਗ ਜੋਧਾ ਜੁਝਾਰ

ਜੁਝਾਰੂ ਯੋਧੇ ਜੰਗ ਕਰਨ ਲਈ ਇਕੱਠੇ ਕਰ ਦਿੱਤੇ,

ਜੋ ਤਜੇ ਬਾਣ ਗਜਤ ਲੁਝਾਰ

The warriors were again absorbed in war and showered arrows while thundering

ਜੋ ਬਾਣ ਛਡਦੇ ਹਨ ਅਤੇ ਲੜਦੇ ਹੋਏ ਲਲਕਾਰਦੇ ਹਨ।

ਭਾਜੰਤ ਭੀਰ ਭਹਰੰਤ ਭਾਇ

ਘਬਰਾਹਟ ਦੇ ਭਾਵ ਨਾਲ ਡਰਪੋਕ ਲੋਕ ਭਜੇ ਜਾ ਰਹੇ ਹਨ।

ਭਭਕੰਤ ਘਾਇ ਡਿਗੇ ਅਘਾਇ ॥੫੧੨॥

The cowards ran away in fear and their wounds burst.512.

ਘਾਇਲ ਹੋ ਕੇ ਡਿਗਦੇ ਹਨ ਅਤੇ (ਉਨ੍ਹਾਂ ਦੇ ਜ਼ਖ਼ਮਾਂ ਵਿਚੋਂ) ਲਹੂ ਭਕ ਭਕ ਕਰ ਕੇ ਨਿਕਲਦਾ ਹੈ ॥੫੧੨॥

ਸਾਜੰਤ ਸਾਜ ਬਾਜਤ ਤੁਫੰਗ

ਸਾਜ਼ਾਂ ਨੂੰ ਸਜਾਉਂਦੇ ਹਨ, ਬੰਦੂਕਾਂ (ਦੀਆਂ ਗੋਲੀਆਂ) ਵਜਦੀਆਂ ਹਨ।

ਨਾਚੰਤ ਭੂਤ ਭੈਧਰ ਸੁਰੰਗ

The warriors were bedecked

ਭਿਆਨਕ ਅਤੇ (ਲਹੂ ਦੇ ਲਾਲ ਰੰਗ ਵਿਚ) ਚੰਗੀ ਤਰ੍ਹਾਂ ਰੰਗੇ ਹੋਏ ਭੂਤ ਨਚਦੇ ਹਨ।

ਬਬਕੰਤ ਬਿਤਾਲ ਕਹਕੰਤ ਕਾਲ

ਬੈਤਾਲ ਬਕਾਰਦੇ ਹਨ ਅਤੇ ਕਾਲੀ 'ਕਹ-ਕਹ' (ਕਰ ਕੇ ਹਸ ਰਹੀ ਹੈ)।

ਡਮਕੰਤ ਡਉਰ ਮੁਕਤੰਤ ਜ੍ਵਾਲ ॥੫੧੩॥

The war-drums sounded, the ghosts danced in a charming manner, the Baitals shouted the goddess Kali laughed and the fire-showering tabor was played.513.

