ਕਾਨੜੇ ਕੀ ਵਾਰ ਮਹਲਾ ਮੂਸੇ ਕੀ ਵਾਰ ਕੀ ਧੁਨੀ

Vaar Of Kaanraa, Fourth Mehl, Sung To The Tune Of The Ballad Of Musa:

ਗੁਰੂ ਰਾਮਦਾਸ ਜੀ ਦੀ ਇਸ ਵਾਰ ਨੂੰ ਮੂਸੇ ਦੀ ਵਾਰ ਦੀ ਸੁਰ ਤੇ ਗਾਉਣਾ ਹੈ। ਮੂਸੇ ਕੀ = ਮੂਸੇ ਦੀ। ❀ ਨੋਟ: ਮੂਸਾ ਇਕ ਸੂਰਮਾ ਸੀ, ਇਸ ਦੀ ਮੰਗੇਤ੍ਰ ਕਿਸੇ ਰਾਜੇ ਨਾਲ ਵਿਆਹੀ ਗਈ। ਮੂਸੇ ਨੇ ਉਸ ਰਾਜੇ ਤੇ ਚੜ੍ਹਾਈ ਕਰ ਕੇ ਰਾਜੇ ਨੂੰ ਤੇ ਉਸ ਆਪਣੀ ਮੰਗੇਤ੍ਰ ਨੂੰ ਪਕੜ ਲਿਆਂਦਾ; ਪਰ ਜਦੋਂ ਉਸ ਨੇ ਇਸਤ੍ਰੀ ਪਾਸੋਂ ਪੁੱਛਿਆ ਕਿ ਤੂੰ ਕਿਸ ਨਾਲ ਰਹਿਣਾ ਚਾਹੁੰਦੀ ਹੈਂ, ਉਸ ਨੇ ਉੱਤਰ ਦਿੱਤਾ ਕਿ ਜਿਸ ਨਾਲ ਮੈਂ ਵਿਆਹੀ ਗਈ ਹਾਂ। ਮੂਸੇ ਨੇ ਇਹ ਸੁਣ ਕੇ ਰਾਜੇ ਨੂੰ ਤੇ ਉਸ ਦੀ ਇਸਤ੍ਰੀ ਨੂੰ ਮਾਫ਼ ਕਰ ਕੇ ਇੱਜ਼ਤ ਨਾਲ ਮੋੜ ਦਿੱਤਾ। ਮੂਸੇ ਦੀ ਇਸ ਬਹਾਦਰੀ ਤੇ ਖੁਲ੍ਹਦਿਲੀ ਤੇ ਢਾਢੀਆਂ ਨੇ ਵਾਰ ਲਿਖੀ, ਜਿਸ ਦੀ ਨਮੂਨੇ ਦੀ ਇਕ ਪਉੜੀ ਇਉਂ ਹੈ: ਤ੍ਰੈ ਸੈ ਸੱਠ ਮਰਾਤਬਾ ਇਕ ਗੁਰੀਏ ਡੱਗੈ ॥ ਚੜ੍ਹਿਆ ਮੂਸਾ ਪਾਤਸ਼ਾਹ ਸਭ ਜੱਗ ਪਰੱਖੈ ॥ ਚੰਦ ਚਿਟੇ ਬਡ ਹਾਥੀਆਂ ਕਹੁ ਕਿਤ ਵਰੱਗੇ ॥ ਰੁਤ ਪਛਾਤੀ ਬਗਲਿਆਂ ਘਟ ਕਾਲੀ ਅੱਗੈ ॥ ਏਹੀ ਕੀਤੀ ਮੂਸਿਆ ਕਿਨ ਕਰੀ ਨ ਅੱਗੈ ॥

ਸਤਿਗੁਰ ਪ੍ਰਸਾਦਿ

One Universal Creator God. By The Grace Of The True Guru:

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਸਲੋਕ ਮਃ

Salok, Fourth Mehl:

ਗੁਰੂ ਰਾਮਦਾਸ ਜੀ ਦੇ ਸਲੋਕ।

ਰਾਮ ਨਾਮੁ ਨਿਧਾਨੁ ਹਰਿ ਗੁਰਮਤਿ ਰਖੁ ਉਰ ਧਾਰਿ

Follow the Guru's Teachings, and enshrine the Treasure of the Lord's Name within your heart.

