ਸਵੈਯਾ

SWAYYA

ਸਵੈਯਾ:

ਉਤ ਦੇਵਬਧੂ ਮਿਲਿ ਨ੍ਰਿਤ ਕਰੈ ਇਤ ਸੂਰ ਸਬੈ ਮਿਲ ਜੁਧੁ ਮਚਾਯੋ

On that side, the heavenly damsels began to dance, and on this side, the warriors began the war

ਉਧਰ ਦੇਵਤਿਆਂ ਦੀਆਂ ਇਸਤਰੀਆਂ ਮਿਲ ਕੇ ਨਾਚ ਕਰਦੀਆਂ ਹਨ, ਇਧਰ ਸਾਰੇ ਸੂਰਮੇ ਮਿਲ ਕੇ ਯੁੱਧ ਕਰਦੇ ਹਨ।

ਕਿੰਨਰ ਗੰਧ੍ਰਬ ਗਾਵਤ ਹੈ ਉਤ ਮਾਰੂ ਬਜੈ ਰਨ ਮੰਗਲ ਗਾਯੋ

Kinnars and Gandharvas sand and the musical instruments of were played

ਕਿੰਨਰ ਅਤੇ ਗੰਧਰਬ ਗਾਉਂਦੇ ਹਨ, ਉਧਰ ਮਾਰੂ ਵਾਜਾ ਵਜਦਾ ਹੈ ਅਤੇ ਰਣ-ਭੂਮੀ ਵਿਚ ਮਾਂਗਲਿਕ (ਗੀਤ) ਗਾਏ ਜਾ ਰਹੇ ਹਨ।

ਕਉਤੁਕ ਦੇਖਿ ਬਡੋ ਤਿਨ ਕੋ ਇਹ ਭੂਪਤਿ ਕੋ ਮਨ ਤਉ ਬਿਰਮਾਯੋ

ਉਨ੍ਹਾਂ ਦੇ ਵਡੇ ਕੌਤਕ ਵੇਖ ਕੇ ਇਸ ਰਾਜਾ (ਖੜਗ ਸਿੰਘ) ਦਾ ਮਨ ਲੁਭਾਇਮਾਨ ਹੋ ਗਿਆ ਹੈ।

ਕਾਨ੍ਰਹ ਅਚਾਨ ਲਯੋ ਧਨੁ ਤਾਨਿ ਸੁ ਬਾਨ ਮਹਾ ਨ੍ਰਿਪ ਕੇ ਤਨਿ ਲਾਯੋ ॥੧੬੭੮॥

Seeing this spectacle, the mind of the king deviated and at the same time, suddenly Krishna pulled his bow and shot an arrow into the body of the king.1678.

(ਉਸ ਵੇਲੇ) ਕ੍ਰਿਸ਼ਨ ਨੇ ਅਚਾਨਕ ਹੀ ਧਨੁਸ਼ ਕਸ ਲਿਆ ਅਤੇ ਇਕ ਤਕੜਾ ਬਾਣ ਰਾਜੇ ਦੇ ਸ਼ਰੀਰ ਵਿਚ ਮਾਰ ਦਿੱਤਾ ॥੧੬੭੮॥

ਲਾਗਤ ਹੀ ਸਰ ਮੋਹਿਤ ਭਯੋ ਤੇਊ ਤੀਰਨ ਸੋ ਬਰ ਬੀਰ ਸੰਘਾਰੇ

With the infliction of the arrow, the king became enamoured, but still he killed the warriors

ਬਾਣ ਲਗਦਿਆਂ ਹੀ (ਰਾਜਾ) ਬੇਹੋਸ਼ ਹੋ ਗਿਆ ਹੈ, ਪਰ ਫਿਰ ਵੀ ਉਸ ਨੇ ਤੀਰਾਂ ਨਾਲ ਬਹੁਤ ਯੋਧੇ ਮਾਰ ਦਿੱਤੇ ਹਨ।

