ਸਵੈਯਾ

SWAYYA

ਸਵੈਯਾ:

ਇੰਦ੍ਰ ਕੇ ਧਾਮ ਚਲੋ ਬਲਵਾਨ ਸੁਜਾਨ ਸੁਨੋ ਅਬ ਢੀਲ ਕੀਜੈ

ਹੇ ਬਲਵਾਨ! ਹੁਣ ਇੰਦਰ ਦੇ ਘਰ ਨੂੰ ਚਲੋ। ਹੇ ਸੁਜਾਨ! ਸੁਣੋ, ਹੁਣ ਦੇਰ ਨਾ ਕਰੋ।

ਦੇਵਬਧੂ ਜੋਊ ਚਾਹਤ ਹੈ ਤਿਨ ਕੋ ਮਿਲੀਐ ਮਿਲ ਕੈ ਸੁਖ ਲੀਜੈ

“O mighty one! now you may go to the world of Indra without any delay and meeting the desired damsels enjoy them

ਜੋ ਵੀ ਦੇਵ-ਇਸਤਰੀ ਚਾਹੀਦੀ ਹੈ, ਉਸ ਨੂੰ ਮਿਲੋ ਅਤੇ ਮਿਲ ਕੇ ਸੁਖ ਪਾਓ।

ਤੇਰੋ ਮਨੋਰਥ ਪੂਰਨ ਹੋਤ ਹੈ ਮਾਨ ਕਹਿਓ ਨ੍ਰਿਪ ਅੰਮ੍ਰਿਤ ਪੀਜੈ

“O king! you have fulfilled your objective and now you may quaff the nectar of the name of the Lord

ਹੇ ਰਾਜਨ! ਤੇਰਾ ਮਨੋਰਥ ਪੂਰਾ ਹੁੰਦਾ ਹੈ। ਮੇਰਾ ਕਿਹਾ ਮੰਨ ਕੇ ਅੰਮ੍ਰਿਤ ਪੀ ਲਵੋ।

ਰਾਜਨ ਰਾਜ ਸਮਾਜ ਤਜੋ ਇਨ ਬੀਰਨ ਕੋ ਬ੍ਰਿਥਾ ਦੁਖੁ ਦੀਜੈ ॥੧੬੮੪॥

You may now leave the company of these kings and do not put tot anguish these warriors uselessly.”1684.

ਹੇ ਰਾਜਨ! ਰਾਜ ਸਮਾਜ ਨੂੰ ਛਡ ਦਿਓ ਅਤੇ ਇਨ੍ਹਾਂ ਯੋਧਿਆਂ ਨੂੰ ਵਿਅਰਥ ਦਾ ਦੁਖ ਨਾ ਦਿਓ ॥੧੬੮੪॥