ਕਾਨੜਾ ਛੰਤ ਮਹਲਾ ੫ ॥
Kaanraa, Chhant, Fifth Mehl:
ਰਾਗ ਕਾਨੜਾ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਛੰਤ' (ਛੰਦ)।
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਸੇ ਉਧਰੇ ਜਿਨ ਰਾਮ ਧਿਆਏ ॥
They alone are saved, who meditate on the Lord.
ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦਾ ਨਾਮ ਸਿਮਰਿਆ, ਉਹ (ਵਿਕਾਰਾਂ ਦੀ ਮਾਰ ਤੋਂ) ਬਚ ਗਏ (ਅੰਤ ਵੇਲੇ ਭੀ ਹਰਿ-ਨਾਮ ਹੀ ਉਹਨਾਂ ਦਾ ਸਾਥੀ ਬਣਿਆ)। ਸੇ = ਉਹ ਮਨੁੱਖ (ਬਹੁ-ਵਚਨ)। ਜਿਨ = ਜਿਨ੍ਹਾਂ ਨੇ।
ਜਤਨ ਮਾਇਆ ਕੇ ਕਾਮਿ ਨ ਆਏ ॥
Working for Maya is useless.
ਮਾਇਆ (ਇਕੱਠੀ ਕਰਨ) ਦੇ ਜਤਨ (ਤਾਂ) ਕਿਸੇ ਕੰਮ ਨਹੀਂ ਆਉਂਦੇ (ਮਾਇਆ ਇਥੇ ਹੀ ਧਰੀ ਰਹਿ ਜਾਂਦੀ ਹੈ)। ਕਾਮਿ = ਕੰਮ ਵਿਚ।
ਰਾਮ ਧਿਆਏ ਸਭਿ ਫਲ ਪਾਏ ਧਨਿ ਧੰਨਿ ਤੇ ਬਡਭਾਗੀਆ ॥
Meditating on the Lord, all fruits and rewards are obtained. They are blessed, blessed and very fortunate.
ਜਿਨ੍ਹਾਂ ਨੇ ਪ੍ਰਭੂ ਦਾ ਨਾਮ ਸਿਮਰਿਆ, ਉਹਨਾਂ (ਮਨੁੱਖਾ ਜੀਵਨ ਦੇ) ਸਾਰੇ ਫਲ ਪ੍ਰਾਪਤ ਕਰ ਲਏ, ਉਹ ਮਨੁੱਖ ਭਾਗਾਂ ਵਾਲੇ ਹੁੰਦੇ ਹਨ, ਉਹ ਮਨੁੱਖ ਸੋਭਾ ਖੱਟ ਜਾਂਦੇ ਹਨ। ਸਭਿ = ਸਾਰੇ। ਧਨਿ ਧੰਨਿ = ਸਲਾਹੁਣ-ਯੋਗ। ਤੇ = ਉਹ ਬੰਦੇ।
ਸਤਸੰਗਿ ਜਾਗੇ ਨਾਮਿ ਲਾਗੇ ਏਕ ਸਿਉ ਲਿਵ ਲਾਗੀਆ ॥
They are awake and aware in the True Congregation; attached to the Naam, they are lovingly attuned to the One.
ਉਹ ਮਨੁੱਖ ਸਾਧ ਸੰਗਤ ਵਿਚ ਟਿਕ ਕੇ (ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹੇ, ਉਹ ਹਰਿ-ਨਾਮ ਵਿਚ ਜੁੜੇ ਰਹੇ, ਉਹਨਾਂ ਦੀ (ਸਦਾ) ਇਕ ਪਰਮਾਤਮਾ ਨਾਲ ਹੀ ਸੁਰਤ ਜੁੜੀ ਰਹੀ। ਸਤ ਸੰਗਿ = ਸਾਧ ਸੰਗਤ ਵਿਚ। ਜਾਗੇ = ਮਾਇਆ ਦੇ ਮੋਹ ਦੀ ਨੀਂਦ ਵਿਚੋਂ ਜਾਗ ਪਏ। ਨਾਮਿ = ਨਾਮ ਵਿਚ, ਨਾਮ ਸਿਮਰਨ ਵਿਚ। ਏਕ ਸਿਉ = ਇੱਕ ਪਰਮਾਤਮਾ ਨਾਲ। ਲਿਵ = ਲਗਨ, ਪਿਆਰ।
ਤਜਿ ਮਾਨ ਮੋਹ ਬਿਕਾਰ ਸਾਧੂ ਲਗਿ ਤਰਉ ਤਿਨ ਕੈ ਪਾਏ ॥
I have renounced pride, emotional attachment, wickedness and corruption; attached to the Holy, I am carried across at their feet.