(ਸ਼ਿਵ ਦਾ) ਡੌਰੂ ਖੜਕ ਰਿਹਾ ਹੈ ਅਤੇ (ਉਸ ਦੀਆਂ ਅੱਖਾਂ ਵਿਚੋਂ) ਅੱਗ ਨਿਕਲ ਰਹੀ ਹੈ ॥੫੧੩॥

ਭਾਜੰਤ ਭੀਰ ਤਜਿ ਬੀਰ ਖੇਤ

ਕਾਇਰ ਲੋਕ ਯੁੱਧ-ਭੂਮੀ ('ਬੀਰ ਖੇਤ') ਨੂੰ ਛਡ ਕੇ ਭਜੇ ਜਾ ਰਹੇ ਹਨ।

ਨਾਚੰਤ ਭੂਤ ਬੇਤਾਲ ਪ੍ਰੇਤ

The cowards ran away from the battlefield

ਭੂਤ, ਪ੍ਰੇਤ ਅਤੇ ਬੈਤਾਲ ਨਚ ਰਹੇ ਹਨ।

ਕ੍ਰੀੜੰਤ ਈਸ ਪੋਅੰਤ ਕਪਾਲ

ਸ਼ਿਵ (ਯੁੱਧ-ਭੂਮੀ ਵਿਚ) ਕ੍ਰੀੜਾ ਕਰ ਰਿਹਾ ਹੈ (ਅਤੇ ਮਾਲਾ ਵਿਚ) ਖੋਪੜੀਆਂ ਪਰੋ ਰਿਹਾ ਹੈ।

ਨਿਰਖਤ ਬੀਰ ਛਕਿ ਬਰਤ ਬਾਲ ॥੫੧੪॥

The ghosts, fiends and Baitals danced, the Shiva, engaged in Sport, began to string the rosaries of skulls and the warriors looking at the heavenly damsels covetously, wedded them.514.

ਸੂਰਮਿਆਂ ਨੂੰ ਵੇਖ ਕੇ ਅਪੱਛਰਾਵਾਂ ਖੁਸ਼ ਹੋ ਕੇ (ਉਨ੍ਹਾਂ ਨੂੰ) ਵਰ ਰਹੀਆਂ ਹਨ ॥੫੧੪॥

ਧਾਵੰਤ ਬੀਰ ਬਾਹੰਤ ਘਾਵ

ਯੋਧੇ ਭਜੇ ਫਿਰਦੇ ਹਨ (ਅਤੇ ਉਨ੍ਹਾਂ ਦੇ) ਜ਼ਖ਼ਮਾਂ ਵਿਚੋਂ (ਲਹੂ) ਵਗ ਰਿਹਾ ਹੈ।

ਨਾਚੰਤ ਭੂਤ ਗਾਵੰਤ ਚਾਵ

The warriors, inflicting wounds are falling upon the opponents and the ghosts are dancing and singing with zeal

ਭੂਤ ਚਾਉ ਨਾਲ ਗਾਉਂਦੇ ਅਤੇ ਨਚਦੇ ਹਨ।

ਡਮਕੰਤ ਡਉਰੁ ਨਾਚੰਤ ਈਸ

ਸ਼ਿਵ ਡੌਰੂ ਵਜਾ ਕੇ ਨਚ ਰਿਹਾ ਹੈ।

ਰੀਝੰਤ ਹਿਮਦ੍ਰਿ ਅੰਤ ਸੀਸ ॥੫੧੫॥

Shiva is dancing while playing on his tabor.515.

ਪਾਰਬਤੀ ('ਹਿਮਦ੍ਰਿ') ਰੀਝ ਰਹੀ ਹੈ ਅਤੇ ਮੁੰਡਾਂ (ਨੂੰ ਮਾਲਾ ਵਿਚ) ਪਰੋ ਰਹੀ ਹੈ ॥੫੧੫॥

ਗੰਧ੍ਰਭ ਸਿਧ ਚਾਰਣ ਪ੍ਰਸਿਧ

ਗੰਧਰਬ, ਸਿੱਧ, ਪ੍ਰਸਿੱਧ ਚਾਰਣ (ਸੂਰਮਿਆਂ ਅਥਵਾ ਕਲਕੀ ਦੇ ਯਸ਼ ਦੇ)

ਕਥੰਤ ਕਾਬਿ ਸੋਭੰਤ ਸਿਧ

The famous Gandharvas, the minstrels and adepts are composing poems in appreciation of war

ਕਬਿੱਤ ਕਥਨ ਕਰ ਰਹੇ ਹਨ ਅਤੇ ਸਿੱਧ ਲੋਕ ਸ਼ੋਭਾ ਪਾ ਰਹੇ ਹਨ।

ਗਾਵੰਤ ਬੀਨ ਬੀਨਾ ਬਜੰਤ

ਪ੍ਰਬੀਨ ('ਬੀਨ') (ਅਪੱਛਰਾਵਾਂ) ਗੀਤ ਗਾ ਰਹੀਆਂ ਹਨ ਅਤੇ ਬੀਣਾ ਵਜਾ ਰਹੀਆਂ ਹਨ

ਰੀਝੰਤ ਦੇਵ ਮੁਨਿ ਮਨਿ ਡੁਲੰਤ ॥੫੧੬॥

The gods playing their lyres, are pleasing the mind of sages.516.

