ਚੌਪਈ

CHAUPAI

ਚੌਪਈ:

ਅਉਰ ਸੁਭਟ ਬਹੁਤੇ ਤਿਹ ਮਾਰੇ

ਉਸ ਨੇ ਹੋਰ ਬਹੁਤ ਸਾਰੇ ਸੂਰਮੇ ਮਾਰ ਦਿੱਤੇ,

ਜੂਝ ਪਰੇ ਜਮ ਧਾਮਿ ਸਿਧਾਰੇ

Many other warriors were killed there and they reached the abode of Yama

(ਜੋ) ਵੀ ਲੜੇ ਯਮਲੋਕ ਚਲੇ ਗਏ।

ਤਬ ਨ੍ਰਿਪ ਪੈ ਬ੍ਰਹਮਾ ਚਲ ਆਯੋ

ਤਦ ਬ੍ਰਹਮਾ ਚਲ ਕੇ ਰਾਜੇ ਕੋਲ ਆਇਆ।

ਸ︀ਯਾਮ ਭਨੈ ਯਹ ਬੈਨ ਸੁਨਾਯੋ ॥੧੬੮੧॥

Then the king came to Brahma and said,1681

ਸ਼ਿਆਮ (ਕਵੀ) ਕਹਿੰਦੇ ਹਨ, (ਉਸ ਨੇ) ਇਹ ਬਚਨ ਕਹਿ ਸੁਣਾਇਆ ॥੧੬੮੧॥

ਕਹਿਓ ਸੁ ਕਿਉ ਇਨ ਕਉ ਰਨਿ ਮਾਰੈ

(ਬ੍ਰਹਮਾ) ਕਹਿਣ ਲਗਿਆ, (ਹੇ ਰਾਜਨ! ਤੂੰ) ਇਨ੍ਹਾਂ ਨੂੰ ਯੁੱਧ ਵਿਚ ਕਿਉਂ ਮਾਰਦਾ ਹੈਂ।

ਬ੍ਰਿਥਾ ਕੋਪ ਕੈ ਕਿਉ ਸਰ ਡਾਰੈ

“Why are you killing them in the war, and why are you discharging your arrows in fury in vain?

ਵਿਅਰਥ ਵਿਚ ਕ੍ਰੋਧ ਕਰ ਕੇ ਕਿਉਂ ਬਾਣ ਚਲਾਉਂਦਾ ਹੈਂ।

ਤਾ ਤੇ ਇਹੈ ਕਾਜ ਅਬ ਕੀਜੈ

ਇਸ ਲਈ ਹੁਣ ਇਹ ਕੰਮ ਕਰ

ਦੇਹ ਸਹਿਤ ਨਭਿ ਮਾਰਗ ਲੀਜੈ ॥੧੬੮੨॥

Now you may do one thing and go to heavens alongwith your body.1682.

ਅਤੇ ਦੇਹ ਸਮੇਤ ਆਕਾਸ਼ ਦਾ ਮਾਰਗ ਫੜ ॥੧੬੮੨॥

ਜੁਧ ਕਥਾ ਨਹੀ ਰਿਦੈ ਚਿਤਾਰੋ

ਯੁੱਧ ਦੇ ਬ੍ਰਿੱਤਾਂਤ ਨੂੰ ਮਨ ਵਿਚ ਨਾ ਵਿਚਾਰ

ਅਪਨੋ ਅਗਲੋ ਕਾਜ ਸਵਾਰੋ

“Do no think of war now and amend your future

ਅਤੇ ਆਪਣੇ ਅਗਲੇ (ਲੋਕ ਦਾ) ਕੰਮ ਸੰਵਾਰ।

ਤਾ ਤੇ ਅਬਿ ਬਿਲੰਬ ਨਹੀ ਕੀਜੈ

ਇਸ ਲਈ ਹੁਣ ਦੇਰ ਨਾ ਕਰ

ਮੇਰੋ ਕਹਿਯੋ ਮਾਨ ਕੈ ਲੀਜੈ ॥੧੬੮੩॥

Do not delay now and follow my saying.1683.

ਅਤੇ ਮੇਰੇ ਕਹੇ ਨੂੰ ਮੰਨ ਲੈ ॥੧੬੮੩॥