(ਜਿਹੜੇ ਮਨੁੱਖ ਆਪਣੇ ਅੰਦਰੋਂ) ਮਾਣ ਮੋਹ ਵਿਕਾਰ ਤਿਆਗ ਕੇ ਉੱਚੇ ਆਚਰਣ ਵਾਲੇ ਬਣ ਜਾਂਦੇ ਹਨ, ਉਹਨਾਂ ਦੀ ਚਰਣੀਂ ਲੱਗ ਕੇ ਮੈਂ (ਭੀ ਸੰਸਾਰ-ਸਮੁੰਦਰ ਤੋਂ) ਪਾਰ ਲੰਘ ਸਕਾਂ। ਤਜਿ = ਤਜ ਕੇ, ਤਿਆਗ ਕੇ। ਸਾਧੂ = ਭਲੇ ਮਨੁੱਖ। ਤਰਉ = ਤਰਉਂ, ਮੈਂ ਤਰਦਾ ਹਾਂ। ਲਗਿ ਤਿਨ ਕੈ ਪਾਏ = ਉਹਨਾਂ ਦੀ ਚਰਨੀਂ ਲੱਗ ਕੇ।
ਬਿਨਵੰਤਿ ਨਾਨਕ ਸਰਣਿ ਸੁਆਮੀ ਬਡਭਾਗਿ ਦਰਸਨੁ ਪਾਏ ॥੧॥
Prays Nanak, I have come to the Sanctuary of my Lord and Master; by great good fortune, I obtain the Blessed Vision of His Darshan. ||1||
ਨਾਨਕ ਬੇਨਤੀ ਕਰਦਾ ਹੈ, ਹੇ ਮੇਰੇ ਮਾਲਕ-ਪ੍ਰਭੂ! (ਮੈਨੂੰ ਉਹਨਾਂ ਦੀ) ਸਰਨ ਵਿਚ (ਰੱਖ। ਪਰ) ਵੱਡੀ ਕਿਸਮਤ ਨਾਲ (ਅਜਿਹੇ ਸਾਧੂ ਜਨਾਂ ਦਾ) ਦਰਸਨ ਪ੍ਰਾਪਤ ਹੁੰਦਾ ਹੈ ॥੧॥ ਬਿਨਵੰਤਿ = ਬੇਨਤੀ ਕਰਦਾ ਹੈ। ਬਡਭਾਗਿ = ਵੱਡੀ ਕਿਸਮਤ ਨਾਲ ॥੧॥
ਮਿਲਿ ਸਾਧੂ ਨਿਤ ਭਜਹ ਨਾਰਾਇਣ ॥
The Holy meet together, and continually vibrate and meditate on the Lord.
ਆਓ, ਸੰਤ ਜਨਾਂ ਨੂੰ ਮਿਲ ਕੇ ਸਦਾ ਪਰਮਾਤਮਾ ਦਾ ਭਜਨ ਕਰਿਆ ਕਰੀਏ, ਮਿਲਿ ਸਾਧੂ = ਸੰਤ ਜਨਾਂ ਨੂੰ ਮਿਲ ਕੇ। ਭਜਹ = ਆਓ ਅਸੀਂ ਭਜਨ ਕਰੀਏ। ਨਾਰਾਇਣ = ਪਰਮਾਤਮਾ (ਨਾਰ = ਜਲ। ਅਯਨ = ਘਰ। ਸਮੁੰਦਰ ਵਿਚ ਜਿਸ ਦਾ ਘਰ ਹੈ, ਵਿਸ਼ਨੂ)।
ਰਸਕਿ ਰਸਕਿ ਸੁਆਮੀ ਗੁਣ ਗਾਇਣ ॥
With love and excitement, they sing the Glorious Praises of their Lord and Master.
ਅਤੇ ਪੂਰੇ ਆਨੰਦ ਨਾਲ ਮਾਲਕ-ਪ੍ਰਭੂ ਦੇ ਗੁਣ ਗਾਇਆ ਕਰੀਏ। ਰਸਕਿ = ਸੁਆਦ ਨਾਲ। ਸੁਆਮੀ = ਮਾਲਕ ਪ੍ਰਭੂ।
ਗੁਣ ਗਾਇ ਜੀਵਹ ਹਰਿ ਅਮਿਉ ਪੀਵਹ ਜਨਮ ਮਰਣਾ ਭਾਗਏ ॥
Singing His Praises they live, drinking in the Lord's Nectar; the cycle of birth and death is over for them.