(ਜਿਨ੍ਹਾਂ ਨੂੰ ਵੇਖ ਕੇ) ਦੇਵ ਰੀਝ ਰਹੇ ਹਨ ਅਤੇ ਮੁਨੀਆਂ ਦੇ ਮਨ ਡੋਲ ਰਹੇ ਹਨ ॥੫੧੬॥

ਗੁੰਜਤ ਗਜਿੰਦ੍ਰ ਹੈਵਰ ਅਸੰਖ

ਵੱਡੇ ਵੱਡੇ ਹਾਥੀ ਚਿੰਘਾੜਦੇ ਹਨ, ਅਸੰਖਾਂ ਘੋੜੇ (ਹਿਣਕ ਰਹੇ ਹਨ)।

ਬੁਲਤ ਸੁਬਾਹ ਮਾਰੂ ਬਜੰਤ

There is sound of innumerable elephants and horses and the drums of war are being played

ਚੰਗੀ ਡੀਲ ਡੌਲ ਵਾਲੇ ਛਤ੍ਰੀ ਲਲਕਾਰਦੇ ਹਨ ਅਤੇ ਮਾਰੂ ਵਜਦਾ ਹੈ।

ਉਠੰਤ ਨਾਦ ਪੂਰਤ ਦਿਸਾਣੰ

(ਇਤਨਾ) ਨਾਦ ਹੋ ਰਿਹਾ ਹੈ (ਜਿਸ ਨਾਲ) ਸਾਰੀਆਂ ਦਿਸ਼ਾਵਾਂ ਭਰੀਆਂ ਗਈਆਂ ਹਨ।

ਡੁਲਤ ਮਹੇਾਂਦ੍ਰ ਮਹਿ ਧਰ ਮਹਾਣੰ ॥੫੧੭॥

The sound is spreading in all the directions and the Sheshnaga is wavering on felling the loss of Dharma.517.

ਵੱਡੇ ਵੱਡੇ ਰਾਜੇ ਅਤੇ ਭੂਮੀਏ ਡੋਲਦੇ ਫਿਰ ਰਹੇ ਹਨ ॥੫੧੭॥

ਖੁਲੰਤ ਖੇਤਿ ਖੂਨੀ ਖਤੰਗ

'ਅਮੰਡ' ਲਹੂ ਪੀਣੇ ਤੀਰ ('ਖਤੰਗ') ਯੁੱਧ-ਭੂਮੀ ਵਿਚ ਖੁਲ੍ਹ ਰਹੇ ਹਨ (ਅਰਥਾਤ-ਚਲ ਰਹੇ ਹਨ)।

ਛੁਟੰਤ ਬਾਣ ਜੁਟੇ ਨਿਸੰਗ

The bloody swords have been drawn in the battlefield and the arrows are being discharged fearlessly

ਬਾਣ ਛੁਟ ਰਹੇ ਹਨ ਅਤੇ (ਯੋਧੇ) ਨਿਸੰਗ ਹੋ ਕੇ (ਯੁੱਧ-ਕਰਮ ਵਿਚ) ਜੁਟੇ ਹੋਏ ਹਨ।

ਭਿਦੰਤ ਮਰਮ ਜੁਝਤ ਸੁਬਾਹ

ਚੰਗਿਆਂ ਸੂਰਮਿਆਂ ਦੇ ਨਾਜ਼ਕ ਅੰਗਾਂ ਨੂੰ ਵਿੰਨ੍ਹ ਦਿੰਦੇ ਹਨ ਅਤੇ (ਉਹ) ਜੂਝ ਜਾਂਦੇ ਹਨ।

ਘੁਮੰਤ ਗੈਣਿ ਅਛ੍ਰੀ ਉਛਾਹ ॥੫੧੮॥

The warriors are fighting and their secret parts are touching each other, the heavenly damsels are roaming in the sky enthusiastically.518.