ਗਿਆਰਹ ਰੁਦ੍ਰਨਿ ਕੇ ਅਗਨੰ ਗਨ ਮਾਰਿ ਲਏ ਹਰਿ ਲੋਕਿ ਸਿਧਾਰੇ

Killing innumerable ganas of eleven Rudras, he despatched them to the next world

ਗਿਆਰਾਂ ਰੁਦਰਾਂ ਦੇ ਅਣਗਿਣਤ ਗਣ ਮਾਰ ਦਿੱਤੇ ਹਨ (ਅਤੇ ਉਹ) ਸ਼ਿਵ ਲੋਕ ਨੂੰ ਚਲੇ ਗਏ ਹਨ।

ਦ੍ਵਾਦਸ ਭਾਨ ਜਲਾਧਿਪ ਅਉ ਸਸਿ ਇੰਦ੍ਰ ਕੁਬੇਰ ਕੇ ਅੰਗ ਪ੍ਰਹਾਰੇ

Twelve Suryas, Varuna, Chandra, Indra, Kuber etc. were struck blows

ਬਾਰ੍ਹਾਂ ਸੂਰਜਾਂ, ਵਰੁਨ ਦੇਵਤਾ, ਚੰਦ੍ਰਮਾ, ਇੰਦਰ ਅਤੇ ਕੁਬੇਰ ਦੇ ਅੰਗ ਕਟ ਸੁਟੇ ਹਨ।

ਅਉਰ ਜਿਤੇ ਭਟ ਠਾਢੇ ਰਹੇ ਕਬਿ ਸ︀ਯਾਮ ਕਹੈ ਬਿਪਤੇ ਕਰਿ ਡਾਰੇ ॥੧੬੭੯॥

The poet Shyam says that all other warriors struck blows, the poet Shyam says that all other warriors who were standing there, were all put to shame.1679.

ਕਵੀ ਸ਼ਿਆਮ ਕਹਿੰਦੇ ਹਨ, ਹੋਰ ਜਿਤਨੇ ਸੂਰਮੇ ਖੜੋਤੇ ਹੋਏ ਸਨ, ਉਨ੍ਹਾਂ ਨੂੰ (ਰਾਜੇ ਨੇ) ਅਪਮਾਨਿਤ ਕਰ ਦਿੱਤਾ ਹੈ ॥੧੬੭੯॥

ਸਕ੍ਰ ਕੋ ਸਾਠ ਲਗਾਵਤ ਭਯੋ ਸਰ ਦ੍ਵੈ ਸਤਿ ਕਾਨ੍ਰਹ ਕੇ ਗਾਤ ਲਗਾਏ

ਇੰਦਰ ਨੂੰ ਸਠ ਬਾਣ ਮਾਰੇ ਹਨ ਅਤੇ ਕ੍ਰਿਸ਼ਨ ਦੇ ਸ਼ਰੀਰ ਵਿਚ ਦੋ ਸੌ (ਤੀਰ) ਲਗਾਏ ਹਨ।

ਚਉਸਠਿ ਬਾਨ ਹਨੇ ਜਮ ਕੋ ਰਵਿ ਦ੍ਵਾਦਸ ਦ੍ਵਾਦਸ ਕੇ ਸੰਗ ਘਾਏ

He discharged sixty arrows towards Indra, two hundred to Krishna, sixty-four to Yama and twelve to twelve Suryas and wounded them

ਯਮਰਾਜ ਨੂੰ ਚੌਂਹਠ ਬਾਣ ਲਗੇ ਹਨ ਅਤੇ ਬਾਰਾਂ ਸੂਰਜਾਂ ਨੂੰ ਬਾਰਾਂ ਤੀਰਾਂ ਨਾਲ ਜ਼ਖ਼ਮੀ ਕੀਤਾ ਹੈ।

ਸੋਮ ਕੋ ਸਉ ਸਤ ਰੁਦ੍ਰ ਕੋ ਚਾਰ ਲਗਾਵਤ ਭਯੋ ਕਬਿ ਸ︀ਯਾਮ ਸੁਨਾਏ

He shot one hundred arrows to Chandrama and four to Rudra

ਕਵੀ ਸ਼ਿਆਮ ਕਹਿੰਦੇ ਹਨ, ਚੰਦ੍ਰਮਾ ਨੂੰ ਇਕ ਸੌ ਅਤੇ ਰੁਦ੍ਰ ਨੂੰ ਚਾਰ ਸੌ ਬਾਣ ਮਾਰੇ ਹਨ।

ਸ੍ਰੌਨ ਭਰੇ ਸਬ ਕੇ ਪਟ ਮਾਨਹੁ ਚਾਚਰ ਖੇਲਿ ਅਬੈ ਭਟ ਆਏ ॥੧੬੮੦॥

The clothes of all these warriors were saturated with blood, and it seemed that all of them had come after playing Holi.1680.

ਸਾਰਿਆਂ ਦੇ ਬਸਤ੍ਰ ਲਹੂ ਨਾਲ ਲਿਬੜ ਗਏ ਹਨ ਮਾਨੋ ਸੂਰਮੇ ਹੁਣੇ ਹੀ ਹੋਲੀ ਖੇਡ ਕੇ ਆਏ ਹੋਣ ॥੧੬੮੦॥