ਪ੍ਰਭੂ ਦੇ ਗੁਣ ਗਾ ਗਾ ਕੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਅਸੀਂ ਪੀਂਦੇ ਰਹੀਏ ਅਤੇ ਆਤਮਕ ਜੀਵਨ ਹਾਸਲ ਕਰੀਏ। (ਹਰਿ-ਨਾਮ-ਜਲ ਦੀ ਬਰਕਤਿ ਨਾਲ) ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ। ਗਾਇ = ਗਾ ਕੇ। ਜੀਵਹ = ਅਸੀਂ ਆਤਮਕ ਜੀਵਨ ਪ੍ਰਾਪਤ ਕਰੀਏ। ਅਮਿਉ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ, ਅੰਮ੍ਰਿਤ। ਪੀਵਹ = ਆਓ ਅਸੀਂ ਪੀਵੀਏ। ਭਾਗਏ = ਭਾਗੈ, ਦੂਰ ਹੋ ਜਾਂਦਾ ਹੈ।
ਸਤਸੰਗਿ ਪਾਈਐ ਹਰਿ ਧਿਆਈਐ ਬਹੁੜਿ ਦੂਖੁ ਨ ਲਾਗਏ ॥
Finding the True Congregation and meditating on the Lord, one is never again afflicted with pain.
(ਸੰਤ ਜਨਾਂ ਦੀ ਸੰਗਤ ਵਿਚ) ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ, ਸਤਸੰਗ ਵਿਚ (ਹੀ) ਪਰਮਾਤਮਾ ਮਿਲਦਾ ਹੈ, ਅਤੇ ਮੁੜ ਕੋਈ ਦੁੱਖ ਪੋਹ ਨਹੀਂ ਸਕਦਾ। ਸਤ ਸੰਗਿ = ਸਾਧ ਸੰਗਤ ਵਿਚ। ਪਾਈਐ = ਮਿਲਦਾ ਹੈ। ਧਿਆਈਐ = ਧਿਆਉਣਾ ਚਾਹੀਦਾ ਹੈ।
ਕਰਿ ਦਇਆ ਦਾਤੇ ਪੁਰਖ ਬਿਧਾਤੇ ਸੰਤ ਸੇਵ ਕਮਾਇਣ ॥
By the Grace of the Great Giver, the Architect of Destiny, we work to serve the Saints.
ਹੇ ਦਾਤਾਰ! ਹੇ ਸਰਬ ਵਿਆਪਕ ਸਿਰਜਣਹਾਰ! (ਮੇਰੇ ਉਤੇ) ਮਿਹਰ ਕਰ, ਸੰਤ ਜਨਾਂ ਦੀ ਸੇਵਾ ਕਰਨ ਦਾ ਅਵਸਰ ਦੇਹ। ਬਿਧਾਤੇ = ਹੇ ਸਿਰਜਣ ਹਾਰ! ਦਾਤੇ = ਹੇ ਦਾਤਾਰ! ਕਮਾਇਣ = ਕਮਾਣ ਦਾ ਅਵਸਰ।
ਬਿਨਵੰਤਿ ਨਾਨਕ ਜਨ ਧੂਰਿ ਬਾਂਛਹਿ ਹਰਿ ਦਰਸਿ ਸਹਜਿ ਸਮਾਇਣ ॥੨॥
Prays Nanak, I long for the dust of the feet of the humble; I am intuitively absorbed in the Blessed Vision of the Lord. ||2||
ਨਾਨਕ ਬੇਨਤੀ ਕਰਦਾ ਹੈ (ਜਿਹੜੇ ਮਨੁੱਖ) ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦੇ ਹਨ ਉਹ ਪਰਮਾਤਮਾ ਦੇ ਦਰਸਨ ਵਿਚ ਆਤਮਕ ਅਡੋਲਤਾ ਵਿਚ ਲੀਨਤਾ ਹਾਸਲ ਕਰ ਲੈਂਦੇ ਹਨ ॥੨॥ ਜਨ ਧੂਰਿ = ਸੰਤ ਜਨਾਂ ਦੇ ਚਰਨਾਂ ਦੀ ਧੂੜ। ਬਾਛਹਿ = (ਜਿਹੜੇ ਮਨੁੱਖ) ਮੰਗਦੇ ਹਨ। ਦਰਸਿ = ਦਰਸਨ ਵਿਚ। ਸਹਜਿ = ਆਤਮਕ ਅਡੋਲਤਾ ਵਿਚ। ਸਮਾਇਣ = ਲੀਨਤਾ ॥੨॥
ਸਗਲੇ ਜੰਤ ਭਜਹੁ ਗੋਪਾਲੈ ॥
All beings vibrate and meditate on the Lord of the World.