ਪਰਮਾਤਮਾ ਦਾ ਨਾਮ (ਅਸਲ) ਖ਼ਜ਼ਾਨਾ (ਹੈ) ਸਤਿਗੁਰੂ ਦੀ ਸਿੱਖਿਆ ਉਤੇ ਤੁਰ ਕੇ (ਇਸ ਨੂੰ ਆਪਣੇ) ਹਿਰਦੇ ਵਿਚ ਪ੍ਰੋ ਰੱਖ। ਨਿਧਾਨੁ = ਖ਼ਜ਼ਾਨਾ। ਉਰ = ਹਿਰਦਾ। ਧਾਰਿ = ਧਾਰ ਕੇ, ਟਿਕਾ ਕੇ।

ਦਾਸਨ ਦਾਸਾ ਹੋਇ ਰਹੁ ਹਉਮੈ ਬਿਖਿਆ ਮਾਰਿ

Become the slave of the Lord's slaves, and conquer egotism and corruption.

(ਇਸ ਨਾਮ ਦੀ ਬਰਕਤਿ ਨਾਲ) ਹਉਮੈ (-ਰੂਪ) ਮਾਇਆ (ਦੇ ਪ੍ਰਭਾਵ) ਨੂੰ (ਆਪਣੇ ਅੰਦਰੋਂ) ਮੁਕਾ ਕੇ (ਪਰਮਾਤਮਾ ਦੇ) ਸੇਵਕਾਂ ਦਾ ਸੇਵਕ ਬਣਿਆ ਰਹੁ। ਬਿਖਿਆ = ਮਾਇਆ। ਮਾਰਿ = ਮਾਰ ਕੇ, ਮੁਕਾ ਕੇ।

ਜਨਮੁ ਪਦਾਰਥੁ ਜੀਤਿਆ ਕਦੇ ਆਵੈ ਹਾਰਿ

You shall win this treasure of life; you shall never lose.

(ਜਿਹੜਾ ਮਨੁੱਖ ਇਹ ਉੱਦਮ ਕਰਦਾ ਹੈ, ਉਹ) ਮਨੁੱਖਾ ਜਨਮ ਦਾ ਕੀਮਤੀ ਮਨੋਰਥ ਹਾਸਲ ਕਰ ਕੇ (ਜਗਤ ਤੋਂ ਮਨੁੱਖਾ ਜੀਵਨ ਦੀ ਬਾਜ਼ੀ) ਹਾਰ ਕੇ ਕਦੇ ਨਹੀਂ ਆਉਂਦਾ। ਜਨਮੁ ਪਦਾਰਥੁ = ਕੀਮਤੀ ਮਨੁੱਖਾ ਜਨਮ। ਹਾਰਿ = ਬਾਜੀ ਹਾਰ ਕੇ। ਨ ਆਵੈ = ਨਹੀਂ ਆਉਂਦਾ।

ਧਨੁ ਧਨੁ ਵਡਭਾਗੀ ਨਾਨਕਾ ਜਿਨ ਗੁਰਮਤਿ ਹਰਿ ਰਸੁ ਸਾਰਿ ॥੧॥

Blessed, blessed and very fortunate are those, O Nanak, who savor the Sublime Essence of the Lord through the Guru's Teachings. ||1||

ਹੇ ਨਾਨਕ! ਧੰਨ ਹਨ ਉਹ ਵੱਡੇ ਭਾਗਾਂ ਵਾਲੇ ਮਨੁੱਖ; ਜਿਨ੍ਹਾਂ ਨੇ ਸਤਿਗੁਰ ਦੀ ਸਿੱਖਿਆ ਉਤੇ ਤੁਰ ਕੇ ਪਰਮਾਤਮਾ ਦੇ ਨਾਮ ਦਾ ਸੁਆਦ ਚੱਖਿਆ ਹੈ ॥੧॥ ਜਿਨ = ਜਿਨ੍ਹਾਂ ਨੇ। ਰਸੁ = ਸੁਆਦ। ਸਾਰਿ = ਸਾਰਿਆ ਹੈ, ਸੰਭਾਲਿਆ ਹੈ, ਚੱਖਿਆ ਹੈ ॥੧॥