ਉਤਸਾਹ ਨਾਲ ਭਰੀਆਂ ਅਪੱਛਰਾਵਾਂ ਆਕਾਸ਼ ਵਿਚ ਘੁੰਮ ਰਹੀਆਂ ਹਨ ॥੫੧੮॥

ਸਰਖੰਤ ਸੇਲ ਬਰਖੰਤ ਬਾਣ

(ਯੋਧੇ) ਬਰਛਿਆਂ ਨੂੰ (ਅਗੇ ਵਲ) ਸਰਕਾ ਰਹੇ ਹਨ, ਬਾਣਾਂ ਦੀ ਬਰਖਾ ਕਰ ਰਹੇ ਹਨ।

ਹਰਖੰਤ ਹੂਰ ਪਰਖੰਤ ਜੁਆਣ

There are showers of lances and arrows and seeing the warriors, the heavenly damsels are getting pleased

ਹੂਰਾਂ ਖੁਸ਼ ਹੋ ਰਹੀਆਂ ਹਨ, ਜੁਆਨਾਂ ਨੂੰ ਪਰਖ ਰਹੀਆਂ ਹਨ।

ਬਾਜੰਤ ਢੋਲ ਡਉਰੂ ਕਰਾਲ

ਭਿਆਨਕ ਡੌਰੂ ਅਤੇ ਢੋਲ ਵਜ ਰਹੇ ਹਨ।

ਨਾਚੰਤ ਭੂਤ ਭੈਰੋ ਕਪਾਲਿ ॥੫੧੯॥

The drums and dreadful tabors are being and the ghosts and Bhairavas are dancing.519.

ਭੂਤ, ਭੈਰੋ ਅਤੇ ਕਪਾਲੀ (ਦੇਵੀ) ਨਚ ਰਹੀ ਹੈ ॥੫੧੯॥

ਹਰੜੰਤ ਹਥ ਖਰੜੰਤ ਖੋਲ

ਹੱਥ ਹਿਲ ਰਹੇ ਹਨ, ਟੋਪ (ਅਥਵਾ ਖੋਲ) ਖੜਕ ਰਹੇ ਹਨ।

ਟਿਰੜੰਤ ਟੀਕ ਝਿਰੜੰਤ ਝੋਲ

The knocking sound of the sheaths and the clattering of swords is being heard

(ਹਾਥੀਆਂ, ਘੋੜਿਆਂ ਦੇ ਮੱਥੇ ਉਤੇ ਬੰਨ੍ਹੇ ਲੋਹੇ ਦੇ) ਟਿੱਕੇ ਟੁੱਟ ਰਹੇ ਹਨ ਅਤੇ ਫੁਲਾਦੀ ਝੁਲਾਂ ਫਟ ਰਹੀਆਂ ਹਨ।

ਦਰੜੰਤ ਦੀਹ ਦਾਨੋ ਦੁਰੰਤ

ਅਨੰਤ ਵਡਾਕਾਰੇ ਦੈਂਤ ਦਰੜੇ ਜਾ ਰਹੇ ਹਨ।

ਹਰੜੰਤ ਹਾਸ ਹਸਤ ਮਹੰਤ ॥੫੨੦॥

The terrible demons are being crushed and the ganas and others are laughing loudly.520.

ਮਹੰਤ ਲੋਕ ਹੜ ਹੜ ਕਰ ਕੇ ਹਸ ਰਹੇ ਹਨ ॥੫੨੦॥