ਹੇ ਸਾਰੇ ਪ੍ਰਾਣੀਓ! ਸ੍ਰਿਸ਼ਟੀ ਦੇ ਪਾਲਣਹਾਰ ਪ੍ਰਭੂ ਦਾ ਭਜਨ ਕਰਿਆ ਕਰੋ। ਸਗਲੇ ਜੰਤ = ਹੇ ਸਾਰੇ ਪ੍ਰਾਣੀਓ! ਗੋਪਾਲੈ = ਗੋਪਾਲ ਨੂੰ, ਸ੍ਰਿਸ਼ਟੀ ਦੇ ਪਾਲਣਹਾਰ ਨੂੰ।
ਜਪ ਤਪ ਸੰਜਮ ਪੂਰਨ ਘਾਲੈ ॥
This brings the merits of chanting and meditation, austere self-discipline and perfect service.
(ਇਹ ਭਜਨ ਹੀ) ਜਪ ਤਪ ਸੰਜਮ ਆਦਿਕ ਸਾਰੀ ਮਿਹਨਤ ਹੈ। ਸੰਜਮ = ਇੰਦ੍ਰਿਆਂ ਨੂੰ ਵੱਸ ਵਿਚ ਰੱਖਣ ਦੇ ਜਤਨ। ਘਾਲ = ਮਿਹਨਤ।
ਨਿਤ ਭਜਹੁ ਸੁਆਮੀ ਅੰਤਰਜਾਮੀ ਸਫਲ ਜਨਮੁ ਸਬਾਇਆ ॥
Vibrating and meditating continuously on our Lord and Master, the Inner-knower, the Searcher of hearts, one's life becomes totally fruitful.
ਹੇ ਪ੍ਰਾਣੀਓ! ਸਦਾ ਅੰਤਰਜਾਮੀ ਮਾਲਕ ਪ੍ਰਭੂ ਦਾ ਭਜਨ ਕਰਿਆ ਕਰੋ (ਭਜਨ ਦੀ ਬਰਕਤਿ ਨਾਲ) ਸਾਰਾ ਹੀ ਜੀਵਨ ਕਾਮਯਾਬ ਹੋ ਜਾਂਦਾ ਹੈ। ਅੰਤਰਜਾਮੀ = ਸਭ ਦੇ ਦਿਲ ਦੀ ਜਾਣਨ ਵਾਲਾ। ਸਬਾਇਆ = ਸਾਰਾ ਹੀ।
ਗੋਬਿਦੁ ਗਾਈਐ ਨਿਤ ਧਿਆਈਐ ਪਰਵਾਣੁ ਸੋਈ ਆਇਆ ॥
Those who sing and meditate continually on the Lord of the Universe - their coming into the world is blessed and approved.
ਹੇ ਪ੍ਰਾਣੀਓ! ਗੋਬਿੰਦ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ, ਸਦਾ ਸਿਮਰਨ ਕਰਨਾ ਚਾਹੀਦਾ ਹੈ, (ਜਿਹੜਾ ਸਿਮਰਨ-ਭਜਨ ਕਰਦਾ ਹੈ) ਉਹੀ ਜਗਤ ਵਿਚ ਜੰਮਿਆ ਕਬੂਲ ਸਮਝੋ। ਗਾਈਐ = ਗਾਣਾ ਚਾਹੀਦਾ ਹੈ, ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ। ਧਿਆਈਐ = ਸਿਮਰਨਾ ਚਾਹੀਦਾ ਹੈ। ਆਇਆ = ਜਗਤ ਵਿਚ ਜੰਮਿਆ।
ਜਪ ਤਾਪ ਸੰਜਮ ਹਰਿ ਹਰਿ ਨਿਰੰਜਨ ਗੋਬਿੰਦ ਧਨੁ ਸੰਗਿ ਚਾਲੈ ॥
The Immaculate Lord, Har, Har, is meditation and chanting, and austere self-discipline; only the Wealth of the Lord of the Universe shall go along with you in the end.
ਹੇ ਪ੍ਰਾਣੀਓ! ਮਾਇਆ-ਰਹਿਤ ਹਰੀ ਦਾ ਸਿਮਰਨ ਹੀ ਜਪ ਤਪ ਸੰਜਮ (ਆਦਿਕ ਉੱਦਮ) ਹੈ। ਪਰਮਾਤਮਾ ਦਾ (ਨਾਮ-) ਧਨ ਹੀ (ਮਨੁੱਖ ਦੇ) ਨਾਲ ਜਾਂਦਾ ਹੈ। ਨਿਰੰਜਨ (ਨਿਰ-ਅੰਜਨ। ਅੰਜਨ = ਕਾਲਖ, ਮਾਇਆ ਦੇ ਮੋਹ ਦੀ ਕਾਲਖ) ਨਿਰਲੇਪ। ਸੰਗਿ = (ਜੀਵ ਦੇ) ਨਾਲ।
ਬਿਨਵੰਤਿ ਨਾਨਕ ਕਰਿ ਦਇਆ ਦੀਜੈ ਹਰਿ ਰਤਨੁ ਬਾਧਉ ਪਾਲੈ ॥੩॥
Prays Nanak, please grant Your Grace, O Lord, and bless me with the Jewel, that I may carry it in my pocket. ||3||
ਨਾਨਕ ਬੇਨਤੀ ਕਰਦਾ ਹੈ (ਤੇ, ਆਖਦਾ ਹੈ ਕਿ ਹੇ ਪ੍ਰਭੂ) ਮਿਹਰ ਕਰ ਕੇ (ਮੈਨੂੰ ਆਪਣਾ) ਨਾਮ-ਰਤਨ ਦੇਹ ਮੈਂ (ਆਪਣੇ) ਪੱਲੇ ਬੰਨ੍ਹ ਲਵਾਂ ॥੩॥ ਕਰਿ = ਕਰ ਕੇ। ਦੀਜੈ = ਦੇਹ। ਬਾਧਉ = ਬਾਧਉਂ; ਮੈਂ ਬੰਨ੍ਹ ਲਵਾਂ। ਪਾਲੈ = (ਆਪਣੇ) ਪੱਲੇ ॥੩॥
ਮੰਗਲਚਾਰ ਚੋਜ ਆਨੰਦਾ ॥
His Wondrous and Amazing Plays are blissful
(ਉਸ ਦੇ ਹਿਰਦੇ ਵਿਚ) ਆਤਮਕ ਆਨੰਦ ਖ਼ੁਸ਼ੀਆਂ ਪੈਦਾ ਹੋ ਜਾਂਦੀਆਂ ਹਨ, ਮੰਗਲਚਾਰ = ਖ਼ੁਸ਼ੀ ਦੇ ਗੀਤ, ਖ਼ੁਸ਼ੀਆਂ। ਚੋਜ = ਖ਼ੁਸ਼ੀ ਦੇ ਕੌਤਕ।
ਕਰਿ ਕਿਰਪਾ ਮਿਲੇ ਪਰਮਾਨੰਦਾ ॥
granting His Grace, He bestows supreme ecstasy.
(ਜਿਸ ਜੀਵ-ਇਸਤ੍ਰੀ ਨੂੰ) ਸਭ ਤੋਂ ਉੱਚੇ ਆਨੰਦ ਦੇ ਮਾਲਕ ਪ੍ਰਭੂ ਜੀ ਮਿਹਰ ਕਰ ਕੇ ਮਿਲ ਪੈਂਦੇ ਹਨ। ਕਰਿ = ਕਰ ਕੇ। ਪਰਮਾਨੰਦ = ਪਰਮ ਆਨੰਦ ਦਾ ਮਾਲਕ-ਪ੍ਰਭੂ, ਉਹ ਪ੍ਰਭੂ ਜੋ ਸਭ ਤੋਂ ਉੱਚੇ ਆਨੰਦ ਦਾ ਮਾਲਕ ਹੈ।
ਪ੍ਰਭ ਮਿਲੇ ਸੁਆਮੀ ਸੁਖਹਗਾਮੀ ਇਛ ਮਨ ਕੀ ਪੁੰਨੀਆ ॥
God, my Lord and Master, the Bringer of peace, has met me, and the desires of my mind are fulfilled.
ਸੁਖ ਦੇਣ ਵਾਲੇ ਮਾਲਕ-ਪ੍ਰਭੂ ਜੀ (ਜਿਸ ਜੀਵ-ਇਸਤ੍ਰੀ ਨੂੰ) ਮਿਲ ਪੈਂਦੇ ਹਨ, (ਉਸ ਦੇ) ਮਨ ਦੀ (ਹਰੇਕ) ਇੱਛਾ ਪੂਰੀ ਹੋ ਜਾਂਦੀ ਹੈ, ਪ੍ਰਭ ਮਿਲੇ = ਪ੍ਰਭੂ ਜੀ ਮਿਲ ਪਏ। ਸੁਖਹਗਾਮੀ = ਸੁਖ ਅਪੜਾਣ ਵਾਲੇ। ਇਛ = ਇੱਛਾ। ਪੁੰਨੀਆ = ਪੂਰੀ ਹੋ ਜਾਂਦੀ ਹੈ।
ਬਜੀ ਬਧਾਈ ਸਹਜੇ ਸਮਾਈ ਬਹੁੜਿ ਦੂਖਿ ਨ ਰੁੰਨੀਆ ॥
Congratulations pour in; I am intuitively absorbed in the Lord. I shall never again cry out in pain.
ਉਸ ਦੇ ਚਿੱਤ ਵਿਚ ਹੁਲਾਰਾ ਜਿਹਾ ਆਇਆ ਰਹਿੰਦਾ ਹੈ, ਉਹ ਆਤਮਕ ਅਡੋਲਤਾ ਵਿਚ ਟਿਕੀ ਰਹਿੰਦੀ ਹੈ, ਉਹ ਫਿਰ ਕਦੇ ਕਿਸੇ ਦੁੱਖ ਦੇ ਕਾਰਨ ਘਬਰਾਂਦੀ ਨਹੀਂ। ਬਜੀ ਬਧਾਈ = ਵਧਾਈ ਵੱਜ ਪੈਂਦੀ ਹੈ, ਚਿੱਤ ਹੁਲਾਸ ਵਿਚ ਆ ਜਾਂਦਾ ਹੈ। ਸਹਜੇ = ਆਤਮਕ ਅਡੋਲਤਾ ਵਿਚ। ਸਮਾਈ = ਲੀਨਤਾ। ਬਹੁੜਿ = ਮੁੜ।
ਲੇ ਕੰਠਿ ਲਾਏ ਸੁਖ ਦਿਖਾਏ ਬਿਕਾਰ ਬਿਨਸੇ ਮੰਦਾ ॥
He hugs me close in His Embrace, and blesses me with peace; the evil of sin and corruption is gone.
(ਪ੍ਰਭੂ ਜੀ) ਜਿਸ (ਜੀਵ-ਇਸਤ੍ਰੀ) ਨੂੰ ਗਲ ਨਾਲ ਲਾ ਲੈਂਦੇ ਹਨ, ਉਸ ਨੂੰ (ਸਾਰੇ) ਸੁਖ ਵਿਖਾਂਦੇ ਹਨ, ਉਸ ਦੇ ਅੰਦਰੋਂ ਸਾਰੇ ਵਿਕਾਰ ਸਾਰੇ ਭੈੜ ਨਾਸ ਹੋ ਜਾਂਦੇ ਹਨ। ਮੰਦਾ = ਭੈੜ, ਵਿਕਾਰ।
ਬਿਨਵੰਤਿ ਨਾਨਕ ਮਿਲੇ ਸੁਆਮੀ ਪੁਰਖ ਪਰਮਾਨੰਦਾ ॥੪॥੧॥
Prays Nanak, I have met my Lord and Master, the Primal Lord, the Embodiment of Bliss. ||4||1||
ਨਾਨਕ ਬੇਨਤੀ ਕਰਦਾ ਹੈ ਕਿ (ਇਉਂ ਉਸ ਜੀਵ-ਇਸਤਰੀ ਨੂੰ) ਸਭ ਤੋਂ ਉੱਚੇ ਆਨੰਦ ਦੇ ਮਾਲਕ ਪ੍ਰਭੂ ਜੀ ਦਾ ਮਿਲਾਪ ਹੋ ਜਾਂਦਾ ਹੈ ॥੪॥੧॥